ਫਰੀਦਕੋਟ ਲੋਕ ਸਭਾ ਸੀਟ ਉਤੇ ਵੱਡਾ ਉਲਟ ਫੇਰ ਹੋਇਆ ਹੈ। ਇੱਥੇ ਕੋਈ ਵੀ ਸਿਆਸੀ ਪਾਰਟੀ ਆਪਣਾ ਦਮ ਖਮ ਨਹੀਂ ਦਿਖਾ ਸਕੀ। ਜਦਕਿ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਜਿੱਤ ਹਾਸਲ ਕਰ ਲਈ ਹੈ। ਪੰਥਕ ਹਲਕੇ ਤੋਂ ਪਹਿਲਾਂ ਹੀ ਸੱਤਾ ਧਾਰੀ ਪਾਰਟੀ ਤੇ ਹੋਰਾਂ ਸਿਆਸੀ ਪਾਰਟੀਆਂ ਨੂੰ ਹਾਰ ਦਾ ਖਤਰਾ ਬਣਿਆ ਹੋਇਆ ਸੀ। ਇਸ ਸੀਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਜਿੱਤ ਗਏ ਹਨ। ਉਨ੍ਹਾਂ ਨੇ 292186 ਵੋਟਾਂ ਜਿੱਤ ਕੇ ਸੀਟ ‘ਤੇ ਕਬਜ਼ਾ ਕੀਤਾ ਹੈ। ਦੂਜੇ ਪਾਸੇ ‘ਆਪ’ ਦੇ ਕਰਮਜੀਤ ਅਨਮੋਲ ਨੂੰ 223351, ਅਕਾਲੀ ਦਲ ਦੇ ਰਾਜਵਿੰਦਰ ਸਿੰਘ 135328, ਕਾਂਗਰਸ ਦੇ ਅਮਰਜੀਤ ਕੌਰ ਸਾਹੋਕੇ ਨੂੰ 157754 ਤੇ ਭਾਜਪਾ ਦੇ ਹੰਸਰਾਜ ਹੰਸ ਨੂੰ 122360 ਵੋਟਾਂ ਮਿਲੀਆਂ ਹਨ।
ਜਿੱਤਣ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਜਨਤਾ ਨੇ ਮੈਨੂੰ ਜਿਤਾਇਆ ਹੈ। ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸਖਤ ਸਜ਼ਾ ਦਾ ਕਾਨੂੰਨ ਬਣਾਉਣ ਤੇ ਬੇਅਦਬੀ ਦੇ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਗੱਲ ਕਰਾਂਗਾ।
ਫਰੀਦਕੋਟ ‘ਚ ਆਜ਼ਾਦ ਉਮੀਦਵਾਰ ਖਾਲਸਾ ਜਿੱਤੇ, ਜਿੱਤ ਮਗਰੋਂ ਬੇਅਦਬੀ ਦੇ ਮੁੱਦੇ ਬਾਰੇ ਕਹੀ ਵੱਡੀ ਗੱਲ
ਫਰੀਦਕੋਟ ਲੋਕ ਸਭਾ ਸੀਟ ਉਤੇ ਵੱਡਾ ਉਲਟ ਫੇਰ ਹੋਇਆ ਹੈ। ਇੱਥੇ ਕੋਈ ਵੀ ਸਿਆਸੀ ਪਾਰਟੀ ਆਪਣਾ ਦਮ ਖਮ ਨਹੀਂ ਦਿਖਾ ਸਕੀ। ਜਦਕਿ ਆਜ਼ਾਦ ਉਮੀਦਵਾਰ ਸਰਬਜੀਤ…
