Jalandhar News : ਜਲੰਧਰ ਪੁਲਿਸ ਨੇ ਅੱਜ ਤਕ ਦੇੇ ਸਭ ਤੋਂ ਵੱਢੇ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 3 ਤਸਕਰਾਂ ਨੂੰ 48 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਕੋਲੋਂ ਪੈਸੇ ਗਿਣਨ ਵਾਲੀ ਮਸ਼ੀਨ, ਤਿੰਨ ਗੱਡੀਆਂ ਅਤੇ 21 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਤਸਕਰ ਕੌਮਾਂਤਰੀ ਅਤੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਿੱਚ ਸ਼ਾਮਲ ਸਨ। ਇਨ੍ਹਾਂ ਦਾ ਨੈਟਵਰਕ 5 ਦੇਸ਼ਾਂ ਕੈਨੇਡਾ, ਈਰਾਨ, ਅਫਗਾਨਿਸਤਾਨ, ਤੁਰਕੀ ਅਤੇ ਪਾਕਿਸਤਾਨ ਵਿੱਚ ਫੈਲਿਆ ਹੋਇਆ ਹੈ। ਉੱਥੇ ਹੀ ਭਾਰਤ ਵਿੱਚ ਇਹ ਗੁਜਰਾਤ ਅਤੇ ਜੰਮੂ ਕਸ਼ਮੀਰ ਵਿੱਚ ਨਸ਼ਾ ਤਸਕਰੀ ਕਰਦੇ ਹਨ। ਪੁਲਿਸ ਨੇ ਇਨ੍ਹਾਂ ‘ਤੇ ਕਾਰਵਾਈ ਕਰਦਿਆਂ ਹੋਇਆਂ NDPS ਐਕਟ ਦੇ ਤਹਿਤ FIR ਦਰਜ ਕਰ ਲਈ ਹੈ ਅਤੇ ਇਸ ਨੈਟਵਰਕ ਦਾ ਖਾਤਮਾ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ।
ਇੰਟਰਨੈਸ਼ਨਲ ਡਰੱਗ ਸਿੰਡੀਕੇਟ ਦਾ ਭਾਂਡਾ ਭੱਜਾ, 48 ਕਿਲੋ ਹੈਰੋਇਨ ਤੇ 21 ਲੱਖ ਦੀ ਡਰੱਗ ਮਨੀ ਫੜੀ, 3 ਨੱਪੇ
Jalandhar News : ਜਲੰਧਰ ਪੁਲਿਸ ਨੇ ਅੱਜ ਤਕ ਦੇੇ ਸਭ ਤੋਂ ਵੱਢੇ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 3 ਤਸਕਰਾਂ ਨੂੰ 48…
