Google Pixel Fold ਦੀ ਪਹਿਲੀ ਝਲਕ,10 ਮਈ ਨੂੰ ਹੋਵਗਾ ਰਿਲੀਜ਼

Google Pixel Fold Launch News: ਜੇਕਰ ਤੁਸੀਂ ਵੀ ਗੂਗਲ ਦੇ ਗੂਗਲ ਪਿਕਸਲ ਫੋਲਡ ਫੋਨ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ।…

Google Pixel Fold Launch News: ਜੇਕਰ ਤੁਸੀਂ ਵੀ ਗੂਗਲ ਦੇ ਗੂਗਲ ਪਿਕਸਲ ਫੋਲਡ ਫੋਨ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਗੂਗਲ ਪਿਕਸਲ ਫੋਲਡ ਫੋਨ ਨੂੰ ਲੈ ਕੇ ਹਰ ਤਰ੍ਹਾਂ ਦੀਆਂ ਅਟਕਲਾਂ ਨੂੰ ਖਤਮ ਕਰਦੇ ਹੋਏ ਕੰਪਨੀ ਨੇ ਖੁਦ ਆਪਣੇ ਟਵਿੱਟਰ ਅਕਾਊਂਟ ‘ਤੇ ਆਪਣੇ ਪਹਿਲੇ ਫੋਲਡੇਬਲ ਫੋਨ ਦੀ ਵੀਡੀਓ ਸ਼ੇਅਰ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ‘ਚ ਡਿਵਾਈਸ ਦਾ ਡਿਜ਼ਾਈਨ, ਹਿੰਗ ਮਕੈਨਿਜ਼ਮ ਅਤੇ ਅੰਦਰੂਨੀ ਡਿਸਪਲੇ ਨੂੰ ਦੇਖਿਆ ਜਾ ਸਕਦਾ ਹੈ। 

ਤੁਹਾਨੂੰ ਦੱਸ ਦੇਈਏ ਕਿ ਗੂਗਲ ਦਾ ਸਾਲਾਨਾ ਇਨਵੈਂਟ I/O 2023 10 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ‘ਚ ਕੰਪਨੀ ਆਪਣੇ ਦੋ ਸਮਾਰਟਫੋਨ ਪਿਕਸਲ 7ਏ ਅਤੇ ਪਿਕਸਲ ਫੋਲਡ ਲਾਂਚ ਕਰੇਗੀ।

ਰਿਪੋਰਟ ਦੇ ਮੁਤਾਬਿਕ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਪਨੀ ਗੂਗਲ ਪਿਕਸਲ ਫੋਲਡ ਸਮਾਰਟਫੋਨ ‘ਚ 5.8-ਇੰਚ ਕਵਰ ਡਿਸਪਲੇਅ ਅਤੇ 7.6-ਇੰਚ ਦੀ ਮੇਨ ਡਿਸਪਲੇਅ ਦੇ ਸਕਦੀ ਹੈ। ਇਹ ਦੋਵੇਂ ਡਿਸਪਲੇ 120hz ਦੀ ਰਿਫਰੈਸ਼ ਦਰ ਲਈ ਸਪੋਰਟ ਦੇ ਨਾਲ ਆਉਣਗੇ। ਇਹ ਆਉਣ ਵਾਲਾ (Google Pixel Fold Launch News)ਸਮਾਰਟਫੋਨ Google Tensor G2 SOC ‘ਤੇ ਕੰਮ ਕਰੇਗਾ। ਇਸ ਦੇ ਨਾਲ ਇਸ ‘ਚ ਪਿਕਸਲ 7 ਪ੍ਰੋ ਦੀ ਤਰ੍ਹਾਂ ਤਿੰਨ ਕੈਮਰਾ ਸੈੱਟਅਪ ਪਾਇਆ ਜਾ ਸਕਦਾ ਹੈ। ਜਿਸ ਵਿੱਚ ਇੱਕ 50-ਮੈਗਾਪਿਕਸਲ ਦਾ ਵਾਈਡ ਕੈਮਰਾ, ਇੱਕ 48-ਮੈਗਾਪਿਕਸਲ ਦਾ ਟੈਲੀਫੋਟੋ ਸੈਂਸਰ, ਅਤੇ ਇੱਕ 10.2-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਸ਼ਾਮਲ ਹੈ। ਫੋਲਡੇਬਲ ਡਿਸਪਲੇ ਦੇ ਉੱਪਰ ਫਰੰਟ ਕੈਮਰਾ 8MP ਸੈਂਸਰ ਹੋਵੇਗਾ। ਬਾਹਰਲੇ ਪਾਸੇ, ਹੋਲ-ਪੰਚ (Google Pixel Fold Launch News) ਕਟਆਊਟ 9.5MP f/2.2 ਫਰੰਟ ਕੈਮਰਾ ਰੱਖੇਗਾ। 

ਹਾਲਾਂਕਿ ਕੰਪਨੀ ਵੱਲੋਂ ਇਸ ਫੋਨ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਹ ਜਾਣਕਰੀ ਪ੍ਰਾਪਤ ਹੋਈ ਹੈ ਕਿ ਇਹ ਫੋਨ 10ਮਈ ਨੂੰ ਲਾਂਚ ਹੋਣ ਜਾ ਰਿਹਾ ਹੈ। 

Leave a Reply

Your email address will not be published. Required fields are marked *