ਜਲੰਧਰ (ਇੰਟ.)- ਟੋਕੀਓ ਓਲੰਪਿਕ (Tokyo Olympics) ਲਈ ਸ਼ੁੱਕਰਵਾਰ ਨੂੰ ਭਾਰਤੀ ਹਾਕੀ ਟੀਮ (Indian Hockey Team) ਦੀ ਚੋਣ ਕੀਤੀ ਗਈ ਟੋਕੀਓ ਓਲੰਪਿਕ ਲਈ ਚੁਣੀ ਗਈ 16 ਮੈਂਬਰੀ ਹਾਕੀ ਟੀਮ ਵਿਚੋਂ ਅੱਧੇ ਯਾਨੀ 8 ਖਿਡਾਰੀ ਪੰਜਾਬ (8 Players punjab) ਤੋਂ ਹਿੱਸਾ ਲੈਣਗੇ ਇਨ੍ਹਾਂ ਵਿਚੋਂ 6 ਖਿਡਾਰੀ ਸੁਰਜੀਤ ਹਾਕੀ ਅਕਾਦਮੀ (Surjit Hockey Accedemy) ਤੋਂ ਟ੍ਰੇਨਿੰਗ (Training) ਲੈ ਚੁੱਕੇ ਹਨ, ਜਦੋਂ ਕਿ ਦੋ ਖਿਡਾਰੀ ਗੁਰਜੰਟ ਸਿੰਘ (Gurjant Singh) ਅੰਮ੍ਰਿਤਸਰ ਅਤੇ ਫਰੀਦਕੋਟ (Faridkot) ਦੇ ਰੁਪਿੰਦਰ (Rupinder) ਪਾਲ ਹਨ। ਹਰਮਨਪ੍ਰੀਤ ਸਿੰਘ (Harmanpreet) (ਡਿਫੈਂਡਰ) ਹਾਰਦਿਕ ਸਿੰਘ, ਮਨਪ੍ਰੀਤ ਸਿੰਘ (ਮਿਡ ਫੀਲਡਰਸ), ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਸ਼ਾਮਲ ਹਨ।
Read this- ਮਿਲਖਾ ਸਿੰਘ ਦੇ ਦੇਹਾਂਤ ‘ਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ
ਜਲੰਧਰ ਕੈਂਟ ਵਿਧਾਨ ਸਭਾ ਹਲਕੇ ਦੇ ਤਹਿਤ ਆਉਂਦੇ ਮਿੱਠਾਪੁਰ ਦੇ ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਖੁਸਰੋਪੁਰ ਪਿੰਡ ਦੇ ਹਾਰਦਿਕ ਸਿੰਘ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਮਨਪ੍ਰੀਤ ਸਿੰਘ ਇਸ ਤੋਂ ਪਹਿਲਾਂ ਸਾਲ 2012 ਵਿਚ ਲੰਡਨ ਅਤੇ 2016 ਵਿਚ ਰਿਓ ਓਲੰਪਿਕ ਵਿਚ ਖੇਡ ਚੁੱਕੇ ਹਨ, ਪੰਜਾਬ ਸਰਕਾਰ ਵਲੋਂ ਚੁਣੇ 8 ਖਿਡਾਰੀਆਂ ਨੂੰ 5-5 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ। ਜਲੰਧਰ ਵਿਚ ਖਿਡਾਰੀਆਂ ਨੇ ਦੱਸਿਆ ਟੀਮ ਦੇ ਸਭ ਤੋਂ ਜ਼ਿਆਦਾ ਤਜ਼ਰਬੇਕਾਰ ਖਿਡਾਰੀ ਮਨਪ੍ਰੀਤ ਸਿੰਘ ਹਨ, ਜਿਨ੍ਹਾਂ ਨੂੰ ਦੋ ਓਲੰਪਿਕ ਖੇਡਣ ਦਾ ਤਜ਼ਰਬਾ ਹੈ।
ਮਨਪ੍ਰੀਤ ਨੇ ਦੱਸਿਆ ਕਿ ਟੀਮ ਪਿਛਲੇ 3 ਸਾਲ ਤੋਂ ਇਕਜੁੱਟ ਹੋ ਕੇ ਖੇਡ ਰਹੀ ਹੈ ਅਤੇ ਕਈ ਵੱਡੇ ਟੂਰਨਾਮੈਂਟ ਵਿਚ ਟੀਮ ਦੇ ਸਾਰੇ ਖਿਡਾਰੀ ਇਕੱਠੇ ਰਹੇ ਹਨ। ਅਜਿਹੇ ਵਿਚ ਸਾਰੇ ਇਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਅਜੇ ਟੀਮ ਦਾ ਕੈਪਟਨ ਅਨਾਉਂਸ ਨਹੀਂ ਕੀਤਾ ਹੈ, ਪਰ ਉਮੀਦ ਹੈ, ਮਨਪ੍ਰੀਤ ਨੂੰ ਕਪਤਾਨ ਐਲਾਨ ਕੀਤਾ ਜਾ ਸਕਦਾ ਹੈ। ਮਿੱਠਾਪੁਰ ਦੇ ਮਨਪ੍ਰੀਤ ਸਿੰਘ ਤੀਸਰਾ ਓਲੰਪਿਕ ਖੇਡ ਕੇ ਵਿਧਾਇਕ ਪਰਗਟ ਸਿੰਘ ਦੀ ਬਰਾਬਰੀ ਕਰਣਗੇ।