ਖਾਣੇ ਦੇ ਸ਼ੌਕੀਨ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਂਦੇ ਤੇ ਖਾਂਦੇ ਰਹਿੰਦੇ ਹਨ। ਅੱਜ-ਕੱਲ੍ਹ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਣ ਦਾ ਟਰੈਂਡ ਚੱਲ ਰਿਹਾ ਹੈ। ਕਈ ਵਾਰ ਕੋਈ ਆਈਸਕ੍ਰੀਮ ਵਿੱਚ ਰਸਗੁੱਲਾ ਮਿਲਾ ਕੇ ਖਾ ਰਿਹਾ ਹੁੰਦਾ ਹੈ ਤਾਂ ਕੋਈ ਚਾਕਲੇਟੀ ਗੋਲਗੱਪੇ ਬਣਾਉਂਦਾ ਨਜ਼ਰ ਆਉਂਦਾ ਹੈ ਤਾਂ ਕਿਤੇ ਕੋਈ ਚਾਕਲੇਟ ਵਿੱਚ ਡੋਸਾ ਮਿਲਾ ਕੇ ਖਾ ਰਿਹਾ ਹੈ। ਅਜਿਹੇ ਅਜੀਬ ਫੂਡ ਕੰਬੀਨੇਸ਼ਨ ਦੇਖ ਕੇ ਕਈਆਂ ਦੇ ਦਿਮਾਗ ਘੁੰਮ ਰਹੇ ਹਨ। ਅਜਿਹਾ ਹੀ ਇੱਕ ਫੂਡ ਕੰਬੀਨੇਸ਼ਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਔਰਤ ਮੈਗੀ ਨਾਲ ਐਕਸਪੈਰੀਮੈਂਟ ਕਰਦੀ ਨਜ਼ਰ ਆ ਰਹੀ ਹੈ।
ਇਸ ਵਾਇਰਲ ਵੀਡੀਓ ਵਿੱਚ ਇੱਕ ਔਰਤ ਨੇ ਇੱਕ ਅਜੀਬ ਤਰ੍ਹਾਂ ਦਾ ਫੂਡ ਕੰਬੀਨੇਸ਼ਨ ਬਣਾਇਆ ਹੈ। ਵੀਡੀਓ ‘ਚ ਔਰਤ ਗੋਲਗੱਪਿਆਂ ਵਿਚ ਮੈਗੀ ਪਾ ਕੇ ਖਾਂਦੀ ਨਜ਼ਰ ਆ ਰਹੀ ਹੈ। ਅਜਿਹੇ ਅਜੀਬੋ-ਗਰੀਬ ਫੂਡ ਕੰਬੀਨੇਸ਼ਨ ਨੂੰ ਦੇਖ ਕੇ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਨੂੰ ਇੰਸਟਾ
View this post on Instagram
ਗ੍ਰਾਮ ‘ਤੇ @_itzme_meetoo ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ 6 ਹਜ਼ਾਰ ਤੋਂ ਵੱਧ ਲੋਕ ਲਾਇਕ ਕਰ ਚੁੱਕੇ ਹਨ। ਇਸ ਵੀਡੀਓ ‘ਤੇ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟਸ ਵੀ ਆ ਰਹੇ ਹਨ। ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਹੈ, ‘ਗਰੁੜ ਪੁਰਾਣ ‘ਚ ਅਜਿਹੇ ਪਾਪ ਦੀ ਵੱਖਰੀ ਸਜ਼ਾ ਹੋਵੇਗੀ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਹਏ ਰਾਮ, ਮੈਂ ਕੀ ਦੇਖ ਲਿਆ?’ ਇਕ ਹੋਰ ਯੂਜ਼ਰ ਨੇ ਲਿਖਿਆ, ‘ਇਹ ਲੋਕ ਬਿਚਾਰੀ ਮੈਗੀ ਦੇ ਪਿੱਛੇ ਕਿਉਂ ਲੱਗ ਗਏ ਹਨ?’