ਭਾਰਤ ਵਿਚ ਕੋਰੋਨਾ ਵਾਇਰਸ ਤੋਂ ਬਾਅਦ ਬਲੈਕ ਫੰਗਸ ਦਾ ਵਧਿਆ ਖਤਰਾ

ਨਵੀਂ ਦਿੱਲੀ – ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇਸ ਦੇ ਨਾਲ ਹੀ ਮੌਤਾਂ ਦਾ ਆਂਕੜਾ ਵੀ ਵੱਧ ਰਿਹਾ ਹੈ। ਕੋਰੋਨਾ ਦਾ…

ਨਵੀਂ ਦਿੱਲੀ – ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇਸ ਦੇ ਨਾਲ ਹੀ ਮੌਤਾਂ ਦਾ ਆਂਕੜਾ ਵੀ ਵੱਧ ਰਿਹਾ ਹੈ। ਕੋਰੋਨਾ ਦਾ ਖਿੜ ਖ਼ਤਮ ਨਹੀਂ ਹੋਇਆ ਤੇ ਦੇਸ਼ ਵਿਚ ਨਵੀਂ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਬਲੈਕ ਫੰਗਸ ਦਾ ਖਤਰਾ  ਵੱਧ ਗਿਆ ਹੈ। ਅੱਜ ਤਾਜਾ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਇਹ (Black Fungus) ਇਨਫੈਕਸ਼ਨ ਨੇ ਕਹਿਰ ਮਚਾ ਦਿੱਤਾ ਹੈ।  

ਹਰਿਆਣਾ ਵਿਚ ਬਲੈਕ ਫੰਗਸ ਦਾ ਖਤਰਾ ਵਧਣ ਕਰਕੇ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਟਵੀਟ ਕਰ ਕਿਹਾ ਕਿ ਸਾਰੇ ਹਸਪਤਾਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਬ੍ਲੈਕ ਫੰਗਸ ਦੀ ਲਾਗ ਨਾਲ ਜੁੜੇ ਮਾਮਲੇ ਜ਼ਿਲ੍ਹੇ ਦੇ ਸੀ.ਐੱਮ.ਓ ਦੇ ਧਿਆਨ ਵਿੱਚ ਲਿਆਂਦੇ ਜਾਣ। ਗ੍ਰਹਿ ਮੰਤਰੀ ਦੇ ਟਵੀਟ ਤੋਂ 72 ਘੰਟਿਆਂ ਦੇ ਅੰਦਰ ਸਾਈਬਰ ਸਿਟੀ ਵਿੱਚ ਘਾਤਕ ਬਲੈਕ ਫੰਗਸ ਦੇ 70 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ ਜਿੱਥੇ ਗੁਰੂਗ੍ਰਾਮ ਵਿੱਚ ਹਲਚਲ ਹੈ, ਉਸੇ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਫਸਰ ਨੇ ਸ਼ੂਗਰ ਅਤੇ ਕੈਂਸਰ ਦੇ ਮਰੀਜ਼ਾਂ ਨੂੰ ਇਸ ਖਤਰਨਾਕ ਸੰਕਰਮ ਕਾਰਨ ਸਾਵਧਾਨ ਰਹਿਣ ਲਈ ਕਿਹਾ ਹੈ।

ਕੀ ਹੈ ਬਲੈਕ ਫੰਗਸ 
ਬਲੈਕ ਫੰਗਸ ਦੀ ਲਾਗ ਕੋਰੋਨਾ ਨਾਲੋਂ ਘੱਟ ਖ਼ਤਰਨਾਕ ਨਹੀਂ ਹੈ। ਬਲੈਕ ਫੰਗਸ ਨਾਮ ਦੀ ਇਹ ਬਿਮਾਰੀ ਰਾਜ ਦੇ ਆਰਥਿਕ ਸ਼ਹਿਰ ਕਹੇ ਜਾਣ ਵਾਲੇ ਸਾਈਬਰ ਸਿਟੀ ਵਿਚ ਵੀ ਹੌਲੀ ਹੌਲੀ ਫੈਲਣੀ ਸ਼ੁਰੂ ਹੋ ਗਈ ਹੈ। ਇਸ ਲਈ ਤੁਹਾਨੂੰ ਸਮੇਂ ਤੋਂ ਪਹਿਲਾਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇਹ ਇਨਫੈਕਸ਼ਨ ਸ਼ੂਗਰ, ਕੈਂਸਰ ਅਤੇ ਬਹੁਤ ਜ਼ਿਆਦਾ ਮਾਤਰਾ ਵਿਚ ਸਟੀਰੌਇਡ ਦਾ ਖ਼ਤਰਾ ਪੈਦਾ ਕਰ ਸਕਦੀ ਹੈ।  

ਇਸ ਮਾਮਲੇ ਵਿਚ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਫਸਰ ਵਰਿੰਦਰ ਸਿੰਘ ਦਾ ਮੰਨਣਾ ਹੈ ਕਿ ਬਲੈਕ ਫੰਗਸ ਇਨਫੈਕਸ਼ਨ ਵਿਭਾਗ ਦੇ ਬਾਰੇ ਵਿਚ ਸੁਚੇਤ ਹੈ ਅਤੇ ਅੰਕੜੇ ਧਿਆਨ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। 

Leave a Reply

Your email address will not be published. Required fields are marked *