ਫਾਰਚਿਊਨਰ ਨੇ ਦਰੜਿਆ ਬਜ਼ੁਰਗ, ਵੀਡੀਓ ਵਾਇਰਲ, ਖੌਫਨਾਕ ਹੈ ਵੀਡੀਓ, ਕਮਜ਼ੋਰ ਦਿਲ ਵਾਲੇ ਦੇਖਣ ਤੋਂ ਕਰਨ ਪਰਹੇਜ਼

National News : ਸੋਸ਼ਲ ਮੀਡੀਆ ਉਤੇ ਇਕ ਹਾਦਸੇ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਖੌਫਨਾਕ ਤੇ ਡਰਾਉਣ ਵਾਲੀ ਹੈ। ਦਰਅਸਲ ਉੱਤਰ ਪ੍ਰਦੇਸ਼…

National News : ਸੋਸ਼ਲ ਮੀਡੀਆ ਉਤੇ ਇਕ ਹਾਦਸੇ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਖੌਫਨਾਕ ਤੇ ਡਰਾਉਣ ਵਾਲੀ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਝਾਂਸੀ ਵਿਚ ਇਕ ਹਾਦਸਾ ਵਾਪਰਿਆ। ਟੋਇਟਾ ਫਾਰਚੂਨਰ (Toyota Fortuner) ਕਾਰ ਚਾਲਕ ਨੇ ਬਜ਼ੁਰਗ ਨੂੰ ਦਰੜ ਦਿੱਤਾ। ਇਹ ਵੀਡੀਓ ਇਸੇ ਹਾਦਸੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹਾਦਸਾ ਸਿਪਰੀ ਬਾਜ਼ਾਰ ਇਲਾਕੇ ‘ਚ ਵਾਪਰਿਆ। ਖੌਫਨਾਕ ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਸੀ। ਦੱਸਦੇਈਏ ਕਿ ਵੀਡੀਓ ਡਰਾਉਣ ਵਾਲੀ ਹੈ। ਕਮਜ਼ੋਰ ਦਿਲ ਵਾਲਿਆਂ ਨੂੰ ਇਸ ਵੀਡੀਓ ਨੂੰ ਵੇਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਤੰਗ ਗਲੀ ਦੇ ਦੋਵੇਂ ਪਾਸੇ ਵਾਹਨ ਖੜ੍ਹੇ ਹਨ। ਜਦੋਂ ਡਰਾਈਵਰ ਨੇ SUV ਨੂੰ ਪਿੱਛੇ ਕਰਨਾ ਸ਼ੁਰੂ ਕੀਤਾ ਤਾਂ ਉਸ ਨੂੰ ਸ਼ਾਇਦ ਆਪਣੀ ਗੱਡੀ ਦੇ ਪਿੱਛੇ ਖੜ੍ਹੇ ਬਜ਼ੁਰਗ ਵਿਅਕਤੀ ਬਾਰੇ ਪਤਾ ਨਹੀਂ ਲੱਗਾ। 4 ਮਿੰਟ ਦੀ ਵੀਡੀਓ ਵਿੱਚ ਚਿੱਟੇ ਰੰਗ ਦੀ ਉੱਤਰ ਪ੍ਰਦੇਸ਼-ਰਜਿਸਟਰਡ ਕਾਰ ਹੌਲੀ-ਹੌਲੀ ਪਿੱਛੇ ਵੱਲ ਵੱਧ ਰਹੀ ਵਿਖਾਈ ਦਿੰਦੀ ਹੈ। ਕੁਝ ਹੀ ਦੇਰ ਬਾਅਦ ਸਥਾਨਕ ਨਿਵਾਸੀ ਰਾਜਿੰਦਰ ਗੁਪਤਾ ਗੱਡੀ ਦੀ ਲਪੇਟ ‘ਚ ਆਉਂਦਾ ਵਿਖਾਈ ਦੇ ਰਿਹਾ ਹੈ। ਗੱਡੀ ਦੀ ਟੱਕਰ ਨਾਲ ਉਹ ਡਿੱਗ ਜਾਂਦਾ ਹੈ ਅਤੇ ਗੱਡੀ ਦਾ ਇੱਕ ਟਾਇਰ ਉਪਰ ਦੀ ਲੰਘ ਜਾਂਦਾ ਹੈ, ਉਪਰੰਤ ਵਿਅਕਤੀ ਦੀ ਮੌਜੂਦਗੀ ਤੋਂ ਅਣਜਾਣ, ਡਰਾਈਵਰ ਗੱਡੀ ਹੇਠਾਂ ਵਿਅਕਤੀ ਨੂੰ ਕੁੱਝ ਮੀਟਰ ਘਸੀਟਦਾ ਰਿਹਾ।

ਗੱਡੀ ਹੇਠਾਂ ਆਏ ਰਾਜਿੰਦਰ ਗੁਪਤਾ ਦੀਆਂ ਜਦੋਂ ਚੀਖਾਂ ਵੱਜੀਆਂ ਤਾਂ ਆਸ-ਪਾਸ ਦੇ ਲੋਕਾਂ ਨੇ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਗੱਡੀ ਦੇ ਡਰਾਈਵਰ ਨੂੰ ਦੱਸਿਆ। ਅਣਜਾਣੇ ‘ਚ ਫਿਰ ਡਰਾਈਵਰ ਨੇ ਗੱਡੀ ਨੂੰ ਅੱਗੇ ਕੀਤਾ ਤਾਂ ਪੀੜਤ ਫਿਰ ਗੱਡੀ ਦੀ ਲਪੇਟ ‘ਚ ਘਸੀਟਿਆ ਗਿਆ।
ਉਪਰੰਤ, ਡਰਾਈਵਰ ਉਸ ਵਿਅਕਤੀ ਨੂੰ ਵਾਹਨ ਦੇ ਹੇਠਾਂ ਤੋਂ ਬਾਹਰ ਕੱਢਣ ਵਿੱਚ ਮਦਦ ਕਰਨ ਲਈ SUV ਤੋਂ ਬਾਹਰ ਨਿਕਲਿਆ। ਪੀੜਤ ਟੋਇਟਾ ਫਾਰਚੂਨਰ ਹੇਠਾਂ ਦਰੜਿਆ ਗਿਆ, ਜਿਸਦਾ ਵਜ਼ਨ 2.5 ਟਨ ਤੋਂ ਵੱਧ ਸੀ, ਗੰਭੀਰ ਜ਼ਖ਼ਮੀ ਹੋ ਗਿਆ।
ਉਧਰ, ਪੁਲਿਸ ਨੇ ਵੀਡੀਓ ਕਬਜ਼ੇ ‘ਚ ਲੈ ਲਈ ਹੈ ਤੇ ਡਰਾਈਵਰ ਖਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ, ਵਿਅਕਤੀ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਅਤੇ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।
ਚੇਤਾਵਨੀ : ਵੀਡੀਓ ਖੌਫਨਾਕ ਤੇ ਡਰਾਉਣ ਵਾਲਾ ਹੈ। ਕ੍ਰਿਪਾ ਕਮਜ਼ੋਰ ਲੋਕ ਕਲਿੱਪ ਦੇਖਣ ਤੋਂ ਪਰਹੇਜ਼ ਕਰਨ।

Leave a Reply

Your email address will not be published. Required fields are marked *