ਨੋਰਾ ਫਤੇਹੀ ਆਪਣੀ ਖੂਬਸੂਰਤੀ ਤੇ ਡਾਂਸ ਸਦਕਾ ਲਾਈਮ ਲਾਈਟ ਵਿਚ ਰਹਿੰਦੀ ਹੈ। ਉਹ ਅਕਸਰ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਵੀ ਸੋਸ਼ਲ ਮੀਡੀਆ ਉਤੇ ਸ਼ੇਅਰ ਕਰਦੀ ਰਹਿੰਦੀ ਹੈ। ਉਹ ਪਾਪਰਾਜ਼ੀ ‘ਚ ਕਾਫੀ ਮਸ਼ਹੂਰ ਸੈਲੀਬ੍ਰਿਟੀ ਹੈ ਪਰ ਉਹ ਹਾਲ ਹੀ ਵਿਚ ਪਾਪਰਾਜ਼ੀ ਕਲਚਰ ਵਿਰੁੱਧ ਭੜਾਸ ਕੱਢਦੀ ਨਜ਼ਰ ਆਈ ਹੈ। ਉਸ ਨੂੰ ਪਾਪਰਾਜ਼ੀ ਦਾ ਰਵੱਈਆ ਪਸੰਦ ਨਹੀਂ ਹੈ। ਨੋਰਾ ਫਤੇਹੀ ਨੇ ਆਪਣੇ ਹਾਲੀਆ ਇੰਟਰਵਿਊ ‘ਚ ਪਾਪਰਾਜ਼ੀ ਕਲਚਰ ਬਾਰੇ ਗੱਲ ਕੀਤੀ। ਉਸ ਨੇ ਕਿਹਾ ਕਿ ਪਾਪਰਾਜ਼ੀ ਉਸ ਦੇ ਪ੍ਰਾਈਵੇਟ ਅੰਗਾਂ ‘ਤੇ ਕੈਮਰਾ ਜ਼ੂਮ ਕਰਦੇ ਹਨ। ਅਜਿਹਾ ਸਿਰਫ ਉਸ ਨਾਲ ਹੀ ਨਹੀਂ, ਸਗੋਂ ਹਰ ਦੂਸਰੀ ਅਦਾਕਾਰਾ ਨਾਲ ਕੀਤਾ ਜਾਂਦਾ ਹੈ। ਅਦਾਕਾਰਾ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਪਹਿਲਾਂ ਕਦੇ ਅਜਿਹੀ ਹਿੱਪ ਨਹੀਂ ਦੇਖੀ। ਜੋ ਹੈ ਸੋ ਹੈ। ਮੀਡੀਆ ਸਿਰਫ ਮੇਰੇ ਨਾਲ ਹੀ ਨਹੀਂ, ਸਗੋਂ ਹੋਰ ਅਦਾਕਾਰਾਂ ਨਾਲ ਵੀ ਅਜਿਹਾ ਕਰਦਾ ਹੈ। ਹੋ ਸਕਦਾ ਹੈ ਕਿ ਉਹ ਤੁਹਾਡੀ ਹਿੱਪ ‘ਤੇ ਜ਼ੂਮ ਨਾ ਕਰਨ, ਕਿਉਂਕਿ ਇਹ ਐਕਸਾਈਟਿੰਗ ਨਹੀਂ ਲੱਗਦਾ ਹੈ ਪਰ ਉਹ ਐਵੇਂ ਹੀ ਤੁਹਾਡੇ ਸਰੀਰ ਦੇ ਦੂਜੇ ਹਿੱਸਿਆਂ ‘ਤੇ ਜ਼ੂਮ ਇਨ ਕਰਦੇ ਹਨ। ਕਦੀ-ਕਦਾਈਂ, ਮੈਨੂੰ ਲਗਦਾ ਹੈ ਕਿ ਜ਼ੂਮ ਕਰਨ ਲਈ ਕੁਝ ਵੀ ਨਹੀਂ ਹੈ ਤਾਂ ਉਹ ਫਿਰ ਕਿਹੜੀ ਚੀਜ਼ ‘ਤੇ ਫੋਕਸ ਕਰ ਰਹੇ ਹਨ?
ਨੋਰਾ ਫਤੇਹੀ ਨੇ ਦੱਸਿਆ ਕਿ ਉਹ ਪਾਪਰਾਜ਼ੀ ਦੀ ਇਸ ਹਰਕਤ ਤੋਂ ਖੁਦ ਨੂੰ ਪਰੇਸ਼ਾਨ ਨਹੀਂ ਹੋਣ ਦਿੰਦੀ। ਇਸ ਦੇ ਨਾਲ ਹੀ ਉਸ ਨੂੰ ਆਪਣੇ ਸਰੀਰ ‘ਤੇ ਮਾਣ ਹੈ। ਅਦਾਕਾਰਾ ਨੇ ਕਿਹਾ, “ਬਦਕਿਸਮਤੀ ਨਾਲ ਇਹ ਉਹ ਚੀਜ਼ਾਂ ਹਨ, ਜੋ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰਦੀਆਂ ਹਨ। ਇਹ ਸਿਰਫ਼ ਸੋਸ਼ਲ ਮੀਡੀਆ ਐਲਗੋਰਿਦਮ ਗੇਮ ਖੇਡ ਰਹੀਆਂ ਹਨ। ਖੁਸ਼ਕਿਸਮਤੀ ਨਾਲ ਮੈਨੂੰ ਚੰਗੀ ਬਾਡੀ ਮਿਲੀ ਹੈ ਤੇ ਮੈਨੂੰ ਇਸ ‘ਤੇ ਮਾਣ ਹੈ। ਮੈਂ ਇਸ ਨਾਲ ਸ਼ਰਮਿੰਦਾ ਨਹੀਂ ਹਾਂ।”
ਦੱਸ ਦੇਈਏ ਕਿ ਨੋਰਾ ਫਤੇਹੀ ਪਹਿਲੀ ਅਦਾਕਾਰਾ ਨਹੀਂ ਹੈ ਜਿਸ ਨੇ ਪਾਪਰਾਜ਼ੀ ਕਲਚਰ ਵਿਰੁੱਧ ਭੜਾਸ ਕੱਢੀ ਹੈ। ਕਈ ਅਦਾਕਾਰਾਂ ਨੇ ਪਾਪਰਾਜ਼ੀ ਕਲਚਰ ‘ਤੇ ਇਤਰਾਜ਼ ਪ੍ਰਗਟਾਇਆ ਹੈ। ਮ੍ਰਿਣਾਲ ਠਾਕੁਰ ਤੋਂ ਲੈ ਕੇ ਪਲਕ ਤਿਵਾਰੀ ਤਕ ਕਈ ਅਦਾਕਾਰਾਂ ਉਨ੍ਹਾਂ ਦੇ ਬਾਡੀ ਪਾਰਟਸ ‘ਤੇ ਕੈਮਰੇ ਨੂੰ ਜ਼ੂਮ ਕਰਨ ਲਈ ਪਾਪਰਾਜ਼ੀ ਨੂੰ ਝਾੜ ਚੁੱਕੀਆਂ ਹਨ।