National News : ਦੇਸ਼ ਦੇ ਉੱਤਰੀ ਹਿੱਸੇ ਹੀਟਵੇਵ ਤੇ ਗਰਮੀ ਕਾਰਨ ਬੇਹਾਲ ਹਨ। ਦੂਜੇ ਪਾਸੇ ਨਾਰਥ ਈਸਟ ਦੇ ਸੂਬਿਆਂ ਵਿਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਪਿਛਲੇ ਤਿੰਨ ਦਿਨ ਤੋਂ ਜਾਰੀ ਮੀਂਹ ਕਾਰਨ ਉੱਤਰੀ ਸਿਕਮ ਦੇ ਕਈ ਇਲਾਕੇ ਤਬਾਹ ਹੋ ਚੁੱਕੇ ਹਨ। ਲੈਂਡ ਸਲਾਈਡ ਤੇ ਹੜ੍ਹ ਵਿਚ ਸੈਂਕੜੇ ਘਰ ਤੇ ਕਈ ਸੜਕਾਂ ਵਹਿ ਗਈਆਂ ਹਨ। ਜਿੱਥੇ ਉਤਰੀ ਇਲਾਕਿਆਂ ਵਿਚ ਗਰਮੀ ਕਾਰਨ ਲੋਕਾਂ ਦੀਆਂ ਜਾਨਾਂ ਵੀ ਗਈਆਂ। ਉਧਰ, ਮੀਂਹ ਕਾਰਨ ਉਤਰ ਪੱਛਮੀ ਇਲਾਕਿਆਂ ਵਿਚ ਹੁਣ ਤਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਤਬਾਹੀ ਸਿੱਕਮ ਦੇ ਮੰਗਨ ਜ਼ਿਲ੍ਹੇ ਵਿਚ ਹੋਈ ਹੈ। ਇਥੇ ਇਕ ਦਿਨ ਵਿਚ 220 ਮਿਲੀਮੀਟਰ ਤੋਂ ਵੱਧ ਮੀਂਹ ਪੈਣ ਨਾਲ ਪਿਛਲੇ ਸਾਲ 4 ਅਕਤੂਬਰ ਨੂੰ ਆਈ ਹੜ੍ਹ ਤੋਂ ਬਾਅਦ ਬਣਿਆ ਸੰਗਕਾਲਾਂਗ ਪੁਲ ਵੀ ਵੀਰਵਾਰ ਦੁਪਹਿਰ ਵਿਚ ਢਹਿ ਗਿਆ। ਇਸ ਨਾਲ ਦਜੋਂਗੂ, ਚੁੰਗਥਾਂਗ, ਲਾਚੇਨ ਤੇ ਲਾਚੁੰਗ ਨਾਲ ਸੰਪਰਕ ਟੁੱਟ ਗਿਆ ਹੈ। ਇਨ੍ਹਾਂ ਇਲਾਕਿਆਂ ਵਿਚ ਹੁਣ ਫੋਨ ਕੁਨੈਕਟਵਿਟੀ ਵੀ ਨਹੀਂ ਹੈ। ਬਿਜਲੀ ਦੇ ਪੋਲ ਵੀ ਰੁੜ੍ਹ ਚੁੱਕੇ ਹਨ।
ਸਿੱਕਮ ਵਿਚ ਰਾਹਤ ਬਚਾਅ ਵਿਚ ਲੱਗੇ ਡਿਜਾਸਟਰ ਮੈਨੇਜਮੈਂਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੈਲਾਨੀ ਥਾਂ ਲਾਚੁੰਗ ਤੇ ਚੁੰਗਥਾਂਗ ਵਿਚ ਲਗਪਗ 2 ਹਜ਼ਾਰ ਸੈਲਾਨੀ ਫਸੇ ਹੋਏ ਹਨ। ਇਨ੍ਹਾਂ ਨੂੰ ਹੁਣ ਹੈਲੀਕਾਪਟਰ ਨਾਲ ਹੀ ਰੈਸਕਿਊ ਕੀਤਾ ਜਾ ਸਕਦਾ ਹੈ ਪਰ ਹੈਲੀਕਾਪਟਰ ਦਾ ਫਿਲਹਾਲ ਉਡ ਸਕਣਾ ਮੁਮਕਿਨ ਨਹੀਂ ਹੈ।
ਦੇਸ਼ ਦੇ ਇਕ ਹਿੱਸੇ ‘ਚ ਗਰਮੀ ਦਾ ਕਹਿਰ, ਦੂਜੇ ‘ਚ ਭਾਰੀ ਮੀਂਹ ਕਾਰਨ ਮੌਤਾਂ, ਢਹਿ ਗਏ ਪੁਲ, ਰੁੜ੍ਹ ਗਏ ਬਿਜਲੀ ਦੇ ਖੰਭੇ, 2 ਹਜ਼ਾਰ ਸੈਲਾਨੀ ਫਸੇ
National News : ਦੇਸ਼ ਦੇ ਉੱਤਰੀ ਹਿੱਸੇ ਹੀਟਵੇਵ ਤੇ ਗਰਮੀ ਕਾਰਨ ਬੇਹਾਲ ਹਨ। ਦੂਜੇ ਪਾਸੇ ਨਾਰਥ ਈਸਟ ਦੇ ਸੂਬਿਆਂ ਵਿਚ ਭਾਰੀ ਮੀਂਹ ਨੇ ਤਬਾਹੀ ਮਚਾ…
