ਚੰਡੀਗੜ੍ਹ (ਬਿਊਰੋ)- ਪਿੰਡਾਂ ਵਿਚ ਵੱਧ ਰਹੇ ਕੋਰੋਨਾ ਵਾਇਰਸ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਿਖਾਵਾਕਾਰੀ ਕਿਸਾਨਾਂ ਦੀ ਚਿੰਤਾ ਕਰਦੇ ਹੋਏ ਉਨ੍ਹਾਂ ਨੇ ਕਿਸਾਨ ਸੰਗਠਨ ਅਤੇ ਸਰਕਾਰ ਦੇ ਅਫਸਰਾਂ ਦੀ ਮੀਟਿੰਗ ਕਰਵਾ ਕੇ ਉਨ੍ਹਾਂ ਲਈ ਕੋਰੋਨਾ ਜਾਂਚ ਅਤੇ ਵੈਕਸੀਨ ਦੀ ਵਿਵਸਥਾ ਕੀਤੀ। ਇਸ ਦੇ ਬਾਵਜੂਦ ਕਿਸਾਨ ਸੰਗਠਨਾਂ ਨੇ ਜਾਂਚ ਤੋਂ ਮਨਾਂ ਕਰ ਦਿੱਤਾ ਅਤੇ ਵੈਕਸੀਨੇਸ਼ਨ ਦੇ ਨਾਂ ‘ਤੇ ਸਿਰਫ 1900 ਲੋਕਾਂ ਨੇ ਹੀ ਟੀਕਾਕਰਣ ਦਾ ਲਾਭ ਲਿਆ।
ਅਨਿਲ ਵਿੱਜ ਨੇ ਕਿਹਾ ਕਿ ਉਨ੍ਹਾਂ ਨੇ ਸੰਗਠਨ ਨੂੰ ਕਈ ਵਾਰ ਅਪੀਲ ਕੀਤੀ ਕਿ ਤੁਸੀਂ ਹਰਿਆਣਾ ਦੀ ਧਰਤੀ ‘ਤੇ ਹੋ ਅਜਿਹੇ ਵਿਚ ਤੁਹਾਡੀ ਸਿਹਤ ਦੀ ਰਾਖੀ ਕਰਨਾ ਸਾਡਾ ਫਰਜ਼ ਹੈ, ਪਰ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸਾਫ ਕਿਹਾ ਹੈ ਕਿ ਤੁਸੀਂ ਟੈਂਟ ਲਗਵਾ ਦਿਓ ਜਿਨ੍ਹਾਂ ਕਿਸਾਨਾਂ ਨੇ ਵੈਕਸੀਨੇਸ਼ਨ ਲਗਵਾਉਣੀ ਹੋਵੇਗੀ ਉਹ ਲਵਾ ਲੈਣਗੇ। 10 ਦਿਨਾਂ ਤੋਂ ਵੀ ਜ਼ਿਆਦਾ ਦਾ ਸਮਾਂ ਹੋਣ ਤੋਂ ਬਾਅਦ ਵੀ ਅੰਕੜੇ ਨਿਰਾਸ਼ਾਜਨਕ ਹਨ। ਵਿਜ ਨੇ ਕਿਹਾ ਕਿ ਪਿੰਡ ਵਿਚ ਵੱਧ ਰਹੇ ਕੋਰੋਨਾ ਦੇ ਮੱਦੇਨਜ਼ਰ ਕਿਸਾਨਾਂ ਨੂੰ ਵੈਕਸੀਨੇਸ਼ਨ ਲਗਵਾਉਣਾ ਲਾਜ਼ਮੀ ਹੈ ਤਾਂ ਹੀ ਪੇਂਡੂ ਇਲਾਕਿਆਂ ਨੂੰ ਕੋਰੋਨਾ ਤੋਂ ਬਚਾਇਆ ਜਾ ਸਕਦਾ ਹੈ।
ਸਿਹਤ ਮੰਤਰੀ ਹਰਿਆਣਾ ਨੇ ਵੈਕਸੀਨ ਦੀ ਥੋੜ੍ਹੀ ਘਾਟ ‘ਤੇ ਕਿਹਾ ਕਿ ਇਸ ਕਿੱਲਤ ਨੂੰ ਦੇਖਦੇ ਹੋਏ ਸਰਕਾਰ ਵੈਕਸੀਨ ਲਈ ਗਲੋਬਲ ਟੈਂਡਰ ਕਰਨ ਜਾ ਰਹੀ ਹੈ, ਕੇਂਦਰ ਸਰਕਾਰ ਵਲੋਂ ਮਨਜ਼ੂਰ ਵਿਦੇਸ਼ੀ ਵੈਕਸੀਨ ਇਸ ਟੈਂਡਰ ਦਾ ਪਾਰਟ ਹੋ ਸਕਦਾ ਹੈ, ਇਸ ਵੈਕਸੀਨ ਦੇ ਆਉਣ ਨਾਲ ਹਰਿਆਣਾ ਦੇ ਹੋਰ ਲੋਕਾਂ ਨੂੰ ਲਾਭ ਮਿਲੇਗਾ।
ਉਥੇ ਹੀ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਜਿਹੜੇ ਸੂਬੇ ਕੇਂਦਰ ਸਰਕਾਰ ਤੋਂ ਮੁਫਤ ਵੈਕਸੀਨ ਦੀ ਮੰਗ ਕਰ ਰਹੇ ਹਨ, ਉਹ ਕਿਉਂ ਨਹੀਂ ਖਰੀਦ ਕੇ ਮੁਫਤ ਲਗਾਉਂਦੇ। ਵਿਜ ਨੇ ਕਿਹਾ ਕਿ ਹਰਿਆਣਾ ਦੇ ਸਾਰੇ ਲੋਕਾਂ ਲਈ ਮੁਫਤ ਵੈਕਸੀਨ ਸਰਕਾਰ ਨੇ ਮਹੱਈਆ ਕਰਵਾ ਰਹੀ ਹੈ। ਗੈਰ ਭਾਜਪਾ ਸ਼ਾਸਤ ਸੂਬੇ ਆਪਣੇ ਖੇਤਰ ਦੇ ਲੋਕਾਂ ਨੂੰ ਕਿਉਂ ਮੁਫਤ ਵੈਕਸੀਨ ਨਹੀਂ ਲਗਵਾਉਂਦੇ, ਇਹ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ।