Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 20 ਅਪ੍ਰੈਲ ਨੂੰ ਵਿਜੀਲੈਂਸ ਸਾਹਮਣੇ ਪੇਸ਼ ਹੋਣਗੇ। ਵਿਜੀਲੈਂਸ ਨੇ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਇਸ ਤੋਂ ਪਹਿਲਾਂ ਚੰਨੀ ਖਿਲਾਫ ਲੁੱਕਆਊਟ ਸਰਕੂਲਰ (LOC) ਜਾਰੀ ਕੀਤਾ ਜਾ ਚੁੱਕਾ ਹੈ।
ਵਿਜੀਲੈਂਸ ਸੂਤਰਾਂ ਅਨੁਸਾਰ ਚੰਨੀ ਦੀ ਜਾਇਦਾਦ ਬਾਰੇ ਵਿਸਥਾਰਤ ਰਿਪੋਰਟ ਤਿਆਰ ਕਰ ਲਈ ਗਈ ਹੈ। ਚੰਨੀ ਦੇ ਜਾਂਚ ਵਿਚ ਸ਼ਾਮਲ ਹੋਣ ਤੋਂ ਬਾਅਦ, ਉਸ ਦੀ ਮਾਲਕੀ ਵਾਲੀ ਜਾਇਦਾਦ ਦਾ ਵਿਜੀਲੈਂਸ ਕੋਲ ਮੌਜੂਦ ਰਿਕਾਰਡ ਨਾਲ ਮਿਲਾਨ ਕੀਤਾ ਜਾਵੇਗਾ।
ਉਥੇ ਹੀ ਕਾਂਗਰਸ ਦੇ ਬਦਲਾ ਖੋਰੀ ਦੇ ਇਲਜ਼ਾਮ ‘ਤੇ ਆਮ ਆਦਮੀ ਪਾਰਟੀ ਨੇ ਵੀ ਚੁੱਪੀ ਤੋੜੀ ਹੈ। ਕੈਬਿਨਟ ਮੰਤਰੀ ਅਮਨ ਅਰੋੜਾ ਨੇ ਇਸ ‘ਤੇ ਕਿਹਾ ਕਿ ਜੇਕਰ ਇਹ ਕੋਈ ਬਦਲਾਖੋਰੀ ਜਾਂ ਰਾਜਨੀਤੀ ਦੀ ਕੋਈ ਸਾਜਿਸ਼ ਹੁੰਦੀ ਤਾਂ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਦਸਤਾਵੇਜ ਲੈ ਕੇ ਵਿਜ਼ੀਲੈਂਸ ਦਫ਼ਤਰ ਨਾ ਬੁਲਾਇਆ ਜਾਂਦਾ ਪੁਲਿਸ ਦੁਆਰਾ ਚੰਨੀ ਨੂੰ ਉਸਦੇ ਘਰ ਤੋਂ ਹੀ ਗ੍ਰਿਫਤਾਰ ਕਰ ਲਿਆ ਜਾਂਦਾ। ਉਹਨਾਂ ਨੇ ਇਸ ‘ਤੇ ਟਿਪਣੀ ਕਰਦੇ ਇਹ ਵੀ ਲਿਖਿਆ ਕਿ ਚੰਨੀ ਸਾਹਿਬ ਦੇ ਬੈੱਡ ਹੇਠ 1 ਕਰੋੜ ਰੁਪਏ ਮਿਲੇ ਹਨ। ਹੁਣ ਇਹ ਟੈੱਟ ਲਗਾਕੇ ਜਾਂ ਮੰਜੇ ਬੁਣ ਕੇ ਤਾਂ ਨਹੀਂ ਆਏ ਹੋਣਗੇ।
2022 ਦੀਆਂ ਵਿਧਾਨ ਸਭ ਚੋਣਾਂ ਤੋਂ ਪਹਿਲਾਂ ED ਦੁਆਰਾ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਨੂੰ 10 ਕਰੋੜ ਤੱਕ ਦੀ ਰਕਮ ਸਮੇਤ ਗਿਰਫ਼ਤਾਰ ਕੀਤਾ ਗਿਆ ਸੀ। ਜਾਂਚ ਮੁਤਾਬਿਕ ਪਤਾ ਲੱਗਿਆ ਸੀ ਕਿ ਇਹ ਰਾਸ਼ੀ ਉਸਨੇ ਤਬਾਦਲੇ ਨਾਲ ਸੰਬੰਧਿਤਹਾਸਿਲ ਕੀਤੀ ਸੀ।