ਨਵੀਂ ਦਿੱਲੀ (ਇੰਟ.)- ਗੂਗਲ ਫੋਟੋ ਗੂਗਲ ਦੀ ਇਕ ਸਰਵਿਸ ਹੈ ਜਿਸ ਦੀ ਤੁਸੀਂ ਐਪ ਰਾਹੀਂ ਵਰਤੋਂ ਕਰ ਸਕਦੇ ਹੋ। ਦਰਅਸਲ ਇਸ ਸਰਵਿਸ ਵਿਚ ਜੀ-ਮੇਲ ਯੂਜ਼ਰਸ ਨੂੰ ਕੁਝ ਕਲਾਊਡ ਸਪੇਸ ਮਿਲਦਾ ਹੈ। ਜਿੱਥੇ ਉਹ ਫੋਟੋਜ਼ ਜਾਂ ਵੀਡੀਓਜ਼ ਸਟੋਰ ਕਰ ਸਕਦੇ ਹਨ। ਯਾਨੀ ਬੈਕਅਪ ਲੈ ਕੇ ਫੋਟੋਜ਼ ਨੂੰ ਗੂਗਲ ਦੇ ਸਟੋਰੇਜ ਵਿਚ ਸੇਵ ਕਰ ਸਕਦੇ ਹੋ। ਹੁਣ ਤੱਕ ਗੂਗਲ ਫੋਟੋ ਵਿਚ ਹਾਈ ਕੁਆਲਿਟੀ ਫੋਟੋਜ਼ ਅਤੇ ਵੀਡੀਓਜ਼ ਲਈ ਅਨਲਿਮਟਿਡ ਸਟੋਰੇਜ ਮਿਲਦੀ ਹੈ। ਯਾਨੀ ਤੁਸੀਂ ਜਿੰਨੀ ਚਾਹੋ ਉਨੀ ਗੂਗਲ ਕਲਾਊਡ ‘ਤੇ ਸਟੋਰ ਕਰ ਸਕਦੇ ਹੋ। ਹਾਲਾਂਕਿ ਓਰਿਜਨਲ ਕੁਆਲਿਟੀ ਵਿਚ ਬੈਕਅਪ ਲਈ ਅਜੇ ਵੀ ਪੈਸੇ ਲੱਗਦੇ ਹਨ ਅਤੇ ਇਕ ਲਿਮਟਿਡ ਸਪੇਸ ਹੀ ਮਿਲਦੀ ਹੈ।
1 ਜੂਨ ਤੋਂ ਖਤਮ ਹੋ ਰਹੀ ਹੈ ਗੂਗਲ ਦੀ ਅਨਲਿਮਟਿਡ ਸਪੇਸ
1 ਜੂਨ ਤੋਂ ਕੰਪਨੀ ਅਨਲਿਮਟਿਡ ਫ੍ਰੀ ਸਪੇਸ ਦਾ ਸਿਸਟਮ ਖਤਮ ਕਰ ਰਹੀ ਹੈ। ਹੁਣ ਯੂਜ਼ਰਸ ਨੂੰ ਗੂਗਲ ਫੋਟੋਜ਼ ‘ਤੇ ਸਿਰਫ 15ਜੀ.ਬੀ. ਦੀ ਹੀ ਸਪੇਸ ਮਿਲੇਗੀ। ਇੰਨੇ ਵਿਚ ਹੀ ਤੁਸੀਂ ਚਾਹੋ ਤਾਂ ਫੋਟੋ ਸਟੋਰ ਕਰੋ ਜਾਂ ਵੀਡੀਓਜ਼। 15 ਜੀ.ਬੀ. ਤੋਂ ਜ਼ਿਆਦਾ ਦਾ ਸਪੇਸ ਚਾਹੀਦਾ ਹੈ ਤਾਂ ਤੁਹਾਨੂੰ ਗੂਗਲ ਦਾ ਕਲਾਊਡ ਸਟੋਰੇਜ ਖਰੀਦਣਾ ਹੋਵੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸੇ 15 ਜੀ.ਬੀ. ਵਿਚ ਸਭ ਕੁਝ ਹੋਵੇਗਾ। ਯਾਨੀ ਤੁਹਾਡੇ ਜੀ.ਮੇਲ ਅਕਾਉਂਟਸ ਦੇ ਈਮੇਲ ਤੋਂ ਲੈ ਕੇ ਗੂਗਲ ਫੋਟੋਜ਼ ਦਾ ਬੈਕਅਪ ਵੀ।
ਸਟੋਰੇਜ ਖਰੀਦਣ ਲਈ ਗੂਗਲ ਨੇ ਰੱਖੇ ਵੱਖ-ਵੱਖ ਪਲਾਨ
ਜੇਕਰ ਤੁਹਾਡਾ ਕੰਮ 15 ਜੀ.ਬੀ. ਵਿਚ ਨਹੀਂ ਚੱਲ ਰਿਹਾ ਹੈ ਤਾਂ ਤੁਹਾਨੂੰ ਗੂਗਲ ਰਾਹੀਂ ਸਟੋਰੇਜ ਗੂਗਲ ਵਨ ਪਲਾਨ ਦੇ ਤਹਿਤ ਖਰੀਦਣਾ ਹੋਵੇਗਾ। ਉਦਾਹਰਣ ਵਜੋਂ ਜੇਕਰ ਤੁਸੀਂ 100 ਜੀ.ਬੀ. ਦਾ ਗੂਗਲ ਕਲਾਊਡ ਸਟੋਰੇਜ ਖਰੀਦਦੇ ਹੋ ਤਾਂ ਤੁਹਾਨੂੰ ਇਕ ਸਾਲ ਲਈ 1300 ਰੁਪਏ ਦੇਣੇ ਹੋਣਗੇ। ਇਸੇ ਤਰ੍ਹਾਂ ਜੇਕਰ 200 ਜੀ.ਬੀ. ਸਟੋਰੇਜ ਖਰੀਦਦੇ ਹਨ ਤਾਂ ਇਸ ਦੇ ਲਈ ਇਕ ਸਾਲ ਦਾ 2100 ਰੁਪਏ ਦੇਣੇ ਹੋਣਗੇ। ਜੇਕਰ ਤੁਸੀਂ 2 ਟੀ.ਬੀ. ਦੀ ਸਟੋਰੇਜ ਖਰੀਦਦੇ ਹੋ ਤਾਂ ਇਸ ਦੇ ਲਈ ਇਕ ਸਾਲ ਦੇ 2100 ਰੁਪਏ ਦੇਣੇ ਹੋਣਗੇ। ਜੇਕਰ ਤੁਸੀਂ 2 ਟੀ.ਬੀ. ਦੀ ਸਟੋਰੇਜ ਖਰੀਦਦੇ ਹੋ ਤਾਂ ਇਸ ਲਈ ਤੁਹਾਨੂੰ ਗੂਗਲ ਨੂੰ ਹਰ ਸਾਲ 6500 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਗੂਗਲ ਫੋਟੋਜ਼ ਤੋਂ ਇਲਾਵਾ ਇਹ ਆਪਸ਼ਨ ਵੀ ਕਰ ਸਕਦੇ ਇਸਤੇਮਾਲ
1 ਜੂਨ ਤੋਂ ਬਾਅਦ ਜੇਕਰ ਤੁਸੀਂ ਕੋਈ ਹੋਰ ਬਦਲ ਦੀ ਭਾਲ ਕਰਦੇ ਹੋ ਤਾਂ ਤੁਹਾਡੇ ਲਈ ਡ੍ਰਾਪ ਬਾਕਸ ਅਤੇ ਐਪਲ ਆਈਕਲਾਊਡ ਵਰਗੇ ਆਪਸ਼ਨ ਮੁਹੱਈਆ ਹਨ। ਹਾਲਾਂਕਿ ਇਨ੍ਹਾਂ ਨੂੰ ਕੰਪੇਅਰ ਕਰੀਏ ਤਾਂ ਗੂਗਲ ਦਾ ਕਲਾਊਡ ਸਪੇਸ ਇਸ ਤੋਂ ਥੋੜ੍ਹਾ ਕਿਫਾਇਤੀ ਸਾਬਿਤ ਹੋ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ 1 ਜੂਨ ਤੋਂ ਪਹਿਲਾਂ ਜਿੰਨੀਆਂ ਵੀ ਤਸਵੀਰਾਂ ਜਾਂ ਵੀਡੀਓਜ਼ ਤੁਹਾਡੇ ਗੂਗਲ ਫੋਟੋਜ਼ ‘ਤੇ ਬੈਕਅਪ ਲਿਆ ਹੈ ਅਤੇ ਉਹ 15 ਜੀ.ਬੀ. ਤੋਂ ਜ਼ਿਆਦਾ ਹੈ ਤਾਂ ਉਹ ਇੰਝ ਹੀ ਰਹਿਣਗੀਆਂ। ਯਾਨੀ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ 1 ਜੂਨ ਤੋਂ ਪਹਿਲਾਂ ਗੂਗਲ ਤੋਂ ਆਪਣੀਆਂ ਫੋਟੋਜ਼ ਟਰਾਂਸਫਰ ਕਰਨੀਆਂ ਹੋਣਗੀਆਂ ਤਾਂ ਇੰਝ ਨਹੀਂ ਹੋਵੇਗਾ।