Jacqueline Fernandez viral pics: ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਕਿਸੇ ਸਨਸਨੀ ਤੋਂ ਘੱਟ ਨਹੀਂ ਹੈ ਅਤੇ ਉਹ ਜੋ ਵੀ ਸ਼ੇਅਰ ਕਰਦੀ ਹੈ ਉਹ ਆਉਂਦੇ ਹੀ ਵਾਇਰਲ ਹੋ ਜਾਂਦਾ ਹੈ। ਹਾਲ ਹੀ ‘ਚ ਜੈਕਲੀਨ ਫਰਨਾਂਡੀਜ਼ ਨੇ ਪ੍ਰਸ਼ੰਸਕਾਂ ਨਾਲ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ।
ਜੈਕਲੀਨ ਫਰਨਾਂਡੀਜ਼ ਦਿੱਤੇ ਦਿਲਕਸ਼ ਪੋਜ਼
ਇਨ੍ਹਾਂ ਤਸਵੀਰਾਂ ‘ਚ ਜੈਕਲੀਨ ਫਰਨਾਂਡਿਸ ਹਲਕੇ ਪੀਲੇ ਰੰਗ ਦੇ ਲਹਿੰਗਾ ਸੈੱਟ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ।
ਤਸਵੀਰਾਂ ‘ਚ ਜੈਕਲੀਨ ਫਰਨਾਂਡੀਜ਼ ਇੱਕ ਤੋਂ ਵੱਧ ਕੇ ਇੱਕ ਆਪਣੀ ਕਾਤਿਲ ਅਦਾਵਾਂ ਬਿਖੇਰਦੇ ਹੋਈ ਨਜ਼ਰ ਆ ਰਹੀ ਹੈ। ਯੂਜ਼ਰਸ ਵੀ ਕਮੈਂਟ ਕਰਕੇ ਅਦਾਕਾਰਾ ਦੀ ਖੂਬ ਤਾਰੀਫ ਕਰ ਰਹੇ ਹਨ।
View this post on Instagram
ਜੈਕਲੀਨ ਫਰਨਾਂਡੀਜ਼ ਨੇ ਆਪਣੀ ਦਿੱਖ ਨੂੰ ਪੂਰਾ ਕਰਦੇ ਹੋਏ ਝੁਮਕੇ, ਬਿੰਦੀ ਅਤੇ ਬਰੇਸਲੇਟ ਨਾਲ ਐਕਸੈਸਰਾਈਜ਼ ਕੀਤਾ ਹੈ ਜੋ ਕਿ ਉਨ੍ਹਾਂ ਦੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਵਧਾ ਰਹੇ ਹਨ।
ਮਹਾਠੱਗ ਸੁਕੇਸ਼ ਚੰਦਰਸ਼ੇਖਰ ਜੁੜਿਆ ਸੀ ਨਾਮ
ਦੱਸ ਦੇਈਏ ਕਿ ਮਨੀ ਲਾਂਡਰਿੰਗ ਮਾਮਲੇ ਵਿੱਚ ਸੁਕੇਸ਼ ਚੰਦਰਸ਼ੇਖਰ ਦੇ ਨਾਲ-ਨਾਲ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦਾ ਨਾਮ ਵੀ ਸਾਹਮਣੇ ਆਇਆ ਸੀ। ਜੈਕਲੀਨ ‘ਤੇ ਸੁਕੇਸ਼ ਤੋਂ ਕਰੋੜਾਂ ਰੁਪਏ ਦੇ ਤੋਹਫੇ ਲੈਣ ਦਾ ਦੋਸ਼ ਸੀ। ਇੰਨਾ ਹੀ ਨਹੀਂ, ਈਡੀ ਯਾਨੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਅਭਿਨੇਤਰੀ ਦੇ ਖਿਲਾਫ਼ ਚਾਰਜਸ਼ੀਟ ਦਰਜ ਕੀਤੀ ਸੀ।