ਖਰਫ (ਬਿਊਰੋ)- ਕਹਿੰਦੇ ਨੇ ਜਦੋਂ ਕਿਸੇ ਦੇ ਕੋਲ ਅੰਤਾਂ ਦੀ ਗਰੀਬੀ ਜਾਂ ਕਾਰੋਬਾਰ ਵਿੱਚ ਵੱਡਾ ਘਾਟਾ ਪੈ ਜਾਵੇ ਜਾਂ ਫਿਰ ਘਰ ਦੇ ਕਿਸੀ ਕਲੇਸ਼ ਕਾਰਨ ਲੋਕ ਮਰਨ ਦੀ ਇੱਛਾ ਕਰਦੇ ਹਨ ਪਰ ਖਰੜ ਦੇ ਐਡਵੋਕੇਟ ਨਰਿੰਦਰ ਸਿੰਘ ਜੋ ਖਰੜ ਤਹਿਸੀਲ ਵਿੱਚ ਨੋਟਰੀ ਹਨ। ਉਨਾ ਦੇਸ਼ ਦੇ ਰਾਸ਼ਟਰਪਤੀ ਦੇ ਨਾਲ-ਨਾਲ ਪੰਜਾਬ ਦੇ ਗਵਰਨਰ ਅਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੂੰ ਆਪਣੀ ਇੱਛਾ ਅਨੂਸਾਰ ਮਰਨ ਦੇ ਲਈ ਬੇਨਤੀ ਪੱਤਰ ਭੇਜਿਆ ਹੈ।
ਇਹ ਵੀ ਪੜ੍ਹੋ- ਸੁਸ਼ੀਲ ਕੁਮਾਰ ਬਾਰੇ ਜਾਣੋ ਅਹਿਮ ਗੱਲਾਂ, ਪਹਿਲਾਂ ਵੀ ਰਹਿ ਚੁੱਕਾ ਵਿਵਾਦਾਂ ਵਿਚ ਨਾਂ
ਨਰਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ 15 ਵਾਰ ਗੁਰਦਿਆਂ ਵਿੱਚ ਪੱਥਰੀ ਦਾ ਆਪ੍ਰੇਸ਼ਨ ਕਰਵਾ ਚੁੱਕਾ ਹੈ ਪਰ ਪੱਥਰੀਆਂ ਫਿਰ ਬਣ ਜਾਂਦੀਆਂ ਹਨ। ਉਨਾ ਕਿਹਾ ਕਿ ਚੰਡੀਗੜ੍ਹ PGI ਵਿੱਚ ਉਨ੍ਹਾਂ ਇਲਾਜ ਚੱਲ ਰਿਹਾ ਹੈ। ਲਾਕਡਾਊਨ ਤੋਂ ਪਹਿਲਾਂ ਡਾਕਟਰਾਂ ਨੇ ਮੇਰਾ ਆਪ੍ਰੇਸ਼ਨ ਕਰਨਾ ਸੀ, ਜਿਸ ਲਈ ਡਾਕਟਰਾਂ ਵੱਲੋਂ ਮੇਰੇ ਦੋਵੇਂ ਗੁਰਦਿਆਂ ਵਿੱਚ ਸਟੰਟ ਪਾ ਦਿੱਤੇ ਪਰ ਕੋਰੋਨਾ ਮਹਾਮਾਰੀ ਕਾਰਨ PGI ਦੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਆਪ੍ਰੇਸ਼ਨ ਟਾਲ ਦਿੱਤਾ ਹੈ।
ਇਹ ਵੀ ਪੜ੍ਹੋ- ਲੋਕਾਂ ਨੂੰ ਲਗਾਈ ਗਈ ਵੱਖਰੀ-ਵੱਖਰੀ ਵੈਕਸੀਨ, ਪਿੰਡ ਵਾਸੀਆਂ ਵਿਚ ਡਰ ਦਾ ਮਾਹੌਲ
ਪਰ ਉਨ੍ਹਾਂ ਗੁਰਦਿਆਂ ਵਿੱਚ ਜੋ ਸਟੰਟ ਹਨ ਉਨ੍ਹਾਂ ਨੂੰ ਦੋ ਮਹੀਨੇ ਦੇ ਕਰੀਬ ਹੋਣ ਵਾਲਾ ਹੈ, ਜਿਸ ਕਾਰਨ ਉਨ੍ਹਾਂ ਦੇ ਸਰੀਰ ਵਿਚ ਬਹੁਤ ਦਰਦ ਹੁੰਦਾ ਹੈ ਤੇ ਉਹ ਦਰਦ ਬਰਦਾਸ਼ਤ ਤੋ ਬਾਹਰ ਹੈ ਅਤੇ ਉਹ ਹੁਣ ਬਿਮਾਰੀ ਦਾ ਇਲਾਜ ਨਾਂ ਹੋਣ ‘ਤੇ ਮਾਨਸਿਕ ਤੌਰ ‘ਤੇ ਵੀ ਜਿੱਥੇ ਪ੍ਰੇਸ਼ਾਨ ਰਹਿੰਦਾ ਹੈ। ਉੱਥੇ ਹੀ ਉਸ ਨੂੰ ਦਰਦ ਤੋਂ ਬਚਣ ਲਈ ਦਿਨ ਵਿੱਚ ਦੋ ਤੋ ਤਿੰਨ ਪੇਨ ਕਿਲਰ ਦੇ ਟਿਕੇ ਲਵਾਉਣੇ ਪੈ ਰਹੇ ਹਨ। ਇਸ ਲਈ ਉਹ ਆਪਣੇ ਜੀਵਨ ਤੋਂ ਦੁਖੀ ਹੈ ਜਿਸ ਲਈ ਉਹ ਇਹੋ ਜਿਹਾ ਕਦਮ ਚੁੱਕਣਾ ਚਾਹੁੰਦਾ ਹੈ।