ਚੰਡੀਗੜ੍ਹ-ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਦੇ ਘਰ ਖੁਸ਼ਖਬਰੀ ਆਈ ਹੈ। ਉਨ੍ਹਾਂ ਦੀ ਪਤਨੀ ਨੇ ਦੂਜੀ ਵਾਰ ਵੀ ਪੁੱਤ ਨੂੰ ਜਨਮ ਦਿੱਤਾ ਹੈ। ਨਿੰਜਾ ਦੂਜੀ ਵਾਰ ਪਿਤਾ ਬਣੇ ਹਨ। ਦੂਜੇ ਪੁੱਤ ਦਾ ਨਾਮ ਨਿੰਜਾ ਨੇ ਓਮਕਾਰ ਰੱਖਿਆ ਹੈ। ਗਾਇਕ ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਉਤੇ ਇਕ ਪੋਸਟ ਸ਼ੇਅਰ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਪਿਤਾ ਬਣ ਗਏ ਹਨ। ਉਨ੍ਹਾਂ ਨੇ ਆਪਣੇ ਦੂਜੇ ਬੱਚੇ ਦਾ ਆਪਣੇ ਘਰ ਵਿਚ ਸਵਾਗਤ ਕੀਤਾ ਹੈ। ਪੋਸਟ ਵਿਚ ਗਾਇਕ ਨੇ ਪੁੱਤ ਦਾ ਨਾਮ ਓਮਕਾਰ ਦੱਸਿਆ ਹੈ।
ਗਾਇਕ ਨੇ ਆਪਣੇ ਨਵਜੰਮੇ ਪੁੱਤ ਦੇ ਚਿਹਰੇ ਦੀਆਂ ਤਸਵੀਰਾਂ ਪੋਸਟ ਨਹੀਂ ਕੀਤੀਆਂ ਪਰ ਛੋਟੇ-ਛੋਟੇ ਪੈਰਾਂ ਅਤੇ ਹੱਥਾਂ ਦੀਆਂ ਮਨਮੋਹਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਪੋਸਟ ਉਤੇ ਲਗਾਤਾਰ ਕੁਮੈਂਟ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਗਾਇਕ ਨਿੰਜਾ ਦੇ ਘਰ ਪਹਿਲਾ ਪੁੱਤਰ ਅਕਤੂਬਰ 2022 ਵਿਚ ਹੋਇਆ ਸੀ। ਉਸ ਦਾ ਨਾਂ ਨਿਸ਼ਾਨ ਰੱਖਿਆ । ਨਿੰਜਾ ਨੇ ਨਿਸ਼ਾਨ ਦੇ ਸਮੇਂ ਵੀ ਅਜਿਹੀ ਹੀ ਪੋਸਟ ਸ਼ੇਅਰ ਕੀਤੀ ਸੀ।
View this post on Instagram