ਅੰਮ੍ਰਿਤਸਰ ਵਿਚ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਮੋਹਰੀ ਰਹੇ ਹਨ। ਉਹ ਲਗਾਤਾਰ ਤੀਜੀ ਵਾਰ ਜਿੱਤੇ ਤੇ ਸੰਸਦ ਮੈਂਬਰ ਚੁਣੇ ਗਏ ਹਨ। ਔਜਲਾ ਦੇ ਘਰ ਵਿਚ ਵਰਕਰਾਂ ਤੇ ਸਮੱਰਥਕਾਂ ਦੀਆਂ ਭਾਰੀ ਰੋਣਕਾਂ ਹਨ। ਔਜਲਾ ਨੇ ਆਪਣੇ ਮਾਤਾ-ਪਿਤਾ ਦਾ ਆਸ਼ੀਰਵਾਦ ਹਾਸਲ ਕੀਤਾ।
ਔਜਲਾ ਨੂੰ 125847 ਵੋਟਾਂ ਪਈਆਂ ਹਨ, ਜਦੋਂ ਕਿ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਨੂੰ 109843, ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਰੀਵਾਲ ਨੂੰ 105462 ਤੇ ਅਕਾਲੀ ਦਲ ਦੇ ਅਨਿਲ ਜੋਸ਼ੀ ਨੂੰ 76766 ਵੋਟਾਂ ਮਿਲੀਆਂ ਹਨ।
ਅੰਮ੍ਰਿਤਸਰ ਵਿਖੇ ਕੁੱਲ ਵੋਟਾਂ ਦੀ ਗਿਣਤੀ 16 ਲੱਖ 11 ਹਜ਼ਾਰ 263 ਹੈ, ਜਿਨ੍ਹਾਂ ਵਿਚੋਂ 56.06 ਫੀਸਦੀ ਵੋਟਰਾਂ ਨੇ ਲੋਕ ਸਭਾ ਚੋਣਾਂ ਲਈ ਵੋਟ ਕੀਤਾ। ਇਨ੍ਹਾਂ ਵਿਚ 4,87,101 ਪੁਰਸ਼, 4,160,86 ਮਹਿਲਾਵਾਂ ਤੇ 19 ਟ੍ਰਾਸਜੈਂਡਰਸ ਨੇ ਵੋਟ ਕੀਤੀ।
ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਨੇ ਮੁੜ ਬਣੇ ਸੰਸਦ ਮੈਂਬਰ, ਸਖਤ ਟੱਕਰ ਮਗਰੋਂ ਜਿੱਤੇ
ਅੰਮ੍ਰਿਤਸਰ ਵਿਚ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਮੋਹਰੀ ਰਹੇ ਹਨ। ਉਹ ਲਗਾਤਾਰ ਤੀਜੀ ਵਾਰ ਜਿੱਤੇ ਤੇ ਸੰਸਦ ਮੈਂਬਰ ਚੁਣੇ ਗਏ ਹਨ। ਔਜਲਾ ਦੇ ਘਰ ਵਿਚ…
