ਚੰਡੀਗੜ੍ਹ: ਸੂਬੇ ਵਿਚ ਪਿਛਲੇ ਕਈ ਦਿਨਾਂ ਤੋਂ ਚੱਲਦੀ ਆ ਰਹੀ ਉਮਸ ਅਤੇ ਚਿਪਚਿਪਾਉਂਦੀ ਗਰਮੀ ਤੋਂ ਵੀਰਵਾਰ ਨੂੰ ਰਾਹਤ ਮਿਲਣ ਦੇ ਆਸਾਰ ਬਣ ਰਹੇ ਹਨ। ਅਜੇ ਮਾਨਸੂਨ ਕਮਜ਼ੋਰ ਚੱਲ ਰਿਹਾ ਹੈ ਪਰ 20 ਅਗਸਤ ਤੋਂ ਇਕ ਵਾਰ ਫਿਰ ਕੁਝ ਜ਼ਿਲ੍ਹਿਆਂ ਵਿਚ ਚੰਗੀ ਬਰਸਾਤ ਹੋ ਸਕਦੀ ਹੈ।
ਪੜੋ ਹੋਰ ਖਬਰਾਂ: ਨਵਜੋਤ ਸਿੰਘ ਸਿੱਧੂ ਨੇ 2 ਮੀਡੀਆ ਸਲਾਹਕਾਰ ਕੀਤੇ ਨਿਯੁਕਤ
ਮੌਸਮ ਮਾਹਿਰਾਂ ਮੁਤਾਬਕ ਕਈ ਥਾਵਾਂ ’ਤੇ ਇਸ ਦੌਰਾਨ ਹਵਾ ਵਿਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਣ ਪਹਿਲਾਂ ਵਾਂਗ ਉਮਸ ਭਰੀ ਗਰਮੀ ਪ੍ਰੇਸ਼ਾਨ ਕਰ ਸਕਦੀ ਹੈ। ਇਸ ਸਮੇਂ ਵੱਧ ਤੋਂ ਵੱਧ ਪਾਰਾ ਆਮ ਤੋਂ 3 ਡਿਗਰੀ ਵੱਧ ਰਿਕਾਰਡ ਹੁੰਦਾ ਹੋਇਆ 36 ਡਿਗਰੀ ਦੇ ਕਰੀਬ ਰਿਹਾ ਹੈ। ਅੱਗੇ ਮੌਸਮ ਬਦਲਣ ਨਾਲ ਲੋਅ ਪ੍ਰੈਸ਼ਰ ਏਰੀਆ ਬੰਗਾਲ ਦੀ ਖਾੜੀ ਵਿਚ ਬਣ ਰਿਹਾ ਹੈ।
ਪੜੋ ਹੋਰ ਖਬਰਾਂ: ਕਾਂਗਰਸ ਵਰਕਰਾਂ ਨੇ ਫ੍ਰਾਈ ਕੀਤਾ ‘ਟਵਿੱਟਰ ਬਰਡ’, ਕਿਹਾ- ਪਸੰਦ ਆਵੇਗਾ ਸਵਾਦ (Video)
ਮੌਸਮ ਵਿਗਿਆਨੀਆਂ ਮੁਤਾਬਕ 20 ਅਗਸਤ ਤੋਂ ਫਿਰ ਚੰਗੀ ਬਰਸਾਤ ਹੋ ਸਕਦੀ ਹੈ। ਇਸ ਨਾਲ ਕੁੱਝ ਦਿਨਾਂ ਤਕ ਗਰਮੀ ਤੋਂ ਰਾਹਤ ਮਿਲਣੀ ਲਾਜ਼ਮੀ ਹੈ।
ਪੜੋ ਹੋਰ ਖਬਰਾਂ: ਖਰੜ CIA ਸਟਾਫ ਵੱਲੋਂ ਬੰਬੀਹਾਂ ਗੈਂਗ ਦੇ ਤਿੰਨ ਮੈਂਬਰ ਹਥਿਆਰਾਂ ਸਣੇ ਗ੍ਰਿਫਤਾਰ