ਟੈਸਟ ਰੈਂਕਿੰਗ ਵਿਚ ਭਾਰਤ ਦੀ ਬਾਦਸ਼ਾਹਤ ਕਾਇਮ, ਇਸ ਟੀਮ ਨੂੰ ਮਿਲਿਆ ਦੋ ਨੰਬਰਾਂ ਦਾ ਫਾਇਦਾ

ਨਵੀਂ ਦਿੱਲੀ- ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਵੀਰਵਾਰ ਨੂੰ ਟੈਸਟ ਟੀਮਾਂ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ ਹੈ। ਇਸ ਲਿਸਟ ਵਿਚ ਭਾਰਤੀ ਟੀਮ ਟੌਪ ‘ਤੇ ਕਾਇਮ ਹੈ…

ਨਵੀਂ ਦਿੱਲੀ- ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਵੀਰਵਾਰ ਨੂੰ ਟੈਸਟ ਟੀਮਾਂ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ ਹੈ। ਇਸ ਲਿਸਟ ਵਿਚ ਭਾਰਤੀ ਟੀਮ ਟੌਪ ‘ਤੇ ਕਾਇਮ ਹੈ ਜਦੋਂ ਕਿ ਨਿਊਜ਼ੀਲੈਂਡ ਨੂੰ ਦੂਜਾ ਸਥਾਨ ਹਾਸਲ ਹੈ। ਆਸਟ੍ਰੇਲੀਆ ਦੀ ਟੀਮ ਇਕ ਪਾਇਦਾਨ ਹੇਠਾਂ ਖਿਸਕੀ ਹੈ ਤਾਂ ਉਥੇ ਹੀ ਵੈਸਟਇੰਡੀਜ਼ ਨੂੰ ਦੋ ਸਥਾਨ ਦਾ ਫਾਇਦਾ ਹੋਇਆ ਹੈ। ਪਾਕਿਸਤਾਨ ਦੀ ਸਥਿਤੀ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।


ਆਈ.ਸੀ.ਸੀ. ਨੇ ਟੈਸਟ ਟੀਮਾਂ ਦੀ ਤਾਜ਼ਾ ਰੈਂਕਿੰਗ ਵੀਰਵਾਰ ਨੂੰ ਜਾਰੀ ਕੀਤੀ ਜਿਸ ਵਿਚ ਪਹਿਲੇ ਦੋ ਸਥਾਨ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਜਦੋਂ ਕਿ ਤੀਜੇ, ਚੌਥੇ, 6ਵੇਂ 7ਵੇਂ, 8ਵੇਂ ਸਥਾਨ ਵਿਚ ਬਦਲਾਅ ਦੇਖਣ ਨੂੰ ਮਿਲਿਆ ਹੈ। ਭਾਰਤ 121 ਅੰਕ ਲੈ ਕੇ ਸਭ ਤੋਂ ਉਪਰ ਪਹਿਲੇ ਸਥਾਨ ‘ਤੇ ਬਣਿਆ ਹੋਇਆ ਹੈ। ਇਸ ਤੋਂ ਬਾਅਦ ਭਾਰਤ ਦੇ ਇਕ ਅੰਕ ਘੱਟ 120 ਅੰਕਾਂ ਦੇ ਨਾਲ ਨਿਊਜ਼ੀਲੈਂਡ ਦੂਜੇ ਨੰਬਰ ‘ਤੇ ਹੈ। ਤੀਜੇ ਸਥਾਨ ‘ਤੇ ਬਦਲਾਅ ਦੇਖਣ ਨੂੰ ਮਿਲਿਆ ਹੈ। ਆਸਟ੍ਰੇਲੀਆ ਦੀ ਟੀਮ ਨੂੰ ਪਿੱਛੇ ਕਰਦੇ ਹੋਏ ਇੰਗਲੈਂਡ ਨੇ ਇਹ ਥਾਂ ਹਾਸਲ ਕੀਤੀ ਹੈ। ਆਸਟ੍ਰੇਲੀਆ ਚੌਥੇ ਨੰਬਰ ‘ਤੇ ਖਿਸਕ ਗਿਆ ਹੈ।


ਹਾਲ ਹੀ ਵਿਚ ਜ਼ਿੰਬਾਬਵੇ ਦੇ ਖਿਲਾਫ 2-0 ਨਾਲ ਟੈਸਟ ਸੀਰੀਜ਼ ਜਿੱਤਣ ਵਾਲਾ ਪਾਕਿਸਤਾਨ ਪੰਜਵੇਂ ਨੰਬਰ ‘ਤੇ ਹੈ। ਇਸ ਦੀ ਥਾਂ ਵਿਚ ਕੋਈ ਵੀ ਬਦਲਾਅ ਨਹੀਂ ਦੇਖਣ ਨੂੰ ਮਿਲਿਆ ਹੈ। 6ਵੇਂ ਨੰਬਰ ‘ਤੇ ਵੈਸਟਇੰਡੀਜ਼ ਨੇ ਕਬਜ਼ਾ ਕੀਤਾ ਹੋਇਆ ਹੈ। ਦੋ ਥਾਂ ਦੇ ਸੁਧਾਰ ਨਾਲ ਟੀਮ ਇਥੇ ਪਹੁੰਚੀ ਹੈ। 7ਵੇਂ ਨੰਬਰ ‘ਤੇ ਸਾਊਥ ਅਫਰੀਕਾ ਦੀ ਟੀਮ ਹੈ ਜੋ ਇਸ ਤੋਂ ਪਹਿਲਾਂ 6ਵੇਂ ਸਥਾਨ ‘ਤੇ ਸੀ। ਸ਼੍ਰੀਲੰਕਾ ਦੀ ਟੀਮ 7ਵੇਂ ਨੰਬਰ ਤੋਂ ਹੇਠਾਂ ਖਿਸਕ ਕੇ 8ਵੇਂ ਨੰਬਰ ‘ਤੇ ਪਹੁੰਚ ਗਈ ਹੈ। 9ਵੇਂ ਨੰਬਰ ‘ਤੇ ਬੰਗਲਾਦੇਸ਼ ਜਦੋਂ ਕਿ ਆਖਰੀ ਯਾਨੀ 10ਵੇਂ ਨੰਬਰ ‘ਤੇ ਜ਼ਿੰਬਾਬਵੇ ਦੀ ਟੀਮ ਹੈ।

Leave a Reply

Your email address will not be published. Required fields are marked *