ਤੇਲ ਕੰਪਨੀਆਂ ਨੇ ਤੇਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਕੀਤਾ ਵਾਧਾ

ਨਵੀਂ ਦਿੱਲੀ (ਬਿਊਰੋ)- ਤੇਲ ਕੰਪਨੀਆਂ ਨੇ ਅੱਜ ਫਿਰ ਤੋਂ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ। ਪੈਟਰੋਲ ਪ੍ਰਤੀ ਲਿਟਰ 26 ਪੈਸੇ ਜਦੋਂ ਕਿ ਡੀਜ਼ਲ ਪ੍ਰਤੀ…

ਨਵੀਂ ਦਿੱਲੀ (ਬਿਊਰੋ)- ਤੇਲ ਕੰਪਨੀਆਂ ਨੇ ਅੱਜ ਫਿਰ ਤੋਂ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ। ਪੈਟਰੋਲ ਪ੍ਰਤੀ ਲਿਟਰ 26 ਪੈਸੇ ਜਦੋਂ ਕਿ ਡੀਜ਼ਲ ਪ੍ਰਤੀ ਲਿਟਰ 33 ਪੈਸੇ ਮਹਿੰਗਾ ਹੋ ਗਿਆ ਹੈ। ਕੀਮਤਾਂ ਵਧਣ ਨਾਲ ਪੈਟਰੋਲ 91. 53 ਜਦੋਂ ਕਿ ਡੀਜ਼ਲ 82.06 ਪ੍ਰਤੀ ਲਿਟਰ ਹੋ ਗਿਆ ਹੈ। ਮਈ ਮਹੀਨੇ ਵਿਚ 5 ਵਾਰ ਤੇਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਜਾ ਚੁੱਕਾ ਹੈ। ਪਿਛਲੇ 5 ਦਿਨਾਂ ਤੋਂ ਹੋ ਰਹੇ ਇਸ ਵਾਧੇ ਕਾਰਣ ਹੁਣ ਦਿੱਲੀ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 1.13 ਰੁਪਏ ਦਾ ਵਾਧਾ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਡੀਜ਼ਲ ਵਿਚ 1.33 ਰੁਪਏ ਦਾ ਵਾਧਾ ਕੀਤਾ ਜਾ ਚੁੱਕਾ ਹੈ।

ਤੁਹਾਨੂੰ ਦੱਸ ਦਈਏ ਕਿ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਣ ਨਾਲ ਦਿੱਲੀ ਵਿਚ ਹੁਣ ਡੀਜ਼ਲ ਦੀ ਕੀਮਤ 82 ਰੁਪਏ ਹੋ ਗਈ ਹੈ। ਤੇਲ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਣ ਸਰਕਾਰ ਦੀ ਚਾਰੇ ਪਾਸੇ ਆਲੋਚਨਾ ਵੀ ਹੋ ਰਹੀ ਹੈ। ਵਿਰੋਧੀ ਪਾਰਟੀ ਕਾਂਗਰਸ ਵਲੋਂ ਸਰਕਾਰ ਨੂੰ ਕੀਮਤਾਂ ਵਿਚ ਕਟੌਤੀ ਕਰਨ ਲਈ ਕਈ ਵਾਰ ਕਿਹਾ ਗਿਆ ਹੈ। ਇਸ ਦੇ ਬਾਵਜੂਦ ਕੇਂਦਰ ਸਰਕਾਰ ‘ਤੇ ਕੋਈ ਅਸਰ ਨਹੀਂ ਹੋ ਰਿਹਾ ਹੈ।

ਇਕ ਤਾਂ ਮਹਿੰਗਾਈ ਨੇ ਪਹਿਲਾਂ ਹੀ ਲੋਕਾਂ ਦੀ ਜੇਬ ‘ਤੇ ਬੋਝ ਪਾਇਆ ਹੋਇਆ ਹੈ ‘ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋ ਰਿਹਾ ਲਗਾਤਾਰ ਵਾਧੇ ਕਾਰਣ ਆਮ ਲੋਕਾਂ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਰਹੀਆਂ ਹਨ। ਇਸ ਤੋਂ ਇਲਾਵਾ ਕੋਰੋਨਾ ਮਹਾਮਾਰੀ ਕਾਰਣ ਦੇਸ਼ ਵਿਚ ਪਹਿਲਾਂ ਹੀ ਲੋਕਾਂ ਦੇ ਕੰਮ-ਕਾਰ ਠੱਪ੍ਹ ਪਏ ਹੋਏ ਹਨ। ਸਰਕਾਰਾਂ ਵਲੋਂ ਕੋਰੋਨਾ ਕਾਰਣ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ ਜਿਸ ਕਾਰਣ ਇਸ ਦਾ ਸਿੱਧਾ-ਸਿੱਧਾ ਪ੍ਰਭਾਵ ਲੋਕਾਂ ਦੇ ਕੰਮ ਧੰਦੇ ‘ਤੇ ਪੈ ਰਿਹਾ ਹੈ।

Leave a Reply

Your email address will not be published. Required fields are marked *