ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ‘ਚ 5 ਸਾਲ ਦੀ ਮਾਸੂਮ ਧੀ ਦੇ ਕ.ਤ.ਲ ਦੀ ਮੁਲਜ਼ਮ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਪੁਲਿਸ ਨੇ ਗ੍ਰਿਫ.ਤਾਰ ਕਰ ਲਿਆ ਹੈ। ਔਰਤ ਨੇ ਆਪਣੇ ਦੋਸ਼ ਨੂੰ ਕਬੂਲਦਿਆਂ ਕਿਹਾ ਹੈ ਕਿ ਉਹ ਸ਼ਰਾਬ ਪੀਣ ਦੀ ਆਦੀ ਹੈ, ਉਸ ਨੇ ਜੋ ਵੀ ਕੀਤਾ ਉਹ ਸ਼ਰਾਬ ਦੇ ਨਸ਼ੇ ‘ਚ ਹੀ ਕੀਤਾ। ਇਸ ਤੋਂ ਇਲਾਵਾ, ਇੱਕ ਵੱਡਾ ਖੁਲਾਸਾ ਇਹ ਹੋਇਆ ਹੈ ਕਿ ਜਦੋਂ ਪੁਲਿਸ ਨੇ ਪੋਸਟਮਾਰਟਮ ਕਰਵਾਇਆ ਤਾਂ ਲੜਕੀ ਦੇ ਸਰੀਰ ‘ਤੇ ਸੱਟਾਂ ਦੇ 58 ਨਿਸ਼ਾਨ ਮਿਲੇ ਹਨ। ਇੰਨਾ ਹੀ ਨਹੀਂ, ਉਸ ਨਾਲ ਗੰਦਾ ਕੰਮ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ।
ਫੜੀ ਗਈ ਔਰਤ ਨੇ ਦੱਸਿਆ ਕਿ ਜਦੋਂ ਉਹ ਕਬੀਰਪੁਰ ਦੇ ਰਹਿਣ ਵਾਲੇ ਆਪਣੇ ਪ੍ਰੇਮੀ ਰਜਤ ਨਾਲ ਨਸ਼ੇ ਦਾ ਸੇਵਨ ਕਰਦੀ ਸੀ ਤੇ ਇਸ ਦੌਰਾਨ ਜਦੋਂ ਭੁੱਖ ਲੱਗਣ ਉਤੇ ਖਾਣਾ ਮੰਗਣ ਲੱਗਦੀ ਸੀ ਤਾਂ ਔਰਤ ਅਤੇ ਉਸ ਦਾ ਪ੍ਰੇਮੀ ਰਜਤ ਗੁੱਸੇ ‘ਚ ਆ ਜਾਂਦੇ ਸਨ। ਅਜਿਹੇ ਵਿਚ ਉਹ ਅਕਸਰ ਉਸ ਦੀ ਕੁੱਟਮਾਰ ਕਰਦੇ ਸੀ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਮੁਲਜ਼ਮ ਨੇ 15 ਤੋਂ 18 ਅਪ੍ਰੈਲ ਤੱਕ ਲਗਾਤਾਰ 4 ਦਿਨ ਲੜਕੀ ਦੀ ਕੁੱਟਮਾਰ ਕੀਤੀ, ਜਿਸ ਕਾਰਨ ਧੀ ਦੇ ਸਰੀਰ ‘ਤੇ 58 ਸੱਟਾਂ ਦੇ ਨਿਸ਼ਾਨ ਰਹਿ ਗਏ। ਪੋਸਟ ਮਾਰਟਮ ਰਿਪੋਰਟ ‘ਚ ਸਾਹਮਣੇ ਆਇਆ ਹੈ ਕਿ ਲੜਕੀ ਦੀ ਮੌ.ਤ ਲਗਾਤਾਰ ਕੁੱਟਮਾਰ ਕਾਰਨ ਹੋਈ ਹੈ। ਪੁਲਿਸ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ‘ਤੇ ਲਵੇਗੀ।
ਦੱਸ ਦੇਈਏ ਕਿ ਕੁੱਟਮਾਰ ਦੇ ਨਾਲ-ਨਾਲ ਲੜਕੀ ਦੇ ਸਰੀਰ ‘ਤੇ ਬੀੜੀ ਅਤੇ ਸਿਗਰਟ ਨਾਲ ਸਾੜਨ ਦੇ ਨਿਸ਼ਾਨ ਹਨ। ਇਸ ਮਾਮਲੇ ‘ਚ ਬੱਚੀ ਦੇ ਦਾਦਾ ਆਸ ਮੁਹੰਮਦ ਅਤੇ ਦਾਦੀ ਅਮਰੀ ਨੇ ਮੁਲਜ਼ਮ ਔਰਤ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਸਦਰ ਥਾਣਾ ਇੰਚਾਰਜ ਸੇਠੀ ਮਲਿਕ ਦੀ ਟੀਮ ਨੇ ਮੁਲਜ਼ਮ ਔਰਤ ਅਤੇ ਉਸ ਦੇ ਪ੍ਰੇਮੀ ਰਜਤ ਨੂੰ ਗ੍ਰਿਫ.ਤਾਰ ਕਰ ਲਿਆ ਹੈ।
ਮਾਂ, ਨਹੀਂ ‘ਡੈਣ’! ਆਸ਼ਕ ਨਾਲ ਮਿਲ ਕੇ ਕਰ ਲੈਂਦੀ ਸੀ ਨਸ਼ਾ, ਧੀ ਨੇ ਰੋਟੀ ਮੰਗੀ ਤਾਂ ਸਿਗਰੇਟ ਨਾਲ ਦਾਗਿਆ, ਕੁੱਟ-ਕੁੱਟ ਦਿੱਤੀ ਮੌ.ਤ, ਗੰਦੀ ਹਰਕਤ ਦਾ ਵੀ ਸ਼ੱਕ
ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ‘ਚ 5 ਸਾਲ ਦੀ ਮਾਸੂਮ ਧੀ ਦੇ ਕ.ਤ.ਲ ਦੀ ਮੁਲਜ਼ਮ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਪੁਲਿਸ ਨੇ ਗ੍ਰਿਫ.ਤਾਰ ਕਰ ਲਿਆ…
