ਗਰਮੀ… ਪਾਣੀ ਦੀਆਂ ਬੋਤਲਾਂ ਕਾਰਨ ਕਾਰਾਂ ‘ਚ ਲੱਗ ਰਹੀ ਅੱਗ ! ਮਚ ਰਹੇ ਭਾਂਬੜ

Viral News : ਜੂਨ ਮਹੀਨੇ ਪੈ ਰਹੀ ਅੱਤ ਦੀ ਗਰਮੀ ਕਾਰਨ ਕਾਰਾਂ ਵਿਚ ਅੱਗ ਲੱਗਣ ਦੇ ਕਈ ਮਾਮਲੇ ਦੇਸ਼ ਵਿਚ ਸਾਹਮਣੇ ਆ ਚੁੱਕੇ ਹਨ। ਕਈ…

Viral News : ਜੂਨ ਮਹੀਨੇ ਪੈ ਰਹੀ ਅੱਤ ਦੀ ਗਰਮੀ ਕਾਰਨ ਕਾਰਾਂ ਵਿਚ ਅੱਗ ਲੱਗਣ ਦੇ ਕਈ ਮਾਮਲੇ ਦੇਸ਼ ਵਿਚ ਸਾਹਮਣੇ ਆ ਚੁੱਕੇ ਹਨ। ਕਈ ਥਾਈਂ ਧੁੱਪ ਵਿਚ ਖੜ੍ਹੀਆਂ ਗੱਡੀਆਂ ਦੀ ਅੱਗ ਦੀਆਂ ਲਪਟਾਂ ਵਿਚ ਨੁਕਸਾਨੀਆਂ ਗਈਆਂ ਹਨ। ਇਸ ਦੇ ਕਈ ਕਾਰਨ ਸਾਹਮਣੇ ਆ ਚੁੱਕੇ ਹਨ। ਹੁਣ ਇਕ ਹੋਰ ਹੈਰਾਨ ਕਰ ਦੇਣ ਵਾਲਾ ਕਾਰਨ ਸਾਹਮਣੇ ਆ ਰਿਹਾ ਹੈ। ਕਾਰਾਂ ਵਿਚ ਪਈਆਂ ਪਾਣੀ ਦੀਆਂ ਬੋਤਲਾਂ ਕਾਰਾਂ ਵਿਚ ਅੱਗ ਲੱਗਣ ਦਾ ਵੱਡਾ ਕਰਨ ਬਣ ਰਹੀਆਂ ਹਨ। ਇਹ ਦਾਅਵਾ ਅਸੀਂ ਨਹੀਂ ਬਲਕਿ ਇੰਸਟਾਗ੍ਰਾਮ ਉਤੇ ਵਾਇਰਲ ਹੋ ਰਹੀ ਰੀਲ ਵਿਚ ਕੀਤਾ ਜਾ ਰਿਹਾ ਹੈ।
ਇਹ ਰੀਲ ਬੇਹੱਦ ਵਾਇਰਲ ਹੋ ਰਹੀ ਹੈ ਤੇ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਵੀ ਜਾਗਰੂਕ ਕਰਨ ਦੇ ਮਕਸਦ ਨਾਲ ਇਹ ਰੀਲ ਅੱਗੇ ਫਾਰਵਰਡ ਕਰ ਰਹੇ ਹਨ। ਰੀਲ ਵਿਚ ਜਾਣਕਾਰੀ ਦਿੰਦਿਆਂ ਇਹ ਦਾਅਵਾ ਕੀਤਾ ਗਿਆ ਹੈ ਕਿ ਕਾਰਾਂ ਵਾਹਨਾਂ ਵਿਚ ਸੀਟਾਂ ਉਤੇ ਰੱਖੀਆਂ ਪਾਣੀ ਦੀਆਂ ਬੋਤਲਾਂ ਕਾਰਨ ਅੱਗ ਲੱਗ ਰਹੀ ਹੈ। ਇਹ ਪਲਾਸਟਿਕ ਦੀਆਂ ਬੋਤਲਾਂ ਮੈਗਨੀਫਾਈ ਗਲਾਸ ਦਾ ਕੰਮ ਕਰ ਰਹੀਆਂ ਹਨ ਤੇ ਸੂਰਜ ਦੀ ਤੇਜ਼ ਰੋਸ਼ਨੀ ਨੂੰ ਇਕ ਥਾਂ ਕੇਂਦਰਿਤ ਕਰਨ ਦਾ ਕੰਮ ਕਰ ਰਹੀਆਂ ਹਨ। ਕੁਝ ਸਮਾਂ ਇਕੋ ਥਾਂ ਸੂਰਜ ਦੀ ਤੇਜ਼ ਰੋਸ਼ਨੀ ਕੇਂਦਰਿਤ ਹੋਣ ਕਾਰਨ ਸੀਟਾਂ ਕਾਗਜ਼ਾਂ ਜਾਂ ਕਾਰ ਅੰਦਰ ਮੌਜੂਦ ਜਲਨਸ਼ੀਲ ਚੀਜ਼ਾਂ ਨੂੰ ਅੱਗ ਲੱਗ ਜਾਂਦੀ ਹੈ। ਇੰਸਟਾਗ੍ਰਾਮ ਉਤੇ ਕਈ ਯੂਜ਼ਰਜ਼ ਇਹ ਰੀਲ ਬਣਾਉਣ ਵਾਲੇ ਦਾ ਧੰਨਵਾਦ ਕਰ ਰਹੇ ਹਨ ਤੇ ਕਈ ਇਸ ਨੂੰ ਮਜ਼ਾਕ ਦੇ ਤੌਰ ਉਤੇ ਵੀ ਲੈ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by DrMohit Kumar (@drmohit_rajput)

Leave a Reply

Your email address will not be published. Required fields are marked *