ਪਟਿਆਲਾ : ਅੱਜ ਸੋਮਵਾਰ ਨੂੰ ਬਿਕਰਮ ਸਿੰਘ ਮਜੀਠੀਆ ਪਟਿਆਲਾ ਵਿਖੇ ਸਿੱਟ ਦੇ ਦਫਤਰ ਵਿੱਚ ਪੇਸ਼ ਹੋਏ । ਦੱਸ ਦੇਈਏ ਕਿ ਉਹਨਾਂ ਨੂੰ ਕੁਝ ਦਿਨ ਪਹਿਲਾਂ ਸੰਮਣ ਜਾਰੀ ਹੋਏ ਸਨ। ਇਹ ਸੰਮਨ ਪੁਰਾਣੇ ਡਰੱਗ ਕੇਸ ਨਾਲ ਸੰਬੰਧਿਤ ਹਨ।
ਇਸ ਮੌਕੇ ਮਜੀਠੀਆ ਨੇ ਮੀਡੀਆ ਨੂੰ ਸੰਬੋਧਨ ਹੁੰਦੇ ਆਖਿਆ ਕਿ ਇਹ ਸਿੱਟ ਸੀਐੱਮ ਭਗਵੰਤ ਮਾਨ ਚਲਾ ਰਹੇ ਹਨ। ਉਹਨਾਂ ਆਖਿਆ ਕਿ ਇਹ ਇੱਕ ਬੱਚੀ ਦੇ ਹੱਕ ਵਿੱਚ ਖੜੇ ਹੋਣ ਦੀ ਮੈਨੂੰ ਸਜ਼ਾ ਦਿੱਤੀ ਜਾ ਰਹੀ ਹੈ। ਮਜੀਠੀਆ ਨੇ ਅੱਗੇ ਆਖਿਆ ਕਿ ਦੋ ਸਾਲ ਤੋਂ ਇਹ ਕੇਸ ਠੱਪ ਪਿਆ ਸੀ ਇਸ ਨੂੰ ਅਚਾਨਕ ਸ਼ੁਰੂ ਕਰਨਾ ਬਦਲੇ ਦੀ ਭਾਵਨਾ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਉਹ ਗ੍ਰਿਫ਼ਤਾਰੀ ਤੋਂ ਨਹੀਂ ਡਰਦੇ ਪਰ ਉਨ੍ਹਾਂ ਦੀ ਇਸ ਪੇਸ਼ੀ ਦੌਰਾਨ ਪਟਿਆਲਾ ‘ਚ ਲਗਾਇਆ ਗਿਆ ਪੁਲਿਸ ਦਾ ਕਰਫੂ ਸਾਬਿਤ ਕਰਦਾ ਹੈ ਕਿ ਸਰਕਾਰ ਉਨ੍ਹਾਂ ਤੋਂ ਕਿੰਨਾ ਡਰਦੀ ਹੈ।
ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੂੰ ਈਡੀ ਨੂੰ ਸੱਦਿਆ ਪਰ ਉਹ ਭਗਵੰਤ ਮਾਨ ਦੇ ਜਹਾਜ਼ ‘ਚ ਭੱਜਦਾ ਫਿਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦੀ ਪਾਲਣਾ ਕਰਦੇ ਹਨ, ਇਸ ਲਈ ਸਿੱਟ ਅੱਗੇ ਪੇਸ਼ ਹੋਣ ਲਈ ਆਏ ਹਨ। ਮਜੀਠੀਆ ਨੇ ਕਿਹਾ ਕਿ 31 ਤਰੀਕ ਨੂੰ ਸਿੱਟ ਦੇ ਮੁਖੀ ਮੁਖਵਿੰਦਰ ਛੀਨਾ ਦੀ ਸੇਵਾਮੁਕਤੀ ਹੈ ਤੇ ਇਸ ਲਈ ਹੁਣ ਭਗਵੰਤ ਆਪ ਹੀ ਸਿੱਟ ਮੁਖੀ ਬਣ ਕੇ ਆਪਣੀ ਮਰਜ਼ੀ ਕਰ ਲੈਣ।