ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ਵਿਚ ਹਾਲਾਤ ਬੇਕਾਬੂ ਹੋ ਗਏ ਹਨ। ਇਸ ਮੁਲਕ ‘ਤੇ ਤਾਲਿਬਾਨ (Taliban) ਨੇ ਕਬਜ਼ਾ ਕਰ ਲਿਆ ਹੈ। ਅਫਗਾਨਿਸਤਾਨ ਦੇ ਬਾਕੀ ਨਾਗਰਿਕਾਂ ਦੀ ਤਰ੍ਹਾਂ ਉਥੋਂ ਦੇ ਸਟਾਰ ਕ੍ਰਿਕਟਰ ਰਾਸ਼ਿਦ ਖਾਨ (Rashid Khan) ਲਈ ਵੀ ਇਹ ਮੁਸ਼ਕਲ ਸਮਾਂ ਹੈ। ਰਾਸ਼ਿਦ ਇਨ੍ਹੀਂ ਦਿਨੀਂ ਇੰਗਲੈਂਡ (England) ਵਿਚ ਦਿ ਹੰਡ੍ਰੇਡ ਵਿਚ ਖੇਡ ਰਹੇ ਹਨ। ਪਰ ਉਨ੍ਹਾਂ ਦਾ ਪਰਿਵਾਰ ਅਫਗਾਨਿਸਤਾਨ (Afghanistan) ਵਿਚ ਫਸਿਆ ਹੋਇਆ ਹੈ। ਰਾਸ਼ਿਦ ਨੂੰ ਆਪਣੇ ਪਰਿਵਾਰ ਅਤੇ ਅਫਗਾਨੀ ਨਾਗਰਿਕਾਂ ਦੀ ਚਿੰਤਾ ਸਤਾ ਰਹੀ ਹੈ। ਰਾਸ਼ਿਦ ਖਾਨ (Rashid khan) ਨੇ ਐਤਵਾਰ ਨੂੰ ਸੋਸ਼ਲ ਮੀਡੀਆ (Social Media) ‘ਤੇ ਸ਼ਾਂਤੀ ਦੀ ਅਪੀਲ ਕਰਦੇ ਹੋਏ ਅਫਗਾਨਿਸਤਾਨ (Afghanistan) ਦਾ ਝੰਡਾ ਲਗਾਇਆ ਸੀ। ਉਨ੍ਹਾਂ ਨੇ ਪਿਛਲੇ ਮਹੀਨੇ ਅਫਗਾਨਿਸਤਾਨ ਦੇ ਹਾਲਾਤ ‘ਤੇ ਕਿਹਾ ਸੀ ਕਿ ਇਕ ਖਿਡਾਰੀ ਦੇ ਤੌਰ ‘ਤੇ ਇਹ ਤੁਹਾਨੂੰ ਬਹੁਤ ਦੁਖੀ ਕਰਦਾ ਹੈ। ਬਹੁਤ ਦਰਦ ਦਿੰਦਾ ਹੈ।
Read more- ਸਾਬਕਾ ਪੀ.ਐੱਮ. ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ ਮੌਕੇ ਪੀ.ਐੱਮ. ਮੋਦੀ ਨੇ ਦਿੱਤੀ ਸ਼ਰਧਾਂਜਲੀ
ਇਸ ਤੋਂ ਬਾਅਦ ਵੀ ਅਸੀਂ ਮੈਦਾਨ ‘ਤੇ ਕੁਝ ਖਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦਿ ਹੰਡ੍ਰੇਡ ਵਿਚ ਨਾਰਦਨ ਸੁਪਰਚਾਰਜਰਸ ਤੋਂ ਖੇਡ ਰਹੇ ਰਾਸ਼ਿਦ ਖਾਨ ਦੇ ਸਾਥੀ ਸਮਿਤ ਪਟੇਲ ਨੇ ਕਿਹਾ ਕਿ ਉਹ ਹਮੇਸ਼ਾ ਦੀ ਤਰ੍ਹਾਂ ਖੁਸ਼ ਨਹੀਂ ਹੈ। ਸਾਨੂੰ ਇਹ ਸਮਝ ਵਿਚ ਆਉਂਦਾ ਹੈ।ਅਜੇ ਇਹ ਮਾਮਲਾ ਕਾਫੀ ਤਾਜ਼ਾ ਹੈ। ਹਾਲਾਂਕਿ ਖੇਡ ਕਾਰਣ ਉਸ ਦਾ ਇਸ ਪਾਸੇ ਧਿਆਨ ਹਟਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਖੇਡ ਵਿਚ 100 ਫੀਸਦੀ ਦਿੰਦੇ ਹਨ। ਉਥੇ ਹੀ ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਕੇਵਿਨ ਪੀਟਰਸਨ ਨੇ ਸਕਾਈ ਸਪੋਰਟਸ ‘ਤੇ ਕੁਮੈਂਟਰੀ ਦੌਰਾਨ ਕਿਹਾ ਕਿ ਰਾਸ਼ਿਦ ਖਾਨ ਦੇ ਘਰ ‘ਤੇ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਹਨ। ਅਸੀਂ ਇਸ ਬਾਰੇ ਲੰਬੀ ਗੱਲ ਕੀਤੀ ਅਤੇ ਉਹ ਚਿੰਤਤ ਹਨ।ਪੀਟਰਸਨ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਣ ਵਿਚ ਸਮਰੱਥ ਨਹੀਂ ਹਨ। ਉਥੇ ਬਹੁਤ ਕੁਝ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੰਨੇ ਦਬਾਅ ਵਿਚ ਇੰਨਾ ਚੰਗਾ ਪ੍ਰਦਰਸ਼ਨ ਕਰਨਾ, ਇਹ ਦਿਲ ਛੂ ਲੈਣ ਵਾਲੀਆਂ ਕਹਾਣੀਆਂ ਵਿਚੋਂ ਇਕ ਹੈ। ਇਸ ਤੋਂ ਪਹਿਲਾਂ ਰਾਸ਼ਿਦ ਖਾਨ ਨੇ ਦੁਨੀਆ ਨੂੰ ਮਦਦ ਦੀ ਅਪੀਲ ਕੀਤੀ ਸੀ। ਰਾਸ਼ਿਦ ਨੇ ਟਵੀਟ ਕਰਦੇ ਹੋਏ ਲਿਖਿਆ ਸੀ, ਦੁਨੀਆ ਦੇ ਸਾਰੇ ਲੀਡਰਸ ਮੇਰੇ ਮੁਲਕ ਦੇ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਹਜ਼ਾਰਾਂ ਬੱਚੇ, ਔਰਤਾਂ ਅਤੇ ਆਮ ਨਾਗਰਿਕਾਂ ਦਾ ਖੂਨ ਹੋ ਰਿਹਾ ਹੈ। ਘਰ ਅਤੇ ਸਾਰੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ।