93 ਸਾਲਾ ਮਹਿਲਾ ਨੂੰ ਸਲਾਮ ! ਕੋਰੋਨਾ ‘ਤੇ ਮੈਡੀਕਲ ਰਿਸਰਚ ਲਈ ਦਾਨ ਕੀਤਾ ਆਪਣਾ ਸਰੀਰ

ਕੋਲਕਾਤਾ: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦੀ ਰਫ਼ਤਾਰ ਤੇਜ਼ ਹੁੰਦੀ ਜਾ ਰਹੀ ਹੈ।  ਇਸ ਵਿਚਾਲੇ ਇਸ ‘ਤੇ ਕਾਬੂ ਪਾਉਣ ਲਈ ਵਿਗਿਆਨੀਆਂ ਤੇ ਡਾਕਟਰਾਂ ਦੀ…

ਕੋਲਕਾਤਾ: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦੀ ਰਫ਼ਤਾਰ ਤੇਜ਼ ਹੁੰਦੀ ਜਾ ਰਹੀ ਹੈ।  ਇਸ ਵਿਚਾਲੇ ਇਸ ‘ਤੇ ਕਾਬੂ ਪਾਉਣ ਲਈ ਵਿਗਿਆਨੀਆਂ ਤੇ ਡਾਕਟਰਾਂ ਦੀ ਟੀਮ ਰੋਜਾਨਾ ਬਹੁਤ ਸਾਰੇ ਯਤਨ ਕਰ ਰਹੇ ਹਨ। ਇਸ ‘ਤੇ ਹਜ਼ਾਰਾਂ ਖੋਜਾਂ ਜਾਰੀ ਹਨ ਪਰ ਬਦਕਿਸਮਤੀ ਨਾਲ ਅੱਜ ਤਕ ਇਸ ਬਿਮਾਰੀ ਨੂੰ ਸਮਝਿਆ ਨਹੀਂ ਜਾ ਸਕਿਆ। ਇਹੀ ਕਾਰਨ ਹੈ ਕਿ ਅੱਜ ਤਕ ਇਸਦੀ ਦਵਾਈ ਵਿਕਸਤ ਨਹੀਂ ਹੋ ਸਕੀ। ਇਸ ਦੌਰਾਨ (Kolkata)ਕੋਲਕਾਤਾ ਦੀ 93 ਸਾਲਾ ਮਹਿਲਾ ਨੇ ਅੱਗੇ ਆਈ ਹੈ ਤੇ ਉਸ ਨੇ ਕੋਰੋਨਾ ‘ਤੇ ਮੈਡੀਕਲ ਰਿਸਰਚ (Woman Donate Her Body For Covid Research) ਲਈ ਆਪਣਾ ਸਰੀਰ ਦਾਨ ਕੀਤਾ ਹੈ। 

ਉਨ੍ਹਾਂ ਦੀ ਬੌਡੀ ਨੂੰ  (Covid Research) ਕੋਵਿਡ ਮੈਡੀਕਲ ਰਿਸਰਚ ਲਈ ਡੋਨੇਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਰੀਰ ਦਾਨ ਕਰਨ ਵਾਲੀ ਜਯੋਤਸਨਾ ਬੋਸ ਦਾ ਜਨਮ 1927 ‘ਚ ਚਿਟਗਾਂਵ ‘ਚ ਹੋਇਆ ਸੀ। ਚਿਟਗਾਂਵ ਵਰਤਮਾਨ ‘ਚ ਬੰਗਲਾਦੇਸ਼ ‘ਚ ਹੈ। ਬੰਗਾਲ ਦੀ ਇਕ ਗ਼ੈਰ ਸਰਕਾਰੀ ਸੰਗਠਨ ਗੰਦਪਰਣ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕੋਵਿਡ ਰਿਸਰਚ ਲਈ ਆਪਣਾ ਸਰੀਰ ਦਾਨ ਕਰਨ ਵਾਲੀ ਜਯੋਤਸਨਾ ਬੋਸ ਦੇਸ਼ ਦੀ ਪਹਿਲੀ ਮਹਿਲਾ ਬਣ ਗਈ ਹੈ।

ਅੱਗੇ ਜਾਣਕਾਰੀ ਸਾਂਝਾ ਕਰਦਿਆਂ ਕਿਹਾ ਗਿਆ ਹੈ ਕਿ (Jyotsna Bose) ਜਯੋਤਸਨਾ ਬੋਸ ਦਾ ਸਰੀਰ ਕੋਵਿਡ ਰਿਸਰਚ ‘ਚ ਕੰਮ ਆਵੇਗਾ ਤੇ ਮਨੁੱਖੀ ਸਰੀਰ ‘ਤੇ ਕੋਰੋਨਾ ਵਾਇਰਸ ਦੇ ਪੈਣ ਵਾਲੇ ਪ੍ਰਭਾਵ ਬਾਰੇ ਖੁਲਾਸਾ ਹੋ ਸਕੇਗਾ। ਦੱਸਿਆ ਗਿਆ ਹੈ ਕਿ  Covid Research  ਲਈ ਆਪਣਾ ਸਰੀਰ ਦਾਨ ਕਰਨ ਵਾਲੀ ਜਯੋਤਸਨਾ ਬੋਸ ਪੱਛਮੀ ਬੰਗਾਲ ‘ਚ ਦੂਜੇ ਨੰਬਰ ‘ਤੇ ਹਨ। ਇਸ ਤੋਂ ਪਹਿਲਾਂ ਬ੍ਰੋਜੋ ਰਾਏ ਨੇ ਆਪਣਾ ਸਰੀਰ ਰਿਸਰਚ ਲਈ ਦਾਨ ਕੀਤਾ ਸੀ। ਜਾਣਕਾਰੀ ਮੁਤਾਬਕ ਕੋਰੋਨਾ ਨਾਲ ਮੌਤ ਤੋਂ ਬਾਅਦ ਉਨ੍ਹਾਂ ਦੀ ਡੈੱਡ ਬੌਡੀ ਦਾ ਪੋਸਟਮਾਰਟਮ ਕੀਤਾ ਗਿਆ ਸੀ।

 ਇੱਥੇ ਪੜੋ ਹੋਰ ਖ਼ਬਰਾਂ: ਚੰਡੀਗੜ੍ਹ ਸਿੱਖਿਆ ਵਿਭਾਗ ‘ਚ ਅਫਸਰ ਬਣਨ ਦਾ ਮੌਕਾ, ਇਸ ਤਰ੍ਹਾਂ ਕਰੋ ਅਪਲਾਈ

Leave a Reply

Your email address will not be published. Required fields are marked *