ਨਵੀਂ ਦਿੱਲੀ: AISSEE 2024: ਜੇ ਤੁਸੀਂ ਆਪਣੇ ਬੱਚੇ ਨੂੰ ਸੈਨਿਕ ਸਕੂਲਾਂ ਵਿੱਚ ਦਾਖਲ ਕਰਵਾਉਣਾ ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਮਹੱਤਵਪੂਰਨ ਜਾਣਕਾਰੀ ਹੈ। ਇਨ੍ਹਾਂ ਸਕੂਲਾਂ ਵਿੱਚ 6ਵੀਂ ਅਤੇ 9ਵੀਂ ਜਮਾਤ ਵਿੱਚ ਦਾਖ਼ਲੇ ਲਈ ਅਧਿਕਾਰਤ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਇਸ ਤਹਿਤ 16 ਦਸੰਬਰ 2023 ਤੱਕ ਦਾਖ਼ਲੇ ਲਈ ਆਨਲਾਈਨ ਅਰਜ਼ੀ ਫਾਰਮ ਭਰੇ ਜਾਣਗੇ। ਮਾਪੇ ਅਧਿਕਾਰਤ ਵੈੱਬਸਾਈਟ nta.ac.in ‘ਤੇ ਜਾ ਕੇ ਇਸ ਨਾਲ ਸਬੰਧਤ ਪੂਰੀ ਸੂਚਨਾ ਦੇਖ ਸਕਦੇ ਹਨ।
ਆਲ ਇੰਡੀਆ ਸੈਨਿਕ ਸਕੂਲ ਪ੍ਰਵੇਸ਼ ਪ੍ਰੀਖਿਆ (AISSEE) ਦੇਸ਼ ਭਰ ਦੇ 33 ਸੈਨਿਕ ਸਕੂਲਾਂ ਵਿੱਚ 6ਵੀਂ ਅਤੇ 9ਵੀਂ ਜਮਾਤ ਵਿੱਚ ਦਾਖ਼ਲੇ ਲਈ ਕਰਵਾਈ ਜਾਂਦੀ ਹੈ। ਸੈਨਿਕ ਸਕੂਲ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨਾਲ ਸਬੰਧਤ ਅੰਗਰੇਜ਼ੀ ਮਾਧਿਅਮ ਰਿਹਾਇਸ਼ੀ ਸਕੂਲ ਹਨ।
ਆਲ ਇੰਡੀਆ ਸੈਨਿਕ ਸਕੂਲ ਦਾਖਲਾ ਪ੍ਰੀਖਿਆ ਨਾਲ ਸਬੰਧਤ ਅਰਜ਼ੀ ਪ੍ਰਕਿਰਿਆ ਦੇ ਖਤਮ ਹੋਣ ਤੋਂ ਬਾਅਦ, ਪ੍ਰੀਖਿਆ 21 ਜਨਵਰੀ, 2024 ਨੂੰ ਕਰਵਾਈ ਜਾਵੇਗੀ। ਪ੍ਰੀਖਿਆ ਵਿੱਚ MCQs ਪੁੱਛੇ ਜਾਣਗੇ। ਪ੍ਰੀਖਿਆ ਪੈੱਨ ਅਤੇ ਪੇਪਰ ਮੋਡ ‘ਤੇ ਅਧਾਰਤ ਹੋਵੇਗੀ। ਦਾਖਲਾ ਪ੍ਰੀਖਿਆ ਦੇਸ਼ ਦੇ 186 ਸ਼ਹਿਰਾਂ ਵਿੱਚ ਕਰਵਾਈ ਜਾਵੇਗੀ। ਇਸ ਪ੍ਰੀਖਿਆ ਲਈ ਜਨਰਲ ਅਤੇ ਓਬੀਸੀ (ਐਨਸੀਐਲ) ਲਈ 650 ਰੁਪਏ ਦੇਣੇ ਹੋਣਗੇ। ਜਦਕਿ SC, ST ਉਮੀਦਵਾਰਾਂ ਨੂੰ 500 ਰੁਪਏ ਫੀਸ ਜਮ੍ਹਾ ਕਰਨੀ ਪਵੇਗੀ।AISSEE ਦਾਖਲਾ ਫਾਰਮ ਭਰਨ ਲਈ, ਸਭ ਤੋਂ ਪਹਿਲਾਂ ਉਮੀਦਵਾਰ ਅਧਿਕਾਰਤ ਵੈੱਬਸਾਈਟ nta.ac.in ‘ਤੇ ਜਾਓ।