ਆਸਾਮ: ਆਸਾਮ ਦੀ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਵੀਰਵਾਰ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਆਪਣੇ ਪਤੀ ਨੂੰ ਮਿਲਣ ਪਹੁੰਚੀ ਕਿਰਨਦੀਪ ਕੌਰ ਨੇ ਸਕਾਰਫ਼ ਨਾਲ ਮੂੰਹ ਢੱਕਿਆ ਹੋਇਆ ਸੀ ਅਤੇ ਕਾਲੀਆਂ ਐਨਕਾਂ ਲਾਈਆਂ ਹੋਈਆਂ ਸਨ। ਇਸ ਦੇ ਨਾਲ ਹੀ ਕਿਰਨਦੀਪ ਦੇ ਹੱਥ ‘ਚ ਲਾਲ ਚੂੜਾ ਨਜ਼ਰ ਆ ਰਿਹਾ ਸੀ।
ਆਪਣੇ ਪਤੀ ਨੂੰ ਮਿਲਣ ਲਈ ਆਸਾਮ ਦੀ ਜੇਲ੍ਹ ਪਹੁੰਚੀ ਕਿਰਨਦੀਪ ਕੌਰ ਨੇ ਇਸ ਦੌਰਾਨ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ। ਮਿਲੀ ਜਾਣਕਾਰੀ ਅਨੁਸਾਰ ਡਿਬਰੂਗੜ੍ਹ ਜੇਲ੍ਹ ‘ਚ ਮੁਲਾਕਾਤ ਲਈ ਕਿਰਨਦੀਪ ਕੌਰ ਨੇ ਵੱਖਰੇ ਤੌਰ ‘ਤੇ ਆਗਿਆ ਲਈ ਹੈ ।