ਯੂਟਿਊਬ ‘ਤੇ Narendra Modi ਨੇ ਹਾਸਲ ਕੀਤੀ ਉਹ ਵੱਡੀ ਉਪਲਬਧੀ

PM Modi YouTube Channel: ਭਾਰਤ ਦੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਪਹਿਲੇ ਅਜਿਹੇ ਨੇਤਾ ਬਣ ਗਏ ਹਨ, ਜਿਨ੍ਹਾਂ ਦੇ ਯੂਟਿਊਬ ਚੈਨਲ Narendra Modi ‘ਤੇ…

PM Modi YouTube Channel: ਭਾਰਤ ਦੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੇ ਪਹਿਲੇ ਅਜਿਹੇ ਨੇਤਾ ਬਣ ਗਏ ਹਨ, ਜਿਨ੍ਹਾਂ ਦੇ ਯੂਟਿਊਬ ਚੈਨਲ Narendra Modi ‘ਤੇ 2 ਕਰੋੜ ਸਬਸਕ੍ਰਾਈਬਰਜ਼ ਹੋ ਗਏ ਹਨ। ਪੀਐਮ ਮੋਦੀ ਦਾ ਚੈਨਲ 4.5 ਬਿਲੀਅਨ (450 ਕਰੋੜ) ਵੀਡੀਓ ਵਿਊਜ਼ ਦੇ ਨਾਲ, YouTube ਸਬਸਕ੍ਰਾਈਬਰਜ਼ ਵੀਡੀਓ ਵਿਊਜ਼ ਤੇ ਯੂਟਿਊਬ ‘ਤੇ ਸਿਆਸੀ ਆਗੂਆਂ ਵੱਲੋਂ ਪੋਸਟ ਕੀਤੀਆਂ ਵੀਡੀਓਜ਼ ਦੀ ਗੁਣਵੱਤਾ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹਨ।

ਜਾਣਕਾਰੀ ਅਨੁਸਾਰ ਪੀਐਮਓ ਇੰਡੀਆ ਯੂਟਿਊਬ ਚੈਨਲ ਨੇ ਭਾਰਤ ਅਤੇ ਵਿਸ਼ਵ ਪੱਧਰ ‘ਤੇ ਸਿਆਸਤਦਾਨਾਂ ਦੇ ਯੂਟਿਊਬ ਚੈਨਲਾਂ ਨੂੰ ਵੀ ਵਿਊਜ਼ ਤੇ ਸਬਸਕ੍ਰਾਈਬਰਜ਼ ਦੇ ਮਾਮਲੇ ‘ਚ ਪਛਾੜ ਦਿੱਤਾ ਹੈ। ਪੀਐਮਓ ਇੰਡੀਆ ਯੂਟਿਊਬ ਚੈਨਲ ‘ਤੇ 1.96 ਮਿਲੀਅਨ ਸਬਸਕ੍ਰਾਈਬਰ ਹਨ।

Leave a Reply

Your email address will not be published. Required fields are marked *