ਅੰਮ੍ਰਿਤਸਰ: ਦੇਸ਼ ਵਿਚ ਕੋਰੋਨਾ ਮਾਮਲੇ ਘਟਣ ਕਰਕੇ ਕੁਝ ਚੀਜ਼ਾਂ ਵਿਚ ਢਿਲ ਦਿੱਤੀ ਗਈ ਹੈ। ਇਸ ਵਿਚਾਲੇ ਜਿਮ ਅਤੇ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਮਾਲਕਾਂ ਨੇ ਅੰਮ੍ਰਿਤਸਰ ਵਿੱਚ ਜਿੰਮ ਬੰਦ ਕਰਨ ਅਤੇ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ‘ਤੇ ਇਤਰਾਜ਼ ਜਤਾਇਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜਿੰਮ ਲੰਬੇ ਸਮੇਂ ਤੋਂ ਬੰਦ ਹੈ, ਇਸ ਲਈ ਉਹ ਆਪਣੇ ਪਰਿਵਾਰ ਨੂੰ ਕਿਵੇਂ ਚਲਾ ਸਕਦੇ ਹਨ। ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ, ਪਰ ਜਿੱਥੋਂ ਲੋਕਾਂ ਦੀ ਸਿਹਤ ਠੀਕ ਹੋਣੀ ਹੈ ਉਸ ਨੂੰ ਖੋਲਣ ਦੀ ਇਜਾਜਤ ਨਹੀਂ ਦਿੱਤੀ ਗਈ ਹੈ। ਇਸ ਹਾਲਾਤ ਵਿਚ ਪਰਿਵਾਰ ਚਲਾਉਣਾ ਬਹੁਤ ਔਖਾ ਹੈ।
ਇਹ ਵੀ ਪੜੋ: ਅੰਮ੍ਰਿਤਸਰ ’ਚ ਲੱਗੇ ਨਵਜੋਤ ਸਿੱਧੂ ਦੇ ਗੁਮਸ਼ੁਦਗੀ ਦੇ ਪੋਸਟਰ, ਰੱਖਿਆ 50 ਹਜ਼ਾਰ ਦਾ ਇਨਾਮ
ਅੱਜ ਜਿਮ ਮਾਲਕਾਂ ਨੇ ਪੰਜਾਬ ਸਰਕਾਰ ਵੱਲੋਂ ਜਿਮ ਖੋਲ੍ਹਣ ਦੀ ਆਗਿਆ ਨਾ ਦੇਣ ਲਈ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਖੁੱਲੇ ਹਨ ਅਤੇ ਜਿਮ ਬੰਦ ਇਹ ਸਰਕਾਰ ਦਾ ਕਿਹੋ ਜਿਹਾ ਕਾਨੂੰਨ ਹੈ ਜਿਸ ਤੋਂ ਲੋਕ ਠੀਕ ਹੋਣੇ ਹਨ ਉਹ ਬੰਦ ਕੀਤੇ ਗਏ ਹਨ। ਕੋਰੋਨਾ ਮਹਾਮਾਰੀ ਜਿੱਤਣ ਲਈ ਜਿੱਥੋਂ ਸ਼ਕਤੀ ਮਿਲਣੀ ਹਨ ਇਹ ਬੰਦ ਕੀਤੇ ਗਏ ਹਨ ਅਤੇ ਜਿਹੜੀਆਂ ਚੀਜ਼ਾਂ ਸਿਹਤ ਨੂੰ ਖਰਾਬ ਕਰ ਦੇਣਗੀਆਂ ਉਹ ਖੁੱਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਉਸਦਾ ਘਰ ਕਿਵੇਂ ਚੱਲੇਗਾ ਅਤੇ ਉਹ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਿਵੇਂ ਕਰੇਗਾ।
ਜਿਮ ਮਾਲਕਾਂ ਨੇ ਜਿਮ ਬੰ ਅਤੇ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ‘ਤੇ ਇਤਰਾਜ਼ ਕਰਦੇ ਹੋਏ ਵੱਖਰੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਇਸ ਮੌਕੇ ਜਿਮ ਮਾਲਕਾਂ ਨੇ ਆਪਣੇ ਕੱਪੜੇ ਉਤਾਰ ਲਏ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਿੰਮ ਜਲਦੀ ਤੋਂ ਜਲਦੀ ਜਿੰਮ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ।