IPL 2020: ਆਪਣੀ ਪਹਿਲੀ ਹਾਰ ਨੂੰ ਭੁੱਲ ਅੱਜ ਜਿੱਤ ਦੇ ਇਰਾਦੇ ਨਾਲ ਮੈਦਾਨ ਵਿਚ ਉੱਤਰੇਗੀ ਕਿੰਗਜ਼ ਇਲੈਵਨ ਪੰਜਾਬ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਵੀਰਵਾਰ ਨੂੰ ਆਈਪੀਐਲ ਦੇ 13ਵੇਂ ਸੀਜਨ ਦਾ ਛੇਵਾ ਮੈਚ ਖੇਡਿਆ ਜਾਵੇਗਾ। ਇਸ ਮੈਚ ਵਿਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਇਲ ਚੈਲੇਂਜਰਜ਼ ਬੰਗਲੌਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਵੀਰਵਾਰ ਨੂੰ ਆਈਪੀਐਲ ਦੇ 13ਵੇਂ ਸੀਜਨ ਦਾ ਛੇਵਾ ਮੈਚ ਖੇਡਿਆ ਜਾਵੇਗਾ। ਇਸ ਮੈਚ ਵਿਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਦੀਆਂ ਟੀਮਾਂ ਆਗਮੋ ਸਾਹਮਣੇ ਹੋਣਗੀਆਂ। ਪੰਜਾਬ ਦਾ ਇਰਾਦਾ ਆਪਣੀ ਪਹਿਲੀ ਹਾਰ ਨੂੰ ਭੁੱਲ ਕੇ ਇਸ ਮੈਚ ਵਿਚ ਪਹਿਲੀ ਜਿੱਤ ਦਰਜ ਕਰਨ ਦਾ ਹੋਵੇਗਾ, ਜਦਕਿ ਬੰਗਲੌਰ ਇਸ ਮੈਚ ਨੂੰ ਵੀ ਆਪਣੇ ਪਹਿਲੇ ਮੈਚ ਦੀ ਤਰ੍ਹਾਂ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿਚ ਉੱਤਰੇਗੀ।

ਦਰਅਸਲ ਦੋਣੋਂ ਟੀਮਾਂ ਆਪਣਾ ਇਕ-ਇਕ ਮੁਕਾਬਲਾ ਖੇਡ ਚੁੱਕੀਆਂ ਹਨ। ਪੰਜਾਬ ਨੂੰ ਆਪਣੇ ਪਹਿਲੀ ਮੁਕਾਬਲੇ ਵਿਚ ਦਿੱਲੀ ਕੈਪਟੀਲਜ਼ ਨੇ ਹਰਾ ਦਿੱਤਾ ਸੀ। ਇਹ ਮੈਚ ਸੁਪਰ ਓਵਰ ਤੱਕ ਪਹੁੰਚਿਆਂ ਸੀ ਜਿੱਥੇ ਦਿੱਲੀ ਪੰਜਾਬ ਉੱਤੇ ਭਾਰੀ ਪੈ ਗਈ ਸੀ। ਉੱਥੇ ਹੀ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰ ਬੰਗਲੌਰ ਨੇ ਸਨਰਾਈਜਰਸ ਹੈਦਰਾਬਾਦ ਨੂੰ ਹਰਾ ਕੇ ਟੂਰਨਾਮੈਂਟ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਸੀ। ਬੰਗਲੌਰ ਨੇ ਰਾਜਸਥਾਨ ਨੂੰ 10 ਦੌੜਾਂ ਨਾਲ ਹਰਾ ਦਿੱਤਾ ਸੀ। ਇਸ ਕਰਕੇ ਆਪਣੇ ਦੂਜੇ ਮੈਚ ਵਿਚ ਵੀ ਦੋਵਾਂ ਟੀਮਾਂ ਦਾ ਇਰਾਦਾ ਜਿੱਤ ਦਰਜ ਕਰਨਾ ਹੋਵੇਗਾ। ਇਹ ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਭਾਰਤੀ ਸਮੇਂ ਮੁਤਾਬਕ ਸ਼ਾਮ ਸਾਢੇ ਸੱਤ ਵਜੇ ਸ਼ੁਰੂ ਹੋਵੇਗਾ।

ਉੱਥੇ ਹੀ ਬੀਤੇ ਦਿਨ ਮੁੰਬਈ ਇੰਡੀਅਨਜ਼ ਅਤੇ ਕਲਕੱਤਾ ਨਾਈਟ ਰਾਇਡਰਜ਼ ਵਿਚਾਲੇ ਖੇਡੇ ਗਏ ਮੈਚ ਵਿਚ ਮੁੰਬਈ ਨੇ ਕਲੱਕਤਾ 49 ਦੌੜਾਂ ਨਾਲ ਹਰਾ ਦਿੱਤਾ ਹੈ। ਮੁੰਬਈ ਦੀ ਟੂਰਨਾਮੈਂਟ ਵਿਚ ਇਹ ਪਹਿਲੀ ਜਿੱਤ ਹੈ, ਜਦਕਿ ਕਲੱਕਤਾ ਨੂੰ ਇਸ ਸੀਜ਼ਨ ਦਾ ਆਗਜ਼ ਹਾਰ ਦੇ ਨਾਲ ਕਰਨਾ ਪਿਆ ਹੈ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕੇਟਾਂ ਦੇ ਨੁਕਸਾਨ ਉੱਤੇ 195 ਦੌੜਾਂ ਦਾ ਬਣਾਈਆਂ ਸਨ। 196 ਦੇ ਟਾਰਗੇਟ ਦਾ ਪਿੱਛਾ ਕਰਨ ਮੈਦਾਨ ਵਿਚ ਉੱਤਰੀ ਕਲੱਕਤਾ ਦੀ ਟੀਮ 20 ਓਵਰਾਂ ਵਿਚ 9 ਵਿਕੇਟਾਂ ਉੱਤੇ ਕੇਵਲ 146 ਦੌੜਾਂ ਹੀ ਬਣਾ ਸਕੀ।

Leave a Reply

Your email address will not be published. Required fields are marked *