ਪੰਜਾਬ ‘ਚ ਲੰਘੇ 24 ਘੰਟਿਆਂ ‘ਚ ਕੋਰੋਨਾ ਦੇ 626 ਮਾਮਲੇ ਆਏ ਸਾਹਮਣੇ, 35 ਦੀ ਹੋਈ ਮੌਤ

ਚੰਡੀਗੜ੍ਹ (ਇੰਟ.)- ਕੋਰੋਨਾ ਵਾਇਰਸ (Corona Virus) ਦਾ ਪਸਾਰ ਹੁਣ ਦੇਸ਼ ਵਿਚ ਲਗਾਤਾਰ ਘੱਟਦਾ ਜਾ ਰਿਹਾ ਹੈ, ਜਿਸ ਕਾਰਣ ਸਰਕਾਰ ਵਲੋਂ ਪਾਬੰਦੀਆਂ (Guidelines) ਘਟਾਉਣੀਆਂ ਸ਼ੁਰੂ ਕਰ…

ਚੰਡੀਗੜ੍ਹ (ਇੰਟ.)- ਕੋਰੋਨਾ ਵਾਇਰਸ (Corona Virus) ਦਾ ਪਸਾਰ ਹੁਣ ਦੇਸ਼ ਵਿਚ ਲਗਾਤਾਰ ਘੱਟਦਾ ਜਾ ਰਿਹਾ ਹੈ, ਜਿਸ ਕਾਰਣ ਸਰਕਾਰ ਵਲੋਂ ਪਾਬੰਦੀਆਂ (Guidelines) ਘਟਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸ ਕਾਰਣ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਕਈ ਮਹੀਨਿਆਂ ਤੋਂ ਕੰਮਕਾਰ ਤੋਂ ਵਿਹਲੇ ਬੈਠੇ ਲੋਕ ਹੁਣ ਆਪੋ ਆਪਣੇ ਕੰਮਾਂ ਕਾਰਾਂ ਨੂੰ ਜਾਣੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਪੰਜਾਬ (Punjab) ਵਿਚ ਕੋਰੋਨਾ ਵਾਇਰਸ (Corona Virus) ਦੇ ਤਾਜ਼ਾ ਅੰਕੜਿਆਂ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਹੁਣ ਪੰਜਾਬ ਵਿਚ ਬੀਤੇ 24 ਘੰਟਿਆਂ ਵਿਚ 626 ਨਵੇਂ ਕੋਰੋਨਾ ਮਰੀਜ਼ (New Corona Patient) ਸਾਹਮਣੇ ਆਏ ਹਨ। ਇਸ ਦੌਰਾਨ 35 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਖਾਸ ਗੱਲ ਇਹ ਰਹੀ ਕਿ ਵੀਰਵਾਰ 1,229 ਲੋਕ ਕੋਰੋਨਾ ਤੋਂ ਠੀਕ ਹੋਕੇ ਘਰਾਂ ਨੂੰ ਪਰਤੇ।

Coming in from the Cold: An interview with three corona experts on  SARS-CoV-2 and pneumonia - On Health

Read this- ਮਿਲਖਾ ਸਿੰਘ ਦੇ ਦੇਹਾਂਤ ‘ਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ

ਪੰਜਾਬ ‘ਚ ਮੌਜੂਦਾ ਸਮੇਂ ਵਿਚ 8829 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸੂਬੇ ਵਿਚ ਹੁਣ ਤਕ ਕੁੱਲ 15,771 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ‘ਚ ਇਸ ਸਮੇਂ 2062 ਲੋਕ ਆਕਸੀਜਨ ਸਪੋਰਟ ‘ਤੇ ਹਨ। ਜਦੋਂ ਕਿ 170 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਵੈਂਟੀਲੇਟਰ ਸਪੋਰਟ ‘ਤੇ ਹਨ। ਪੰਜਾਬ ਸਰਕਾਰ ਵਲੋਂ ਵੈਕਸੀਨ ਮੁਹਿੰਮ ‘ਤੇ ਲਗਾਤਾਰ ਫੋਕਸ ਕੀਤਾ ਜਾ ਰਿਹਾ ਹੈ ਅਤੇ ਹਰ ਜ਼ਿਲੇ ਨੂੰ ਵੈਕਸੀਨੇਟਿਡ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਡਾਂ ਵਿਚ ਵੀ ਵੈਕਸੀਨ ਮੁਹਿੰਮ ਚਲਾਈ ਗਈ ਹੈ ਅਤੇ ਉਥੋਂ ਤਾਂ ਇਹ ਸਕੀਮ ਵੀ ਸ਼ੁਰੂ ਕੀਤੀ ਗਈ ਹੈ ਕਿ ਜਿਹੜੇ ਪਿੰਡ 100 ਫੀਸਦੀ ਵੈਕਸੀਨੇਟਿਡ ਹੋਣਗੇ ਤਾਂ ਉਸ ਪਿੰਡ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ।

Leave a Reply

Your email address will not be published. Required fields are marked *