PM Modi shares Snehdeep Singh Video: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਸਮੇਂ-ਸਮੇਂ ਉੱਤੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰ ਕੇ ਉਹਨਾਂ ਨੂੰ ਕੋਈ ਨਾ ਕੋਈ ਸੰਦੇਸ਼ ਦਿੰਦੇ ਰਹਿੰਦੇ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਇੱਕ ਸਰਦਾਰ ਗੱਭਰੂ ਇੱਕ ਗੀਤ ਨੂੰ ਕਈ ਭਾਸ਼ਾਵਾਂ ਵਿੱਚ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ।
ਕੇਸਰੀਆ ਗੀਤ ਨੂੰ ਪੰਜ ਭਾਸ਼ਾਵਾਂ ਵਿੱਚ ਗਾਇਆ
ਕੇਸਰੀਆ ਤੇਰਾ ਇਸ਼ਕ ਹੈ ਪੀਆ…ਇਹ ਗੀਤ ਫ਼ਿਲਮ ਬ੍ਰਹਮਾਸਤਰ ਦਾ ਹੈ। ਇਨ੍ਹੀਂ ਦਿਨੀਂ ਇਹ ਇੱਕ ਖਾਸ ਵਜ੍ਹਾ ਕਰਕੇ ਚਰਚਾ ‘ਚ ਹੈ। ਦਰਅਸਲ, ਗਾਇਕ ਸਨੇਹਦੀਪ ਸਿੰਘ ਨੇ ਇਸ ਗੀਤ ਨੂੰ ਪੰਜ ਭਾਸ਼ਾਵਾਂ ‘ਚ ਗਾਇਆ ਹੈ ਅਤੇ ਸੋਸ਼ਲ ਮੀਡੀਆ ‘ਤੇ ਇਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਵੀ ਸ਼ੇਅਰ ਕੀਤਾ ਗਿਆ ਹੈ।
ਪੀਐਮ ਮੋਦੀ ਨੇ ਸਾਂਝਾ ਕੀਤਾ ਵੀਡੀਓ
PM Modi ਨੇ ਟਿੱਪਣੀ ਕਰਦਿਆਂ ਲਿਖਿਆ ਕਿ ਇਹ ‘ਏਕ ਭਾਰਤ ਸ੍ਰੇਸ਼ਠ ਭਾਰਤ’ (Ek Bharat Shreshtha Bharat) ਦੀ ਭਾਵਨਾ ਦੀ ਇੱਕ ਮਹਾਨ ਉਦਾਰਹਣ ਹੈ।
ਧਾਨ ਮੰਤਰੀ ਦਫ਼ਤਰ ਨੇ ਟਵੀਟ ਕਰਦੇ ਹੋਏ ਲਿਖੀ-“ਮੈਂ ਪ੍ਰਤਿਭਾਸ਼ਾਲੀ ਸਨੇਹਦੀਪ ਸਿੰਘ ਕਲਸੀ (SnehdeepSingh Kalsi) ਦੁਆਰਾ ਇਸ ਸ਼ਾਨਦਾਰ ਪੇਸ਼ਕਾਰੀ ਦਾ ਗਵਾਹ ਹਾਂ। ਧੁਨ ਤੋਂ ਇਲਾਵਾ ਇਹ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਦੀ ਸ਼ਾਨਦਾਰ ਉਦਾਹਰਣ ਹੈ। ਬਹੁਤ ਅੱਛਾ!” ਯੂਜ਼ਰਸ ਵੀ ਕਮੈਂਟ ਕਰਕੇ ਸਨੇਹਦੀਪ ਦੀ ਖੂਬ ਤਾਰੀਫ਼ ਕਰ ਰਹੇ ਹਨ।