9 ਮਹੀਨੇ ਪਹਿਲਾਂ ਵਿਆਹ, ਦਿਲ ਦਾ ਦੌਰਾ ਪੈਣ ਕਾਰਨ ਪਤੀ ਦੀ ਮੌਤ, ਗਮ ਬਰਦਾਸ਼ਤ ਨਾ ਕਰ ਸਕੀ, ਅੰਤਿਮ ਰਸਮਾਂ ਨਿਭਾਅ ਪਤਨੀ ਨੇ ਲੈ ਲਿਆ ਫਾਹਾ

ਰਾਏਕੋਟ ‘ਚ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। 9 ਮਹੀਨੇ ਪਹਿਲਾਂ ਜੋੜੇ ਦਾ ਵਿਆਹ ਹੋਇਆ। ਇਸ ਮਗਰੋਂ ਪਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ…

ਰਾਏਕੋਟ ‘ਚ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। 9 ਮਹੀਨੇ ਪਹਿਲਾਂ ਜੋੜੇ ਦਾ ਵਿਆਹ ਹੋਇਆ। ਇਸ ਮਗਰੋਂ ਪਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਤੀ ਦੀ ਮੌਤ ਦਾ ਸਦਮਾ ਪਤਨੀ ਬਰਦਾਸ਼ਤ ਨਹੀਂ ਸਕੀ ਤੇ 11 ਦਿਨ ਬਾਅਦ ਹੀ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲ੍ਹਾ ਖਤਮ ਕਰ ਦਿੱਤੀ। ਇਹ ਮਾਮਲਾ ਰਾਏਕੋਟ ਦੇ ਪਿੰਡ ਬਰਮੀ ਦਾ ਹੈ। 23 ਸਾਲਾ ਮਨਪ੍ਰੀਤ ਕੌਰ ਨੇ ਆਪਣੇ ਪਤੀ ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਹੋਣ ਤੋਂ ਬਾਅਦ ਕਮਰੇ ਦੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
9 ਮਹੀਨੇ ਪਹਿਲਾਂ ਮਨਪ੍ਰੀਤ ਕੌਰ ਦਾ ਰਾਏਕੋਟ ਦੇ ਸਾਜਨਪ੍ਰੀਤ ਸਿੰਘ ਨਾਲ ਪ੍ਰੇਮ ਵਿਆਹ ਹੋਇਆ ਸੀ। ਇਹ ਵਿਆਹ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ। 24 ਸਾਲਾ ਸਾਜਨਪ੍ਰੀਤ ਦੀ 9 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਮਨਪ੍ਰੀਤ ਨੇ ਚੁੱਪ ਰਹਿਣਾ ਸ਼ੁਰੂ ਕਰ ਦਿੱਤਾ ਸੀ ਅਤੇ ਖਾਣਾ-ਪੀਣਾ ਵੀ ਛੱਡ ਦਿੱਤਾ ਸੀ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਰਾਏਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਦੇ ਪੁੱਤਰ ਸਾਜਨਪ੍ਰੀਤ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਪਾਠ ਅਤੇ ਅੰਤਿਮ ਅਰਦਾਸ ਕਰਨ ਉਪਰੰਤ ਉਨ੍ਹਾਂ ਦੀ ਨੂੰਹ ਮਨਪ੍ਰੀਤ ਆਪਣੇ ਜੱਦੀ ਪਿੰਡ ਬਰਮੀ ਗਈ ਹੋਈ ਸੀ। ਮਨਪ੍ਰੀਤ ਨੇ ਵੀਰਵਾਰ ਸਵੇਰੇ 10 ਵਜੇ ਤੱਕ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਮਨਪ੍ਰੀਤ ਕਮਰੇ ਦੇ ਪੱਖੇ ਨਾਲ ਲੱਗੇ ਫਾਹੇ ਨਾਲ ਲਟਕ ਰਹੀ ਸੀ ਅਤੇ ਉਸ ਦਾ ਸਾਹ ਰੁਕਿਆ ਹੋਇਆ ਸੀ।
ਸਰਪੰਚ ਕੇਵਲ ਸਿੰਘ ਤੱਤਲਾ ਨੇ ਥਾਣਾ ਸਦਰ ਰਾਏਕੋਟ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਨੂੰ ਸੂਚਨਾ ਦਿੱਤੀ। ਇੰਸਪੈਕਟਰ ਨਰਿੰਦਰ ਸਿੰਘ ਪੁਲਸ ਪਾਰਟੀ ਨਾਲ ਪਹੁੰਚੇ ਅਤੇ ਪੰਚਨਾਮਾ ਕਰਨ ਤੋਂ ਬਾਅਦ ਮਨਪ੍ਰੀਤ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *