ਲੁਧਿਆਣਾ ਵਿਚ ਵਿਆਹ ਵਾਲੇ ਦਿਨ ਲਾੜੀ ਨਾਲ ਜਬਰ ਜਨਾਹ ਦੀ ਵਾਰਦਾਤ ਵਾਪਰੀ ਹੈ। ਲੜਕੀ ਇੱਕ ਘਰ ਵਿਚ ਸਫਾਈ ਦਾ ਕੰਮ ਕਰਦੀ ਸੀ। ਉਸ ਨੂੰ ਘਰ ’ਚ ਇਕੱਲੀ ਦੇਖ ਕੇ ਉਸ ਦੇ ਮਾਲਕ ਨੇ ਜਬਰ ਜਨਾਹ ਕੀਤਾ। ਉਸ ਨੂੰ ਲਾਲਚ ਦੇ ਕੇ ਇਕ ਹੋਟਲ ’ਚ ਲਿਜਾਇਆ ਗਿਆ, ਜਿੱਥੇ ਉਸ ਨੇ ਫਿਰ ਤੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੜਕੀ ਮੁਤਾਬਕ ਉਸ ਨੂੰ ਇਕ ਨੌਜਵਾਨ ਨਾਲ ਜੰਮੂ ਭੇਜ ਦਿੱਤਾ ਗਿਆ, ਜਿੱਥੇ ਕਰੀਬ ਡੇਢ ਸਾਲ ਤੱਕ ਉਸ ਨੂੰ ਗੰਦਾ ਕੰਮ ਕਰਵਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੁਲਜ਼ਮ ਗ੍ਰਿਫ਼ਤ ਤੋਂ ਬਾਹਰ ਹੈ।
ਪੀੜਤਾ ਨੇ ਥਾਣਾ ਜਮਾਲਪੁਰ ਦੀ ਪੁਲਿਸ ਨੂੰ ਦੱਸਿਆ ਕਿ ਉਹ ਨਵਦੀਪ ਕੌਰ ਨਾਂ ਦੀ ਔਰਤ ਦੇ ਘਰ ਸਫਾਈ ਦਾ ਕੰਮ ਕਰਦੀ ਸੀ। ਮਾਲਕਣ ਨੇ ਉਸ ਦਾ ਵਿਆਹ ਚਾਂਦ ਨਾਂ ਦੇ ਨੌਜਵਾਨ ਨਾਲ ਕਰਵਾ ਦਿੱਤਾ। ਮਾਲਕਣ ਨਵਦੀਪ ਕੌਰ ਦੇ ਪਤੀ ਚਿੰਟੂ ਨੇ ਵਿਆਹ ਵਾਲੇ ਦਿਨ ਉਸ ਨਾਲ ਜਬਰ ਜਨਾਹ ਕੀਤਾ।
ਪੀੜਤਾ ਨੇ ਦੱਸਿਆ ਕਿ ਉਸ ਨੂੰ ਚੰਡੀਗੜ੍ਹ ਰੋਡ ਹੋਟਲ ਲੈ ਕੇ ਗਏ। ਉਥੇ ਪੀੜਤਾ ਨੂੰ ਵਾਰ-ਵਾਰ ਗਲਤ ਕੰਮ ਕਰਨ ਲਈ ਕਿਹਾ ਗਿਆ। ਪੀੜਤ ਨੇ ਦੱਸਿਆ ਕਿ ਚਿੰਟੂ ਹੋਟਲ ਦੀ ਰਿਸੈਪਸ਼ਨ ‘ਤੇ ਕੰਮ ਕਰਦਾ ਸੀ। ਉਹ ਉਸ ਨਾਲ ਗ਼ਲਤ ਕੰਮ ਕਰਦਾ ਰਿਹਾ। ਬਾਅਦ ਵਿਚ ਉਸ ਨੇ ਰਾਹੁਲ ਨਾਂ ਦੇ ਨੌਜਵਾਨ ਨਾਲ ਉਸ ਨੂੰ ਜੰਮੂ ਦੇ ਸਾਈਂ ਪੈਲੇਸ ਵਿਚ ਭੇਜ ਦਿੱਤਾ, ਕਰੀਬ ਇੱਕ ਸਾਲ ਤੱਕ ਉੱਥੇ ਉਸ ਨਾਲ ਗ਼ਲਤ ਕੰਮ ਕਰਦਾ ਰਿਹਾ।
ਪੀੜਤ ਅਨੁਸਾਰ ਨਵਦੀਪ ਕੌਰ ਨੇ ਉਸ ਦੀ 11 ਲੱਖ ਰੁਪਏ ਦੀ ਕਮੇਟੀ ਲੈ ਲਈ ਅਤੇ ਉਸ ਨੂੰ ਸਿਰਫ਼ 1 ਲੱਖ ਰੁਪਏ ਦਿੱਤੇ । ਫਿਲਹਾਲ ਥਾਣਾ ਜਮਾਲਪੁਰ ਦੀ ਪੁਲਿਸ ਨੇ ਮੁਲਜ਼ਮ ਨਵਦੀਪ ਕੌਰ, ਪਤੀ ਚਿੰਟੂ, ਪੀੜਤਾ ਦੇ ਪਤੀ ਚਾਂਦ, ਰਾਹੁਲ ਅਤੇ ਅਣਪਛਾਤੇ ਲੋਕਾਂ ਖਿਲਾਫ਼ ਆਈਪੀਸੀ ਦੀ ਧਾਰਾ 376,420,120-ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
Ludhiana : ਵਿਆਹ ਵਾਲੇ ਦਿਨ ਲਾੜੀ ਨਾਲ ਜਬਰ-ਜਨਾਹ!
ਲੁਧਿਆਣਾ ਵਿਚ ਵਿਆਹ ਵਾਲੇ ਦਿਨ ਲਾੜੀ ਨਾਲ ਜਬਰ ਜਨਾਹ ਦੀ ਵਾਰਦਾਤ ਵਾਪਰੀ ਹੈ। ਲੜਕੀ ਇੱਕ ਘਰ ਵਿਚ ਸਫਾਈ ਦਾ ਕੰਮ ਕਰਦੀ ਸੀ। ਉਸ ਨੂੰ ਘਰ…
