ਜਗਰਾਉਂ (ਲੁਧਿਆਣਾ): ਪੰਜਾਬ ਦੇ ਲੁਧਿਆਣਾ ਵਿੱਚ ਸਥਿਤ ਜਗਰਾਉਂ ਦੀ ਨਵੀਂ ਦਾਨਮੰਡੀ ਵਿੱਚ ਗੈਂਗਸਟਰਾਂ ਨੇ ਪੰਜਾਬ ਪੁਲਿਸ ਦੀ ਟੀਮ ‘ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਗੈਂਗਸਟਰਾਂ / ਨਸ਼ਾ ਤਸਕਰਾਂ ਦੀ ਗੋਲੀਬਾਰੀ ਵਿੱਚ ਦੋ ਸਹਾਇਕ ਸਬ-ਇੰਸਪੈਕਟਰਾਂ (ਏਐਸਆਈ) ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦੀ ਮੌਤ ਹੋ ਗਈ। ਦਲਜਿੰਦਰਜੀਤ ਅਸਲ ਵਿਚ ਤਰਨਤਾਰਨ ਦਾ ਰਹਿਣ ਵਾਲਾ ਸੀ। ਇੱਕ ਪੁਲਿਸ ਮੁਲਾਜ਼ਮ ਰਾਜਵਿੰਦਰ ਸਿੰਘ ਵੀ ਉਸਦੇ ਨਾਲ ਸੀ ਪਰ ਉਸ ਦੀ ਆਪਣੀ ਜ਼ਿੰਦਗੀ ਬਚ ਗਈ ਹੈ। ਫਿਲਹਾਲ ਪੁਲਿਸ ਰਾਜਵਿੰਦਰ ਸਿੰਘ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਤਿੰਨੋ ਮੁਲਾਜ਼ਮ ਸੀਆਈਏ ਸਟਾਫ ਤੋਂ ਕਿਸੇ ਕੇਸ ਦੀ ਤਫਤੀਸ਼ ਕਰਦੇ ਹੋਏ ਦਾਣਾ ਮੰਡੀ ਪਹੁੰਚੇ ਸੀ। ਇਸ ਦੌਰਾਨ ਉਹ ਇਕ ਟੈਂਕਰ ਦੀ ਤਲਾਸ਼ੀ ਲੈ ਰਹੇ ਸੀ ਕਿ ਅਚਾਨਕ ਇਕ ਆਈ 20 ਕਾਰ ਆਈ ਤੇ ਕਾਰ ਸਵਾਰਾਂ ਨੇ ਇਨ੍ਹਾਂ ਮੁਲਾਜ਼ਮਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਣ ਥਾਣੇਦਾਰ ਭਗਵਾਨ ਸਿੰਘ ਤੇ ਥਾਣੇਦਾਰ ਬਲਵਿੰਦਰ ਸਿੰਘ ਦੀ ਗੋਲੀਆਂ ਲੱਗਣ ਕਰਕੇ ਮੌਤ ਹੋ ਗਈ। ਜਦਕਿ ਤੀਸਰਾ ਮੁਲਾਜ਼ਮ ਬਚ ਗਿਆ। ਮੌਕੇ ਤੋਂ ਕਾਰ ਸਵਾਰ ਆਪਣੇ ਸਾਥੀਆਂ ਸਮੇਤ ਟੈਂਕਰ ਲੈ ਕੇ ਫਰਾਰ ਹੋ ਗਏ।