ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ (ਪੀ. ਯੂ.) ਨੇ ਮੈਡੀਕਲ ਪ੍ਰੀਖਿਆ ‘ਚ ਵੱਡੀ ਢਿੱਲ ਦਿੱਤੀ ਹੈ। ਪੀਯੂ ਨੇ ਪ੍ਰੀਖਿਆ ‘ਚ ਦੇਰੀ ਕਰਨ ਦੀ ਬਜਾਏ ਜਲਦੀ ਕਰਵਾਉਣ ਲਈ ਸਰਕੂਲਰ ਜਾਰੀ ਕੀਤਾ ਹੈ। ਮੈਡੀਕਲ ਦੇਣ ਵਾਲੇ ਵਿਦਿਆਰਥੀਆਂ ਤੋਂ ਪ੍ਰੀਖਿਆ ਦੇਣ ਲਈ ਕੋਈ ਫ਼ੀਸ ਨਹੀਂ ਲਈ ਜਾਵੇਗੀ। ਇਸ ਤੋਂ ਇਲਾਵਾ, ਮੈਡੀਕਲ ਦੇ ਵਿਦਿਆਰਥੀਆਂ ਦੇ ਇਮਤਿਹਾਨ ਵੀ ਜਲਦੀ ਲਏ ਜਾਣਗੇ। ਸਰਕੂਲਰ ‘ਚ ਲਿਖਿਆ ਗਿਆ ਹੈ ਕਿ ਸਿੰਡੀਕੇਟ ‘ਚ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਕੀ ਇਹ ਪੇਪਰ ਸਪੋਰਟਸ/ਕਲਾਸ/ਲੈਫਟਆਊਟ ਪ੍ਰੀਖਿਆ ਦੇ ਨਾਲ ਲਏ ਜਾਣਗੇ ਜਾਂ ਐਗਜ਼ਿਟ ਸਮੈਸਟਰ ‘ਚ ਬਿਨਾਂ ਫ਼ੀਸ ਦੇ ਲਏ ਜਾਣਗੇ। ਜਿਨ੍ਹਾਂ ਨੇ ਮੈਡੀਕਲ ਫ਼ੀਸ ਜਮ੍ਹਾਂ ਕਰਵਾਈ ਹੈ, ਉਨ੍ਹਾਂ ਨੂੰ ਫ਼ੀਸ ਵਾਪਸ ਕਰ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਐੱਸ. ਓ. ਆਈ. ਸਮੇਤ ਕੁੱਝ ਵਿਦਿਆਰਥੀ ਜੱਥੇਬੰਦੀਆਂ ਨੇ ਮੰਗ ਕੀਤੀ ਸੀ ਕਿ ਮੈਡੀਕਲ ਪ੍ਰੀਖਿਆ ਫ਼ੀਸ ਵਿਚ ਛੋਟ ਦਿੱਤੀ ਜਾਵੇ ਅਤੇ ਮੈਡੀਕਲ ‘ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੇ ਪੇਪਰ ਲਗਾਤਾਰ ਲਏ ਜਾਣ ਨਾਂ ਕਿ ਕੋਈ ਗੈਪ ਪਾਇਆ ਜਾਵੇ।
ਮੈਡੀਕਲ ਪ੍ਰੀਖਿਆ ਦੇਣ ਵਾਲਿਆਂ ਲਈ ਜ਼ਰੂਰੀ ਖਬਰ, ਆਹ ਸਰਕੂਲਰ ਹੋਇਆ ਜਾਰੀ
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ (ਪੀ. ਯੂ.) ਨੇ ਮੈਡੀਕਲ ਪ੍ਰੀਖਿਆ ‘ਚ ਵੱਡੀ ਢਿੱਲ ਦਿੱਤੀ ਹੈ। ਪੀਯੂ ਨੇ ਪ੍ਰੀਖਿਆ ‘ਚ ਦੇਰੀ ਕਰਨ ਦੀ ਬਜਾਏ ਜਲਦੀ ਕਰਵਾਉਣ ਲਈ…
