ਕੇਦਾਰਨਾਥ ਧਾਮ ਲਈ ਉਡਾਣ ਭਰ ਰਿਹਾ ਹੈਲੀਕਾਪਟਰ ਕਰੈਸ਼ ਹੁੰਦਾ ਹੁੰਦਾ ਬਚਿਆ। ਪਾਇਲਟ ਨੇ ਸਮਝਦਾਰੀ ਵਿਖਾਉਂਦੇ ਹੋਏ ਸ਼ੁੱਕਰਵਾਰ ਸਵੇਰੇ 7:05 ਵਜੇ ਐਮਰਜੈਂਸੀ ਲੈਂਡਿੰਗ ਕਰਵਾਈ। ਹੈਲੀਕਾਪਟਰ ‘ਚ ਤਕਨੀਕੀ ਖਰਾਬੀ ਕਾਰਨ ਪਾਇਲਟ ਨੇ ਧੀਰਜ ਦਿਖਾਇਆ ਅਤੇ ਸੁਰੱਖਿਅਤ ਲੈਂਡਿੰਗ ਕਰਵਾਈ। ਜਿਸ ਕਾਰਨ 6 ਲੋਕਾਂ ਦੀ ਜਾਨ ਬਚ ਗਈ। ਹੈਲੀਕਾਪਟਰ ਨੇ ਸੇਰਸੀ ਤੋਂ ਕੇਦਾਰਨਾਥ ਧਾਮ ਲਈ ਉਡਾਣ ਭਰੀ ਸੀ।
ਰੁਦਰਪ੍ਰਯਾਗ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਐਨਐਸ ਰਾਜਵਰ ਨੇ ਕਿਹਾ, “ਹੈਲੀਕਾਪਟਰ ਸਵੇਰੇ ਸੇਰਸੀ ਤੋਂ ਕੇਦਾਰਨਾਥ ਵੱਲ ਜਾ ਰਿਹਾ ਸੀ। ਕੇਦਾਰਨਾਥ ਹੈਲੀਪੈਡ ਤੋਂ 100 ਮੀਟਰ ਪਹਿਲਾਂ ਤਕਨੀਕੀ ਖਰਾਬੀ ਕਾਰਨ ਹੈਲੀਕਾਪਟਰ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ।” ਹੈਲੀਕਾਪਟਰ ‘ਚ ਪਾਇਲਟ ਸਮੇਤ 6 ਯਾਤਰੀ ਸਵਾਰ ਸਨ। ਹੈਲੀਕਾਪਟਰ ਸੇਰਸੀ ਹੈਲੀਪੈਡ ਤੋਂ ਸ਼੍ਰੀ ਕੇਦਾਰਨਾਥ ਧਾਮ ਵੱਲ ਜਾ ਰਿਹਾ ਸੀ ਕਿ ਅਚਾਨਕ ਕ੍ਰਿਸਟਲ ਐਵੀਏਸ਼ਨ ਦੇ ਹੈਲੀਕਾਪਟਰ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ। ਪਾਇਲਟ ਕਲਪੇਸ਼ ਮੁਤਾਬਕ ਸਾਰੇ ਯਾਤਰੀ ਸੁਰੱਖਿਅਤ ਹਨ।
ਜੇਕਰ ਐਮਰਜੈਂਸੀ ਲੈਂਡਿੰਗ ਨਾ ਕਰਵਾਈ ਗਈ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਸੁਰੱਖਿਅਤ ਲੈਂਡਿੰਗ ਤੋਂ ਬਾਅਦ ਯਾਤਰੀਆਂ ਨੇ ਵੀ ਸੁੱਖ ਦਾ ਸਾਹ ਲਿਆ। ਰਿਪੋਰਟ ਮੁਤਾਬਕ ਇਸ ਸਮੇਂ ਕੇਦਾਰਨਾਥ ਧਾਮ ਵਿੱਚ ਨੌਂ ਹੈਲੀਕਾਪਟਰ ਸੇਵਾਵਾਂ ਚੱਲ ਰਹੀਆਂ ਹਨ।
ਇਹ ਜਾਣਕਾਰੀ ਪ੍ਰਸ਼ਾਸਨ ਨੇ ਦਿੱਤੀ।
Helicopter carrying pilgrims narrowly avoids crashing after losing control at the Kedarnath helipad in the Himalayas. pic.twitter.com/NdNHRB2Jqv
— Breaking Aviation News & Videos (@aviationbrk) May 24, 2024
ਦੂਜੇ ਪਾਸੇ ਪ੍ਰਸ਼ਾਸਨ ਨੇ ਦੱਸਿਆ ਕਿ ਇਸ ਦੌਰਾਨ ਤਕਨੀਕੀ ਖਰਾਬੀ ਦੀ ਸੂਚਨਾ ਮਿਲਦਿਆਂ ਹੀ ਪਾਇਲਟ ਨੇ ਕੇਦਾਰਨਾਥ ਹੈਲੀਪੈਡ ਤੋਂ ਕੁਝ ਦੂਰੀ ‘ਤੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ।
ਰੁਦਰਪ੍ਰਯਾਗ ਦੇ ਜ਼ਿਲ੍ਹਾ ਮੈਜਿਸਟਰੇਟ ਸੌਰਭ ਗਹਰਵਾਰ ਨੇ ਦੱਸਿਆ ਕਿ ਪਾਇਲਟ ਦੀ ਸੂਝ-ਬੂਝ ਕਾਰਨ ਵੱਡਾ ਹਾਦਸਾ ਟਲ ਗਿਆ। ਉਨ੍ਹਾਂ ਦੱਸਿਆ ਕਿ ਤਕਨੀਕੀ ਖਰਾਬੀ ਦੀ ਸੂਚਨਾ ਮਿਲਣ ਤੋਂ ਬਾਅਦ ਪਾਇਲਟ ਨੇ ਆਪਣਾ ਸਬਰ ਨਹੀਂ ਛੱਡਿਆ ਅਤੇ ਹੈਲੀਕਾਪਟਰ ਨੂੰ ਹੰਗਾਮੀ ਹਾਲਤ ‘ਚ ਸੁਰੱਖਿਅਤ ਲੈਂਡ ਕਰਵਾਇਆ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸਾਰੇ ਸ਼ਰਧਾਲੂ ਸੁਰੱਖਿਅਤ ਹਨ ਅਤੇ ਸਾਰਿਆਂ ਨੂੰ ਬਾਬਾ ਕੇਦਾਰਨਾਥ ਦੇ ਦਰਸ਼ਨ ਕਰਵਾਏ ਗਏ ਹਨ। ਗਹਿਰਵਰ ਨੇ ਦੱਸਿਆ ਕਿ ਹੈਲੀਕਾਪਟਰ ਵਿੱਚ ਤਕਨੀਕੀ ਨੁਕਸ ਦੀ ਜਾਂਚ ਕੀਤੀ ਜਾ ਰਹੀ ਹੈ।