Moga news : ਮੋਗਾ ਵਿਚ ਮਾਮੀ ਨੇ ਕਰਤਾ ਕਾਂਡ, ਸਕੂਲ ਜਾ ਕੇ 8 ਸਾਲਾ ਭਾਣਜੇ ਉਤੇ ਸੁੱਟ ਦਿੱਤਾ ਕੈਮੀਕਲ 

Moga News : ਸਹੁਰਿਆਂ ਤੋਂ ਬਦਲਾ ਲੈਣ ਲਈ ਮਾਮੀ ਨੇ ਸਕੂਲ ਪਹੁੰਚ ਕੇ ਆਪਣੇ 8 ਸਾਲ ਦੇ ਭਾਣਜੇ ‘ਤੇ ਕੈਮੀਕਲ ਪਾ ਦਿੱਤਾ। ਮਾਂ ਦੀ ਸ਼ਿਕਾਇਤ…

Moga News : ਸਹੁਰਿਆਂ ਤੋਂ ਬਦਲਾ ਲੈਣ ਲਈ ਮਾਮੀ ਨੇ ਸਕੂਲ ਪਹੁੰਚ ਕੇ ਆਪਣੇ 8 ਸਾਲ ਦੇ ਭਾਣਜੇ ‘ਤੇ ਕੈਮੀਕਲ ਪਾ ਦਿੱਤਾ। ਮਾਂ ਦੀ ਸ਼ਿਕਾਇਤ ’ਤੇ ਬੱਚੇ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਥਾਣਾ ਸਿਟੀ ਸਾਊਥ ਦੀ ਪੁਲਿਸ ਨੇ ਮੁਲਜ਼ਮ ਮਾਮੀ ਪ੍ਰੀਤੀ, ਉਸ ਦੇ ਭਰਾ ਰਵੀ ਗੋਇਲ ਅਤੇ ਵੱਡੀ ਭੈਣ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਬੱਚੇ ਦੀ ਮਾਂ ਰਜਨੀ ਨੇ ਥਾਣਾ ਸਿਟੀ ਸਾਊਥ ‘ਚ ਦੱਸਿਆ ਕਿ ਉਹ ਵੇਦਾਂਤਾ ਨਗਰ ਗਲੀ ਨੰਬਰ-2 ਵਿੱਚ ਰਹਿੰਦੀ ਹੈ ਅਤੇ ਉਸ ਦਾ ਲੜਕਾ ਸ਼ਿਵਾਏ ਗਰਗ (8) ਡੀਐਨ ਮਾਡਲ ਸਕੂਲ, ਨਿਊ ਟਾਊਨ ਵਿੱਚ 3ਵੀਂ ਜਮਾਤ ਵਿੱਚ ਪੜ੍ਹਦਾ ਹੈ। ਭਾਬੀ ਦਾ ਮੁੰਡਾ ਵੀ ਇਸੇ ਸਕੂਲ ਵਿੱਚ ਉਸ ਦਾ ਜਮਾਤੀ ਹੈ। ਉਸ ਦੀ ਭਾਬੀ ਨੇ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਉਸ ਦੇ ਲੜਕੇ ‘ਤੇ ਕੈਮੀਕਲ ਪਾ ਦਿੱਤਾ। ਜਦੋਂ ਬੱਚਾ ਘਰ ਪਹੁੰਚਿਆ ਤਾਂ ਉਸ ਨੇ ਆਪਣੀ ਸਾਰੀ ਘਟਨਾ ਦੱਸੀ। ਉਨ੍ਹਾਂ ਨੇ ਬੱਚੇ ਨੂੰ ਹਸਪਤਾਲ ‘ਚ ਭਰਤੀ ਕਰਵਾਇਆ, ਜਿੱਥੇ 5 ਦਿਨ ਤੱਕ ਇਲਾਜ ਚੱਲਦਾ ਰਿਹਾ। ਤੁਰੰਤ ਡਾਕਟਰੀ ਇਲਾਜ ਕਾਰਨ ਬੱਚੇ ਦੀ ਜਾਨ ਬਚ ਗਈ। ਏਐਸਆਈ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਔਰਤ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਗ੍ਰਿਫਤਾਰੀਆਂ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

Leave a Reply

Your email address will not be published. Required fields are marked *