ਪੰਜ ਤੱਤਾਂ ਵਿਚ ਵਿਲੀਨ ਹੋਏ ਦੇਸ਼ ਦੇ ਮਹਾਨ ਐਥਲੀਟ ਮਿਲਖਾ ਸਿੰਘ

ਚੰਡੀਗੜ੍ਹ(ਇੰਟ.)- ਦੇਸ਼ ਮਹਾਨ ਐਥਲੀਟ ਮਿਲਖਾ ਸਿੰਘ (Milkha Singh) ਦਾ ਬੀਤੀ ਰਾਤ ਚੰਡੀਗੜ੍ਹ (chandigarh) ਦੇ ਪੀ.ਜੀ.ਆਈ. ਹਸਪਤਾਲ (PGI Hospital) ਵਿਚ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ…

ਚੰਡੀਗੜ੍ਹ(ਇੰਟ.)- ਦੇਸ਼ ਮਹਾਨ ਐਥਲੀਟ ਮਿਲਖਾ ਸਿੰਘ (Milkha Singh) ਦਾ ਬੀਤੀ ਰਾਤ ਚੰਡੀਗੜ੍ਹ (chandigarh) ਦੇ ਪੀ.ਜੀ.ਆਈ. ਹਸਪਤਾਲ (PGI Hospital) ਵਿਚ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਪੂਰੇ ਦੇਸ਼ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੌਰਾਨ ਕਈ ਉੱਚ ਨੇਤਾਵਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh) ਵਲੋਂ ਮਿਲਖਾ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। 

Read this- ਮਿਲਖਾ ਸਿੰਘ ਆਪਣੀ ਪਤਨੀ ਨਿਰਮਲ ਕੌਰ ਨੂੰ ਮੰਨਦੇ ਸਨ ਸਭ ਤੋਂ ਵੱਡੀ ਤਾਕਤ

ਇਸ ਦੌਰਾਨ ਸ਼ਾਮ ਤਕਰੀਬਨ 5 ਵਜੇ ਮਿਲਖਾ ਸਿੰਘ ਦੇ ਪਾਰਥਿਵ ਸਰੀਰ ਨੂੰ ਸ਼ਮਸ਼ਾਨਘਾਟ ਲਿਆਂਦਾ ਗਿਆ ਹੈ, ਜਿੱਥੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਸੀ। ਮਿਲਖਾ ਸਿੰਘ ਦੇ ਪੁੱਤਰ ਜੀਵ ਮਿਲਖਾ ਸਿੰਘ ਵਲੋਂ ਆਪਣੇ ਪਿਤਾ ਨੂੰ ਮੁੱਖ ਅਗਨੀ ਦਿੱਤੀ ਗਈ ਅਤੇ ਸਰਕਾਰੀ ਸਨਮਾਨਾਂ ਨਾਲ ਸ. ਮਿਲਖਾ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਹ ਹਰ ਦੇਸ਼ ਵਾਸੀ ਦੇ ਦਿਲਾਂ ਵਿਚ ਹਮੇਸ਼ਾਂ ਜਿਉਂਦੇ ਰਹਿਣਗੇ। ਉਨ੍ਹਾਂ ਵਰਗੀ ਮਹਾਨ ਸ਼ਖਸੀਅਤ ਦਾ ਜੋ ਪੂਰੇ ਸੰਸਾਰ ਨੂੰ ਘਾਟਾ ਪਿਆ ਹੈ ਉਹ ਕਦੇ ਵੀ ਪੂਰਾ ਨਹੀਂ ਹੋਵੇਗਾ। 

ਐਥਲੀਟ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਚੰਡੀਗੜ੍ਹ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵੀ ਸ਼ਮਸ਼ਾਨਘਾਟ ਪਹੁੰਚੇ ਹੋਏ ਸਨ ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ, ਦੇਸ਼ ਦੇ ਖੇਡ ਮੰਤਰੀ ਕਿਰਨ ਰਿਜਿਜੂ ਅਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਵੀ ਉਥੇ ਪਹੁੰਚੇ ਸਨ। 

And he flew away': Bollywood mourns death of legendary sprinter Milkha Singh  - 365newslive

 

Leave a Reply

Your email address will not be published. Required fields are marked *