ਮਾਹਿਲਪੁਰ- ਬਲਾਕ ਮਾਹਿਲਪੁਰ ਦੇ ਪਹਾੜੀ ਖਿੱਤੇ ਦੇ ਪਿੰਡ ਝੁੰਗੀਆਂ ਵਿੱਚ ਅੱਜ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਜਵਾਈ ਵਲੋਂ ਆਪਣੇ ਘਰ ਪਹੁੰਚ ਕੇ ਆਪਣੀ ਸੱਸ ਅਤੇ ਪਤਨੀ ਨੂੰ ਗੋਲੀ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ। ਲੋਕਾਂ ਦੇ ਅਨੁਸਾਰ ਕਤਲ ਦੀ ਇਹ ਘਟਨਾ ਸਵੇਰੇ ਛੇ ਵਜੇ ਦੇ ਕਰੀਬ ਵਾਪਰੀ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਚੱਬੇਵਾਲ ਦੀ ਪੁਲਸ ਮੌਕੇ ’ਤੇ ਪਹੁੰਚ ਗਈ, ਜਿਨ੍ਹਾਂ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ।
ਪੜੋ ਹੋਰ ਖਬਰਾਂ: ਕਾਬੁਲ ਤੋਂ ਭਾਰਤ ਪਹੁੰਚੇ 168 ਭਾਰਤੀ, ਗਾਜ਼ਿਆਬਾਦ ਦੇ ਹਿੰਡਨ IAF ਬੇਸ ‘ਤੇ ਉਤਰਿਆ ਜਹਾਜ਼
ਪਰਿਵਾਰਕ ਸੂਤਰਾਂ ਅਨੁਸਾਰ ਜਵਾਈ ਮਨਦੀਪ ਸਿੰਘ ਵਾਸੀ ਭਾਰ ਸਿੰਘਪੁਰਾ ਵਿਆਹ ਤੋਂ ਬਾਅਦ ਵਿਦੇਸ਼ ਚਲਾ ਗਿਆ ਸੀ। ਉਸਦੀ ਪਤਨੀ ਸ਼ਬਦੀਪ ਕੌਰ ਪੁੱਤਰੀ ਰਾਜਦੀਪ ਸਿੰਘ ਨੂੰ ਵੀ ਨਹੀਂ ਪਤਾ ਕਿ ਮਨਦੀਪ ਵਿਦੇਸ਼ ਤੋਂ ਕਦੋਂ ਆਇਆ। ਵਿਦੇਸ਼ ਆਉਣ ਤੋਂ ਬਾਅਦ ਉਹ ਰਾਤ ਦਸ ਵਜੇ ਪਿੰਡ ਝੁੰਗੀਆਂ ਪਹੁੰਚ ਗਿਆ। ਰਾਤ ਸਹੁਰੇ ਘਰ ਰਹਿਣ ਤੋਂ ਬਾਦ ਉਹ ਸੁਵੇਰੇ ਛੇ ਵਜੇ ਪਤਨੀ ਅਤੇ ਸੱਸ ਬਲਵੀਰ ਕੌਰ ਨੂੰ ਗੋਲੀਆਂ ਮਾਰ ਕੇ ਨੰਗੇ ਪੈਰ ਹੀ ਫਰਾਰ ਹੋ ਗਿਆ। ਬਲਬੀਰ ਕੌਰ ਦੀ ਗੋਲੀ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਚੱਬੇਵਾਲ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੜੋ ਹੋਰ ਖਬਰਾਂ: ਸਰਕਾਰ ਨਾਲ ਗੱਲਬਾਤ ਦੇ ਸੱਦੇ ‘ਤੇ ਵੇਖੋ ਕੀ ਬੋਲੇ ਮਨਜੀਤ ਸਿੰਘ ਰਾਏ