ਭਾਰਤ ਵਿੱਚ ਬੀਤੇ ਕਾਰੋਬਾਰੀ ਹਫ਼ਤੇ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਫਿਊਚਰਜ਼ ਮਾਰਕੀਟ ਉਤੇ ਸੋਨਾ ਪਿਛਲੇ 10 ਦਿਨਾਂ ਵਿੱਚ ਹੀ 2500 ਰੁਪਏ ਸਸਤਾ ਹੋ ਗਿਆ ਹੈ। ਚਾਂਦੀ ਦੀਆਂ ਕੀਮਤਾਂ ਵਿੱਚ ਵੀ ਪਿਛਲੇ 10 ਦਿਨਾਂ ਵਿੱਚ ਵੱਡੀ ਗਿਰਾਵਟ ਆਈ ਹੈ ਇਹ ਵੀ 2500 ਰੁਪਏ ਤੱਕ ਸਸਤੀ ਹੋ ਗਈ ਹੈ। 16 ਅਪ੍ਰੈਲ ਨੂੰ ਸੋਨਾ 74,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਸੀ ਪਰ ਹੁਣ ਇਹ ਘਟ ਕੇ 71,486 ਰੁਪਏ ‘ਤੇ ਆ ਗਿਆ ਹੈ।
ਪਰ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸੋਨਾ 272 ਰੁਪਏ ਮਹਿੰਗਾ ਹੋ ਕੇ 71,486 ਰੁਪਏ ਪ੍ਰਤੀ 10 ਗ੍ਰਾਮ ਉਤੇ ਬੰਦ ਹੋਇਆ।
ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਨਾ ਸਿਰਫ ਭਾਰਤੀ ਬਾਜ਼ਾਰ ਵਿੱਚ ਸਗੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ ‘ਤੇ ਸੋਨਾ ਜੂਨ ਫਿਊਚਰਜ਼ ਆਖਰੀ ਕਾਰੋਬਾਰੀ ਦਿਨ 2,349.60 ਡਾਲਰ ਪ੍ਰਤੀ ਔਂਸ ਉਤੇ ਬਣਿਆ ਹੋਇਆ ਹੈ । ਉੱਥੇ ਹੀ ਇੱਕ ਸਮੇਂ ਉਤੇ ਸੋਨਾ 2,448.80 ਡਾਲਰ ਪ੍ਰਤੀ ਔਂਸ ਦੇ ਆਲ ਟਾਈਮ ਉੱਚ ਪੱਧਰ ‘ਤੇ ਪਹੁੰਚ ਗਿਆ ਸੀ। ਅਜਿਹੇ ਵਿੱਚ ਸੋਨਾ ਆਪਣੇ ਉੱਚ ਪੱਧਰ ਤੋਂ 4 ਫੀਸਦੀ ਸਸਤਾ ਹੋ ਗਿਆ ਹੈ। ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਕਾਰਨ ਮੁਨਾਫਾਵਸੂਲੀ ਹੈ। ਪਿਛਲੇ 10 ਦਿਨਾਂ ‘ਚ MCX ‘ਤੇ ਨਾ ਸਿਰਫ ਸੋਨਾ ਸਗੋਂ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜੂਨ ਫਿਊਚਰਜ਼ ਲਈ 16 ਜੂਨ 2024 ਨੂੰ ਚਾਂਦੀ ਦੀ ਕੀਮਤ ਲਗਭਗ 85,000 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ ਘੱਟ ਕੇ 82,500 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ। ਅਜਿਹੇ ‘ਚ ਚਾਂਦੀ 2500 ਰੁਪਏ ਸਸਤੀ ਹੋ ਗਈ ਹੈ।
ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਵਿੱਚ ਇਰਾਨ-ਇਜ਼ਰਾਈਲ ਜੰਗ ਦਾ ਖਦਸ਼ਾ ਘਟਿਆ ਹੈ। ਅਜਿਹੇ ਵਿੱਚ ਨਿਵੇਸ਼ਕ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਸੋਨਾ ਖਰੀਦ ਰਹੇ ਹਨ, ਜਿਸ ਕਾਰਨ ਇਸ ਦਾ ਅਸਰ ਸੋਨੇ ਦੀਆਂ ਕੀਮਤਾਂ ‘ਤੇ ਦਿਖਾਈ ਦੇ ਰਿਹਾ ਹੈ। ਮਾਹਿਰਾਂ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਵਿੱਚ ਸੋਨੇ ਦੀ ਕੀਮਤ ਵਿੱਚ ਹੋਰ ਗਿਰਾਵਟ ਆ ਸਕਦੀ ਹੈ। ਇਹ ਘਟ ਕੇ 70,000 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਸਕਦਾ ਹੈ।
ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ, ਜਾਣੋ ਕਿੰਨਾ ਘਟਿਆ ਰੇਟ ਤੇ ਕੀ ਹੈ ਕਾਰਨ
ਭਾਰਤ ਵਿੱਚ ਬੀਤੇ ਕਾਰੋਬਾਰੀ ਹਫ਼ਤੇ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਫਿਊਚਰਜ਼ ਮਾਰਕੀਟ ਉਤੇ ਸੋਨਾ ਪਿਛਲੇ 10 ਦਿਨਾਂ…
