ਲੁਧਿਆਣਾ-ਮਹਾਨਗਰ ਲੁਧਿਆਣਾ ਸੀਟ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਬਾਜ਼ੀ ਮਾਰ ਲਈ ਹੈ। ਜੇਤੂ ਹੋਣ ਨਾਲ ਲੁਧਿਆਣੇ ਦੇ ਕਾਂਗਰਸੀਆਂ ਦਾ ਪਾਰਲੀਮੈਂਟ ’ਚ ਜਾਣ ਦਾ ਇਕ ਵਾਰ ਫਿਰ ਡੰਕਾ ਵੱਜ ਗਿਆ ਹੈ। ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨੇ 322224 ਵੋਟਾਂ ਹਾਸਲ ਕੀਤੀਆਂ ਤੇ 20942 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਨੂੰ ਹਰਾਇਆ। ਦੂਜੇ ਨੰਬਰ ਉਤੇ ਰਵਨੀਤ ਬਿੱਟੂ ਰਹੇ। ਉਨ੍ਹਾਂ ਨੂੰ 301282 ਵੋਟਾਂ ਪਈਆਂ। ਆਮ ਆਦਮੀ ਪਾਰਟੀ ਦੇ ਅਸ਼ੋਕ ਪਰਾਸ਼ਰ ਪੱਪੀ ਤੀਜੇ ਨੰਬਰ ਉਤੇ ਰਹੇ। ਉਨ੍ਹਾਂ ਨੇ 237077 ਵੋਟਾਂ ਹਾਸਲ ਕੀਤੀਆਂ। ਉਧਰ, ਭਾਜਪਾ ਦੀਆਂ ਉਮੀਦਾਂ ਉਤੇ ਪਾਣੀ ਫਿਰ ਗਿਆ ਹੈ। ਭਾਜਪਾ ਨੂੰ ਆਸ ਸੀ ਕਿ ਕਾਂਗਰਸ ਛੱਡ ਕੇ ਭਾਜਪਾ ’ਚ ਆਏ ਰਵਨੀਤ ਬਿੱਟੂ ਜਿੱਤ ਦੀ ਬਾਜ਼ੀ ਮਾਰ ਜਾਣਗੇ ਪਰ ਅੱਜ ਆਏ ਨਤੀਜੇ ’ਚ ਚੌਥੀ ਵਾਰ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ 25 ਦਿਨ ਪਹਿਲਾਂ ਆ ਕੇ ਬਾਜ਼ੀ ਮਾਰ ਗਏ ਹਨ। ਰਵਨੀਤ ਬਿੱਟੂ ਦੇ ਸਿਆਸੀ ਜੁਮਲੇ ਫੋਕੇ ਸਾਬਿਤ ਹੋਏ। ਲੁਧਿਆਣੇ ’ਚੋਂ ਅਕਾਲੀ-ਭਾਜਪਾ 20 ਸਾਲਾਂ ਤੋਂ ਲੋਕ ਸਭਾ ’ਚ ਜਾਣ ਦਾ ਸੁਪਨਾ ਫਿਰ ਟੁੱਟ ਗਿਆ।
ਲੁਧਿਆਣਾ ਸੀਟ : ਰਾਜਾ ਵੜਿੰਗ ਨੇ ਮਾਰੀ ਬੜਕ, ਭਾਜਪਾ ਤੇ ਅਕਾਲੀਆਂ ਦਾ ਸੁਪਣਾ ਮੁੜ ਟੁੱਟਾ
ਲੁਧਿਆਣਾ-ਮਹਾਨਗਰ ਲੁਧਿਆਣਾ ਸੀਟ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਬਾਜ਼ੀ ਮਾਰ ਲਈ ਹੈ। ਜੇਤੂ ਹੋਣ ਨਾਲ ਲੁਧਿਆਣੇ ਦੇ ਕਾਂਗਰਸੀਆਂ ਦਾ ਪਾਰਲੀਮੈਂਟ ’ਚ ਜਾਣ ਦਾ ਇਕ…
