ਵਰ੍ਹ ਰਹੇ ਸੀ ਬੰਬ ਤੇ ਮਿਜ਼ਾਈਲਾਂ ਪਰ ਮਾਂ ਦੇ ਕਲਾਵੇ ਨੇ ਮੋੜਿਆ ਬੱਚੇ ਦੀ ਮੌਤ ਦਾ ਮੂੰਹ

ਗਾਜ਼ਾ ਸਿਟੀ (ਇੰਟ.)- ਇਕ ਬੱਚੇ ਲਈ ਉਸ ਦੀ ਮਾਂ ਦੀ ਗੋਦੀ ਹੀ ਪੂਰੀ ਦੁਨੀਆ ਹੁੰਦੀ ਹੈ ਕਿਉਂਕਿ ਜਦੋਂ ਵੀ ਬੱਚੇ ਨੂੰ ਕੋਈ ਡਾਂਟਦਾ ਹੈ ਤਾਂ…

ਗਾਜ਼ਾ ਸਿਟੀ (ਇੰਟ.)- ਇਕ ਬੱਚੇ ਲਈ ਉਸ ਦੀ ਮਾਂ ਦੀ ਗੋਦੀ ਹੀ ਪੂਰੀ ਦੁਨੀਆ ਹੁੰਦੀ ਹੈ ਕਿਉਂਕਿ ਜਦੋਂ ਵੀ ਬੱਚੇ ਨੂੰ ਕੋਈ ਡਾਂਟਦਾ ਹੈ ਤਾਂ ਬੱਚਾ ਝੱਟ ਆਪਣੀ ਮਾਂ ਦੀ ਗੋਦੀ ਵਿਚ ਲੁੱਕ ਜਾਂਦਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਉਦੋਂ ਵੇਖਣ ਨੂੰ ਮਿਲਿਆ ਜਦੋਂ ਇਜ਼ਰਾਇਲੀ ਹਮਲੇਵਿਚ ਮਹਿਲਾ ਸਮੇਤ ਉਸ ਦੇ ਚਾਰ ਬੱਚਿਆਂ ਦੀ ਮੌਤ ਹੋ ਗਈ ਪਰ ਇਕ 5 ਮਹੀਨੇ ਦਾ ਬੱਚਾ ਆਪਣੀ ਮਾਂ ਦੀਆਂ ਬਾਹਾਂ ਵਿਚ ਹੀ ਰਿਹਾ, ਜਿਸ ਕਾਰਣ ਉਸ ਦੀ ਜਾਨ ਬਚ ਗਈ। ਇੰਝ ਜਾਪਦਾ ਹੈ ਜਿਵੇਂ ਮਾਂ ਨੇ ਆਪਣੇ ਬੱਚੇ ਨੂੰ ਬਚਾਉਣ ਲਈ ਆਪਣੇ ਕਲਾਵੇ ਵਿਚ ਲੈ ਲਿਆ ਹੋਵੇ, ਜਿਸ ਕਾਰਣ ਉਸ ਦੀ ਜਾਨ ਬਚ ਗਈ।

ਇਹ ਵੀ ਪੜ੍ਹੋ- ਟੈਕਸਾਸ ਦੇ ਗਵਰਨਰ ਨੇ ਦਿੱਤਾ ਅਜੀਬ ਹੁਕਮ, ਸਕੂਲਾਂ ਵਿਚ ਮਾਸਕ ਲਾਉਣ ਦੀ ਪਾਬੰਦੀ ਹਟਾਈ

ਬੱਚੇ ਦੀ ਮਾਂ ਤਾਂ ਇਸ ਦੁਨੀਆ ਤੋਂ ਰੁਖਸਤ ਹੋ ਗਈ ਪਰ ਹੁਣ ਉਹ ਪਿਤਾ ਦੀਆਂ ਬਾਹਾਂ ਵਿਚ ਖੁਦ ਨੂੰ ਮਹਿਫੂਜ਼ ਸਮਝ ਰਿਹਾ ਹੈ। ਇਸ ਬੱਚੇ ਦਾ ਨਾਂ ਉਮਰ ਹੈ। ਹਸਪਤਾਲ ਵਿਚ ਹੁਣ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਸ ਦੇ ਪੈਰ ਵਿਚ ਕੁਝ ਫ੍ਰੈਕਚਰ ਹੋਏ ਹਨ। ਚਿਹਰੇ ‘ਤੇ ਝਰੀਟਾਂ ਦੇ ਨਿਸ਼ਾਨ ਹਨ। ਉਸ ਦੇ ਪਿਤਾ ਮੁਹੰਮਦ ਅਲ ਹਦੀਦੀ ਨੇ ਜਾਣਕਾਰੀ ਦਿੱਤੀ ਕਿ ਸ਼ੁੱਕਰਵਾਰ ਨੂੰ ਉਸ ਦੀ ਪਤਨੀ ਅਤੇ ਉਸ ਦੇ ਪੰਜ ਬੱਚੇ ਆਪਣੇ ਮਾਮਾ ਦੇ ਘਰ ‘ਤੇ ਈਦ ਦਾ ਜਸ਼ਨ ਮਨਾਉਣ ਗਏ ਸਨ। ਇਸ ਦੌਰਾਨ ਹਦੀਦੀ ਦੇ ਸਾਲੇ ਨੇ ਉਨ੍ਹਾਂ ਸਾਰਿਆਂ ਤੋਂ ਸ਼ੁੱਕਰਵਾਰ ਨੂੰ ਘਰ ‘ਤੇ ਹੀ ਰੁਕਣ ਨੂੰ ਕਿਹਾ ਤਾਂ ਸਾਰੇ ਉਥੇ ਰੁਕ ਗਏ।


ਹਦੀਦੀ ਆਪਣੇ ਘਰ ਚਲੇ ਗਏ। ਉਹ ਆਪਣੇ ਘਰ ‘ਚ ਹੀ ਸੋ ਰਹੇ ਸਨ। ਸੁੱਤੇ ਸਮੇਂ ਉਨ੍ਹਾਂ ਨੂੰ ਬੰਬ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਅਜਿਹੇ ਵਿਚ ਉਹ ਛੇਤੀ ਜਾਗ ਗਏ। ਇਸ ਪਿੱਛੋਂ ਉਨ੍ਹਾਂ ਨੂੰ ਗੁਆਂਢੀ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਸਾਲੇ ਦੇ ਘਰ ‘ਤੇ ਇਜ਼ਰਾਇਲੀ ਮਿਜ਼ਾਈਲ ਨਾਲ ਹਮਲਾ ਹੋਇਆ ਹੈ। ਇਹ ਸੁਣ ਕੇ ਉਹ ਤੁਰੰਤ ਸਾਲੇ ਦੇ ਘਰ ਤੁਰ ਪਿਆ। ਉਥੇ ਪਹੁੰਚ ਕੇ ਵੇਖਿਆ ਤਾਂ ਘਰ ਤਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਸੀ ਅਤੇ ਬਚਾਅ ਕਾਰਜ ਮਲਬੇ ਵਿਚੋਂ ਲਾਸ਼ਾਂ ਕੱਢ ਰਹੇ ਸਨ।


ਇਸ ਹਮਲੇ ਵਿਚ ਉਨ੍ਹਾਂ ਦੀ ਪਤਨੀ ਮਾਹਾ ਆਬੂ ਹਤਾਬ ਅਤੇ ਉਨ੍ਹਾਂ ਦੇ ਚਾਰ ਬੱਚੇ-13 ਸਾਲ ਦਾ ਸੁਹੈਬ, 11 ਸਾਲ ਦਾ ਯਾਹਯਾ, 8 ਸਾਲ ਦਾ ਅਬਦਰਹਿਮਾਨ ਅਤੇ 6 ਸਾਲ ਦੇ ਓਸਾਮਾ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੀ ਸਾਲੀ ਅਤੇ ਉਸ ਦੇ ਚਾਰ ਬੱਚਿਆਂ ਦੀ ਵੀ ਮੌਤ ਹੋ ਗਈ। ਉਮਰ ਨੂੰ ਗਾਜ਼ਾ ਹਸਪਤਾਲ ਲਿਜਾਇਆ ਗਿਆ। ਉਥੇ ਹੀ ਹਦੀਦੀ ਨੇ ਉਸ ਨੂੰ ਬਾਹਾਂ ਵਿਚ ਲੈ ਕੇ ਪਿਆਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਹੁਣ ਉਸ ਤੋਂ ਸਿਵਾ ਕੋਈ ਨਹੀਂ ਹੈ। ਬਚਾਅ ਕਾਰਜਾਂ ਨੇ ਹਮਲੇ ਪਿੱਛੋਂ ਉਸ ਦੀ ਮਾਂ ਦੀਆਂ ਬਾਹਾਂ ਵਿਚੋਂ ਉਸ ਦੇ ਜ਼ਿੰਦਾ ਬੱਚੇ ਨੂੰ ਕੱਢਿਆ ਸੀ। ਪੂਰੇ ਪਰਿਵਾਰ ਨੂੰ ਗੁਆਉਣ ਤੋਂ ਬਾਅਦ ਪਿਤਾ ਹਦੀਦੀ ਇਸ ਦੌਰਾਨ ਕਾਫੀ ਭਾਵੁਕ ਹੋ ਗਏ ਸਨ।

Leave a Reply

Your email address will not be published. Required fields are marked *