ਚੰਡੀਗੜ੍ਹ: ਪੰਜਾਬੀ ਫ਼ਿਲਮਾਂ (Punjabi Films) ਦੀ ਗੱਲ ਕਰੀਏ ਤੇ ਕੋਰੋਨਾ ਕਰਕੇ ਸਿਨੇਮਾ ਘਰ ਕਾਫੀ ਸਮੇਂ ਤੋਂ ਬੰਦ ਹੈ। ਇਸ ਵਿਚਾਲੇ ਪੰਜਾਬੀ ਇੰਡਸਟਰੀ ਦੀ ਗ੍ਰੋਥ ਲਈ ਤੇ ਪੰਜਾਬੀ ਆਡੀਅਨਸ ਦੇ ਇੰਟਰਟੇਨਮੈਂਟ ਲਈ ਪੰਜਾਬੀ ਆਰਟਿਸਟਾਂ ਵਲੋਂ ਲਗਾਤਾਰ ਨਵੇਂ ਨਵੇਂ ਪ੍ਰੋਜੈਕਟ ਬਣਾਏ ਜਾ ਰਹੇ ਹਨ। ਹੁਣ (Ranjit Bawa) ਰਣਜੀਤ ਬਾਵਾ ਨੇ ਆਪਣੀ ਅਗਲੀ ਪੰਜਾਬੀ ਫ਼ੀਚਰ ਫਿਲਮ ਦੀ ਅਨਾਊਸਮੈਂਟ ਕੀਤੀ ਹੈ।
ਇੱਥੇ ਪੜੋ ਹੋਰ ਖ਼ਬਰਾਂ: ਮਲਾਇਕਾ ਅਰੋੜਾ ਨਾਲ ਆਪਣੇ ਰਿਸ਼ਤੇ ‘ਤੇ ਅਰਜੁਨ ਕਪੂਰ ਨੇ ਕੀਤਾ ਵੱਡਾ ਖੁਲਾਸਾ
ਇਸ ਫਿਲਮ ਦਾ ਨਾਮ ਹੈ ”ਅਕਲ ਦੇ ਅੰਨ੍ਹੇ’। ਫਿਲਹਾਲ (Punjabi Films) ਫਿਲਮ ਦੀ ਬਾਕੀ ਕਾਸਟ ਬਾਰੇ ਐਲਾਨ ਨਹੀਂ ਕੀਤਾ ਗਿਆ। ਇਸ ਫਿਲਮ ਨੂੰ ਡਾਇਰੈਕਟ ਰਣਜੀਤ ਬਲ ਕਰਨਗੇ। ਫਿਲਮ ਦੀ ਕਹਾਣੀ ਨੂੰ ਵੀ ਡਾਇਰੈਕਟਰ ਰਣਜੀਤ ਬਲ ਤੇ ਤੋਰੀ ਮੋਦਗਿੱਲ ਨੇ ਲਿਖਿਆ ਹੈ। ਫੇਮਸ ਕਾਮੇਡੀਅਨ ਉਮੰਗ ਸ਼ਰਮਾ ਨੇ ਫਿਲਮ ਦੇ ਡਾਇਲੋਗ ਲਿਖੇ ਹਨ। ਫਿਲਹਾਲ ਇੰਤਜ਼ਾਰ ਰਹੇਗਾ ਕਿ (Film) ਫਿਲਮ ਦੀ ਸ਼ੂਟਿੰਗ ਕਦ ਸ਼ੁਰੂ ਹੋਵੇਗੀ ਕਿਉਕਿ ਲੌਕਡਾਊਨ ਕਰਕੇ ਹਰ ਪਾਸੇ ਸ਼ੂਟਿੰਗ ਬੰਦ ਹੈ।