ਰੈਸਟੋਰੈਂਟ ‘ਚ ਹੀ ਅਸ਼ਲੀਲ ਹਰਕਤਾਂ ਕਰਨ ਲੱਗਾ ਜੋੜਾ, ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੇਖੋ ਲੋਕਾਂ ਨੇ ਵੀਡੀਓ ਬਣਾ ਕੇ ਕਰ ਦਿੱਤੀ ਵਾਇਰਲ

International News : ਰੈਸਟੋਰੈਂਟ ਵਿਚ ਪੁੱਜੀ ਜਨਤਾ ਸਾਹਮਣੇ ਹੀ ਇਕ ਜੋੜੇ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਹ ਜੋੜਾ ਰੈਸਟੋਰੈਂਟ ਵਿੱਚ ਹੀ ਅਸ਼ਲੀਲ…

International News : ਰੈਸਟੋਰੈਂਟ ਵਿਚ ਪੁੱਜੀ ਜਨਤਾ ਸਾਹਮਣੇ ਹੀ ਇਕ ਜੋੜੇ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਹ ਜੋੜਾ ਰੈਸਟੋਰੈਂਟ ਵਿੱਚ ਹੀ ਅਸ਼ਲੀਲ ਹਰਕਤਾਂ ਕਰਨ ਲੱਗਾ। ਉਥੇ ਮੌਜੂਦ ਲੋਕਾਂ ਵਿਚ ਕਿਸੇ ਨੇ ਉਨ੍ਹਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤੀ। ਜਦੋਂ ਵੀਡੀਓ ਵਾਇਰਲ ਕਰਨ ਦੀ ਸ਼ਿਕਾਇਤ ਜੋੜਾ ਪੁਲਿਸ ਨੂੰ ਦੇਣ ਗਿਆ ਤਾਂ ਪੁਲਿਸ ਨੇ ਜੋੜੇ ਨੂੰ ਹੀ ਗ੍ਰਿਫਤਾਰ ਕਰ ਲਿਆ। 
ਮਾਮਲਾ ਅਮਰੀਕਾ ਦੇ ਜਾਰਜੀਆ ਦਾ ਹੈ, ਜਿੱਥੇ ਮੈਕਸੀਕਨ ਰੈਸਟੋਰੈਂਟ ‘ਚ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵਿਚ ਇਕ ਜੋੜੇ ‘ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜੋੜੇ ਦੀਆਂ ਹਰਕਤਾਂ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋਵੇਂ ਰੈਸਟੋਰੈਂਟ ਵਿੱਚ ਇਤਰਾਜ਼ਯੋਗ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਨਜ਼ਰ ਆ ਰਹੀ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਇਕ ਇਤਰਾਜ਼ਯੋਗ ਵੀਡੀਓ ਵਾਇਰਲ ਹੋ ਰਿਹਾ ਹੈ।

ਵੀਡੀਓ ਵਾਇਰਲ ਹੋਣ ‘ਤੇ ਔਰਤ ਨੇ ਸ਼ਿਕਾਇਤ ਦਰਜ ਕਰਵਾਈ
ਵੀਡੀਓ ਵਿਚ ਨਜ਼ਰ ਆ ਰਹੀ ਔਰਤ ਨੇ ਪੁਲਿਸ ਤੋਂ ਵੀਡੀਓ ਵਾਇਰਲ ਕਰਨ ਵਾਲੇ ਵਿਅਕਤੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਪਰ ਉਸ ਦੀ ਮੰਗ ਉਸ ਸਮੇਂ ਉਲਟੀ ਪੈ ਗਈ, ਜਦੋਂ ਪੁਲਿਸ ਨੇ ਪਤੀ-ਪਤਨੀ ਖਿਲਾਫ ਮਾਮਲਾ ਦਰਜ ਕਰ ਲਿਆ। ਵਾਇਰਲ ਵੀਡੀਓ ‘ਚ ਔਰਤ ਲੇਟਦੇ ਹੋਏ ਆਪਣੀ ਕਮਰ ਚੁੱਕਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਵਿਅਕਤੀ ਨੂੰ ਅਸ਼ਲੀਲ ਹਰਕਤਾਂ ਕਰਦੇ ਦੇਖਿਆ ਗਿਆ। ਕਿਸੇ ਨੇ ਇਸ ਦਾ ਵੀਡੀਓ ਰਿਕਾਰਡ ਕਰ ਲਿਆ, ਜੋ ਵਾਇਰਲ ਹੋ ਗਿਆ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਔਰਤ ਨਿੱਜੀ ਵੀਡੀਓ ਲੀਕ ਹੋਣ ਦੀ ਸ਼ਿਕਾਇਤ ਲੈ ਕੇ ਆਈ ਸੀ ਪਰ ਪੁਲਿਸ ਨੇ ਰੈਸਟੋਰੈਂਟ ‘ਚ ਇਤਰਾਜ਼ਯੋਗ ਹਰਕਤਾਂ ਕਰਨ ਦੇ ਦੋਸ਼ ‘ਚ ਔਰਤ ਅਤੇ ਉਸ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ। ਰੈਸਟੋਰੈਂਟ ‘ਚ ਦੋਵਾਂ ਦੀਆਂ ਹਰਕਤਾਂ ਦੇਖ ਕੇ ਉਥੇ ਮੌਜੂਦ ਹੋਰ ਗਾਹਕ ਅਤੇ ਕਰਮਚਾਰੀ ਦੰਗ ਰਹਿ ਗਿਆ।
ਰੋਡੀਓ ਮੈਕਸੀਕਨ ਰੈਸਟੋਰੈਂਟ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਾਨੂੰ ਇਸ ਘਟਨਾ ਬਾਰੇ ਹਾਲ ਹੀ ਵਿੱਚ ਪਤਾ ਲੱਗਾ, ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦਾ ਵਿਵਹਾਰ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਜੇਕਰ ਕੋਈ ਕਰਮਚਾਰੀ ਇਸ ਵਿੱਚ ਸ਼ਾਮਲ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *