ਚੰਡੀਗੜ੍ਹ ਵਿਚ ਭਾਜਪਾ ਦੀ ਜਨ ਆਸ਼ੀਰਵਾਦ ਯਾਤਰਾ ਦਾ ਵਿਰੋਧ, ਅਨੁਰਾਗ ਠਾਕੁਰ ਨੂੰ ਦਿਖਾਈਆਂ ਕਾਲੀਆਂ ਝੰਡੀਆਂ

ਚੰਡੀਗੜ੍ਹ (ਇੰਟ.)- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ (Union Information and Broadcasting Minister Anurag Thakur) ਵਲੋਂ ਵੀਰਵਾਰ ਨੂੰ ਚੰਡੀਗੜ੍ਹ ਦੇ ਹਿਮਾਚਲ ਭਵਨ (Himachal Bhawan…

ਚੰਡੀਗੜ੍ਹ (ਇੰਟ.)- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ (Union Information and Broadcasting Minister Anurag Thakur) ਵਲੋਂ ਵੀਰਵਾਰ ਨੂੰ ਚੰਡੀਗੜ੍ਹ ਦੇ ਹਿਮਾਚਲ ਭਵਨ (Himachal Bhawan in Chandigarh) ਤੋਂ ਜਨ ਆਸ਼ੀਰਵਾਦ ਯਾਤਰਾ (Jan Aashirvad yatra) ਦੀ ਸ਼ੁਰੂਆਤ ਕੀਤੀ ਗਈ। ਯਾਤਰਾ ਜਿਵੇਂ ਹੀ ਸ਼ਹਿਰ ਦੇ ਅੱਧ ਵਿਚਾਲੇ ਪਹੁੰਚੀ ਤਾਂ ਉਥੇ ਪਹਿਲਾਂ ਤੋਂ ਖੜ੍ਹੇ ਕਿਸਾਨ ਹਮਾਇਤੀਆਂ (Farmer supporters) ਨੇ ਅਨੁਰਾਗ ਠਾਕੁਰ (Anurag Thakur) ਨੂੰ ਕਾਲੇ ਝੰਡੇ (Black Flag) ਦਿਖਾਏ ਅਤੇ ਨਾਅਰੇਬਾਜ਼ੀ (Slogering) ਕਰਨ ਲੱਗੇ। ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ (Police Team) ਨੇ ਪ੍ਰਦਰਸ਼ਨ ਕਰ ਰਹੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਇਹ ਯਾਤਰਾ ਹਿਮਾਚਲ ਪ੍ਰਦੇਸ਼ (Himachal Pardesh) ਦੀਆਂ 4 ਲੋਕ ਸਭਾ ਸੀਟਾਂ (Lok Sabha Seats) ਵਿਚ 600 ਕਿਲੋਮੀਟਰ ਦਾ ਸਫਰ ਤੈਅ ਕਰੇਗੀ। ਯਾਤਰਾ ਦੌਰਾਨ ਬੀ.ਜੇ.ਪੀ. ਵਲੋਂ ਦੇਸ਼ ਵਿਚ ਕੀਤੇ ਗਏ ਵਿਕਾਸ ਕਾਰਜਾਂ ਨੂੰ ਲੈ ਕੇ ਲੋਕਾਂ ਨੂੰ ਦੱਸਿਆ ਜਾਵੇਗਾ। ਯਾਤਰਾ ਦੇ ਸ਼ੁਰੂਆਤ ਮੌਕੇ ‘ਤੇ ਅਨੁਰਾਗ ਠਾਕੁਰ ਦੇ ਨਾਲ ਭਾਜਪਾ ਦੇ ਹਿਮਾਚਲ ਪ੍ਰਦੇਸ਼ ਦੇ ਸਹਿ ਇੰਚਾਰਜ ਸੰਜੇ ਟੰਡਨ ਵੀ ਮੌਜੂਦ ਰਹੇ।

केंद्रीय मंत्री अनुराग ठाकुर ने आज शहर के हिमाचल भवन से यात्रा शुरू की तो किसान समर्थकों ने उनका विरोध किया। - Dainik Bhaskar

Read more- ਪਾਕਿਸਤਾਨ ਵਿਚ ਸ਼ੀਆ ਜੁਲੂਸ ਵਿਚ ਜ਼ਬਰਦਸਤ ਧਮਾਕਾ, 3 ਦੀ ਮੌਤ 30 ਜ਼ਖਮੀ

ਇਸ ਤੋਂ ਇਲਾਵਾ ਹਿਮਾਚਲ ਭਾਜਪਾ ਪ੍ਰਦੇਸ਼ ਪ੍ਰਧਾਨ ਸੁਰੇਸ਼ ਕਸ਼ਯਪ ਸਮੇਤ ਕਈ ਨੇਤਾ ਹਿਮਾਚਲ ਭਵਨ ਪਹੁੰਚੇ ਹੋਏ ਸਨ। ਹਿਮਾਚਲ ਭਵਨ ਤੋਂ ਜਨ ਆਸ਼ੀਰਵਾਦ ਯਾਤਰਾ ਜਿਵੇਂ ਹੀ ਸ਼ਹਿਰ ਦੇ ਅੱਧ ਰਸਤੇ ਪਹੁੰਚੀ ਤਾਂ ਉਥੇ ਪਹਿਲਾਂ ਤੋਂ ਹੀ ਖੜ੍ਹੇ ਕਿਸਾਨ ਹਮਾਇਤੀਆਂ ਨੇ ਅਨੁਰਾਗ ਠਾਕੁਰ ਨੂੰ ਕਾਲੇ ਝੰਡੇ ਦਿਖਾਏ ਅਤੇ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਜਿਵੇਂ ਹੀ ਕਿਸਾਨ ਹਮਾਇਤੀਆਂ ਨੂੰ ਦੇਖਿਆ ਤਾਂ ਉਨ੍ਹਾਂ ਦੇ ਹੱਥ-ਪੈਰ ਫੁੱਲ ਗਏ ਅਤੇ ਉਹ ਭੱਜ ਕੇ ਕਿਸਾਨ ਹਮਾਇਤੀਆਂ ਨੂੰ ਫੜ ਕੇ ਉਨ੍ਹਾਂ ਦੇ ਮੂੰਹ ਬੰਦ ਕਰਦੇ ਹੋਏ ਦਿਖੇ।

Anurag Thakur started Jan Aashirwad Yatra from Himachal Bhawan in  Chandigarh farmer supporters showed black flags | केंद्रीय मंत्री अनुराग  ठाकुर को किसान समर्थकों ने दिखाए काले झंडे, पुलिस ...

Read more- ਅਮੇਜ਼ਨ ਅਲੈਕਸਾ ‘ਤੇ ਹੁਣ ਸੁਣੀ ਜਾ ਸਕੇਗੀ ਅਮਿਤਾਭ ਬੱਚਨ ਦੀ ਆਵਾਜ਼

ਇਸ ਦੇ ਬਾਵਜੂਦ ਕਿਸਾਨ ਹਮਾਇਤੀਆਂ ਨੇ ਠਾਕੁਰ ਅਤੇ ਹੋਰ ਨੇਤਾਵਾਂ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਇਨ੍ਹਾਂ ਕਿਸਾਨ ਹਮਾਇਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਕਾਰਕੁੰਨਾਂ ਦਾ ਉਤਸਾਹ ਵਧਾਉਣ ਅਤੇ ਵੋਟਰਾਂ ਨੂੰ ਆਪਣੇ ਪੱਖ ਵਿਚ ਕਰਨ ਲਈ ਪੂਰੇ ਦੇਸ਼ ਵਿਚ ਜਨ ਆਸ਼ੀਰਵਾਦ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਭਾਜਪਾ ਵਲੋਂ ਜਨ ਆਸ਼ੀਰਵਾਦ ਯਾਤਰਾ ਦੇ ਤਹਿਤ ਪੂਰੇ ਦੇਸ਼ ਵਿਚ ਪ੍ਰੋਗਰਾਮ ਹੋ ਰਹੇ ਹਨ। ਯਾਤਰਾ ਦਾ ਮੁੱਖ ਮਕਸਦ ਮੋਦੀ ਸਰਕਾਰ ਦੇ ਕਾਰਜਕਾਲ ਦੀਆਂ ਉਪਲਬਧੀਆਂ ਨੂੰ ਜਨਤਾ ਦੇ ਸਾਹਮਣੇ ਪੇਸ਼ ਕਰਨਾ ਹੈ।

Leave a Reply

Your email address will not be published. Required fields are marked *