ਪੰਜਾਬ ਵਿਚ ਇਕ ਵਿਅਕਤੀ ਨੇ ਟਰੇਨ ਹੇਠਾਂ ਆ ਕੇ ਇਸ ਲਈ ਖੁਦ.ਕੁਸ਼ੀ ਕਰ ਲਈ, ਕਿਉਂਕਿ ਉਹ ਆਪਣੀ ਪਤਨੀ ਦੀ ਮੌ.ਤ ਤੋਂ ਪਰੇਸ਼ਾਨ ਰਹਿੰਦਾ ਸੀ ਪਰ ਰਾਜਸਥਾਨ ਵਿਚ ਇਸ ਤੋਂ ਬਿਲਕੁਲ ਉਲਟਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਖੁਦ ਆਪਣੀ ਪਤਨੀ ਤੇ ਧੀ ਦੀ ਗਲਾ ਘੁੱਟ ਕੇ ਹੱਤਿ.ਆ ਕਰ ਦਿੱਤੀ।
ਪਹਿਲਾ ਮਾਮਲਾ ਪੰਜਾਬ ਦੇ ਫਾਜ਼ਿਲਕਾ ਦੇ ਪਿੰਡ ਬੋਦੀਵਾਲਾ ਪਿੱਥਾ ਦਾ ਹੈ। ਇਥੇ ਇੱਕ ਵਿਅਕਤੀ ਨੇ ਚੱਲਦੀ ਟਰੇਨ ਅੱਗੇ ਛਾਲ ਮਾਰ ਕੇ ਖ਼ੁਦ.ਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੀ ਪਤਨੀ ਦੀ ਮੌ.ਤ ਤੋਂ ਬਾਅਦ ਪਰੇਸ਼ਾਨ ਰਹਿੰਦਾ ਸੀ। ਉਸ ਦੀ ਪਛਾਣ ਖਜਾਨ ਸਿੰਘ ਵਾਸੀ ਪਿੰਡ ਬੋਦੀਵਾਲਾ ਪਿੱਥਾ ਵਜੋਂ ਹੋਈ ਹੈ।
ਪਿੰਡ ਬੋਦੀਵਾਲਾ ਪਿੱਥਾ ਦੇ 60 ਸਾਲਾ ਬਜ਼ੁਰਗ ਖਜਾਨ ਸਿੰਘ ਭਾਦੂ ਪੁੱਤਰ ਬਲਰਾਮ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਖਜਾਨ ਸਿੰਘ ਦੀ ਪਤਨੀ ਦੀ ਲੰਬੀ ਬੀਮਾਰੀ ਤੋਂ ਬਾਅਦ ਕਰੀਬ 5 ਸਾਲ ਪਹਿਲਾਂ ਮੌ.ਤ ਹੋ ਗਈ ਸੀ, ਜਿਸ ਤੋਂ ਬਾਅਦ ਖਜਾਨ ਸਿੰਘ ਵੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ।
ਖਜਾਨ ਸਿੰਘ ਨੇ ਪਿੰਡ ਖੂਈਖੇੜਾ ਨੇੜੇ ਗੰਗਾ ਕੈਨਾਲ ਦੀ ਲੰਘਦੀ ਰੇਲਵੇ ਲਾਈਨ ‘ਤੇ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦ.ਕੁਸ਼ੀ ਕਰ ਲਈ। ਰੇਲਵੇ ਵਿਭਾਗ ਦੇ ਗੇਟਮੈਨ ਨੇ ਲਾਸ਼ ਰੇਲਵੇ ਟਰੈਕ ‘ਤੇ ਪਈ ਵੇਖ ਕੇ ਸਟੇਸ਼ਨ ਮਾਸਟਰ ਅਤੇ ਜੀਆਰਪੀ ਪੁਲਿਸ ਨੂੰ ਸੂਚਨਾ ਦਿੱਤੀ।
ਉਧਰ, ਦੂਜੇ ਮਾਮਲੇ ਵਿਚ ਰਾਜਸਥਾਨ ਦੇ ਭੀਵਾੜੀ ‘ਚ ਮਿਲੀ ਇਕ ਔਰਤ ਅਤੇ ਚਾਰ ਸਾਲ ਦੀ ਬੱਚੀ ਦੀ ਲਾਸ਼ ਦਾ ਕਿੱਸਾ ਸੁਲਝਾ ਲਿਆ ਗਿਆ ਹੈ।ਔਰਤ ਅਤੇ ਬੇਟੀ ਦਾ ਉਸ ਦੇ ਪਤੀ ਨੇ ਹੀ ਕ.ਤ.ਲ ਕਰ ਦਿੱਤਾ ਸੀ। ਦੋਵਾਂ ਦਾ ਕ.ਤ.ਲ ਕਰਨ ਤੋਂ ਬਾਅਦ ਮੁਲਜ਼ਮ ਸਾਰੀ ਰਾਤ ਫਲੈਟ ਵਿਚ ਲਾ.ਸ਼ਾਂ ਕੋਲ ਪਿਆ ਰਿਹਾ ਅਤੇ ਅਗਲੇ ਦਿਨ ਉਹ ਤਿਆਰ ਹੋ ਕੇ ਬਿਹਾਰ ਵੱਲ ਭੱਜ ਗਿਆ। ਉਸ ਨੂੰ ਬਿਹਾਰ ਦੇ ਸੀਵਾਨ ਤੋਂ ਗ੍ਰਿਫ਼.ਤਾਰ ਕਰ ਲਿਆ ਗਿਆ ਹੈ।
ਪੁਲਿਸ ਮੁਤਾਬਕ ਮੁਲਜ਼ਮ ਨੇ ਬਿਹਾਰ ‘ਚ ਦੂਜਾ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਪਤੀ-ਪਤਨੀ ‘ਚ ਲੜਾਈ-ਝਗੜਾ ਹੋ ਗਿਆ। ਇਸ ਲਈ ਮੁਲਜ਼ਮ ਨੇ ਪਤਨੀ ਅਤੇ ਬੇਟੀ ਦਾ ਕ.ਤ.ਲ ਕਰਨ ਦੀ ਯੋਜਨਾ ਬਣਾਈ ਸੀ। ਮਾਮਲਾ ਭਿਵਾੜੀ ਦੇ ਤਪੁਕਾੜਾ ਦਾ ਹੈ। ਥਾਣਾ ਮੁਖੀ ਭਗਵਾਨ ਸਹਾਏ ਨੇ ਦੱਸਿਆ ਕਿ ਇਹ ਕ.ਤ.ਲ 17 ਅਪ੍ਰੈਲ ਨੂੰ ਹੋਇਆ ਸੀ। ਹਾਲਾਂਕਿ ਪੁਲਿਸ ਨੂੰ ਇਸ ਘਟਨਾ ਦਾ 24 ਅਪ੍ਰੈਲ ਨੂੰ ਪਤਾ ਲੱਗਾ ਸੀ।
ਮਹਿਲਾ ਦੇ ਪਰਿਵਾਰ ਨੇ ਉਸ ਦੇ ਪਤੀ ਨਿਸ਼ਾਂਤ ਪਾਂਡੇ (29) ਦੇ ਖਿਲਾਫ ਹੱਤਿ.ਆ ਦਾ ਮਾਮਲਾ ਦਰਜ ਕਰਵਾਇਆ ਸੀ। ਥਾਣੇਦਾਰ ਨੇ ਦੱਸਿਆ ਕਿ ਪਤਨੀ ਆਕਾਂਕਸ਼ਾ ਨੂੰ ਨਿਸ਼ਾਂਤ ਪਾਂਡੇ ਦੇ ਦੂਜੇ ਵਿਆਹ ਬਾਰੇ ਪਤਾ ਲੱਗਾ ਸੀ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ 14 ਅਪਰੈਲ ਨੂੰ ਦੋਵਾਂ ਵਿਚਾਲੇ ਲੜਾਈ ਝਗੜੇ ਤੋਂ ਬਾਅਦ ਉਸ ਨੇ ਆਪਣੀ ਪਤਨੀ ਆਕਾਂਕਸ਼ਾ ਪਾਂਡੇ ਅਤੇ ਬੇਟੀ ਨਵਿਆ ਦਾ ਕਤਲ ਕਰਨ ਦੀ ਯੋਜਨਾ ਬਣਾਈ ਸੀ।
ਪੁਲਿਸ ਸਟੇਸ਼ਨ ਅਧਿਕਾਰੀ ਨੇ ਦੱਸਿਆ ਕਿ ਬਿਹਾਰ ਦੇ ਸੀਵਾਨ ਦੀ ਰਹਿਣ ਵਾਲੀ ਅਕਾਂਕਸ਼ਾ ਉਰਫ ਰਿਤੂ (25) ਤ੍ਰਿਹਾਨ ਸੋਸਾਇਟੀ ਦੀ ਦਸਵੀਂ ਮੰਜ਼ਿਲ ‘ਤੇ ਆਪਣੇ ਪਤੀ ਨਿਸ਼ਾਂਤ ਪਾਂਡੇ (29) ਅਤੇ ਚਾਰ ਸਾਲ ਦੀ ਬੇਟੀ ਨਵਿਆ ਪਾਂਡੇ ਨਾਲ ਰਹਿੰਦੀ ਸੀ। 17 ਅਪ੍ਰੈਲ ਨੂੰ ਸ਼ਾਮ 7 ਵਜੇ ਉਸ ਨੇ ਫਲੈਟ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿੱਤੀਆਂ ਅਤੇ ਪਹਿਲਾਂ ਆਪਣੀ ਪਤਨੀ ਅਕਾਂਕਸ਼ਾ ਦਾ ਗਲਾ ਘੁੱਟ ਕੇ ਕ.ਤ.ਲ ਕਰ ਦਿੱਤਾ।
ਇਸ ਤੋਂ ਬਾਅਦ ਉਸ ਨੇ ਆਪਣੀ ਬੇਟੀ ਨਵਿਆ ਦਾ ਗਲਾ ਘੁੱਟ ਕੇ ਹੱਤਿ.ਆ ਕਰ ਦਿੱਤੀ। ਉਸ ਨੇ ਲਾ.ਸ਼ਾਂ ਨੂੰ ਬਾਥਰੂਮ ਵਿਚ ਪਾ ਦਿੱਤਾ ਅਤੇ ਕੱਪੜੇ ਨਾਲ ਢੱਕ ਦਿੱਤਾ।
ਇਕ ਨੇ ਪਤਨੀ ਦੇ ਵਿਛੋੜੇ ਤੋਂ ਦੁਖੀ ਹੋ ਕੇ ਰੇਲ ਗੱਡੀ ਹੇਠਾਂ ਆ ਦਿੱਤੀ ਜਾਨ, ਦੂਜੇ ਨੇ ਆਪਣੇ ਹੱਥੀਂ ਮਾਰ ਦਿੱਤੀ ਪਤਨੀ ਤੇ ਧੀ
ਪੰਜਾਬ ਵਿਚ ਇਕ ਵਿਅਕਤੀ ਨੇ ਟਰੇਨ ਹੇਠਾਂ ਆ ਕੇ ਇਸ ਲਈ ਖੁਦ.ਕੁਸ਼ੀ ਕਰ ਲਈ, ਕਿਉਂਕਿ ਉਹ ਆਪਣੀ ਪਤਨੀ ਦੀ ਮੌ.ਤ ਤੋਂ ਪਰੇਸ਼ਾਨ ਰਹਿੰਦਾ ਸੀ ਪਰ…
