ਮੋਗਾ: ਪੰਜਾਬ (Punjab) ਦੇ ਜ਼ਿਲ੍ਹਾ ਮੋਗਾ (Moga) ਤੋਂ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ। ਮੋਗਾ ਦੇ ਪਿੰਡ ਕੋਕੀ ਬਹਿਣੀਵਾਲ ਵਿੱਚ, ਪ੍ਰਾਈਵੇਟ ਐਂਬੂਲੈਂਸ ਡਰਾਈਵਰ ਮਰੀਜ਼ ਨੂੰ ਆਪਣੇ ਘਰ ਛੱਡਣ ਗਈ ਤਾਂ ਪਰਿਵਾਰ ਵਾਲਿਆਂ ਨੇ ਉਸਨੂੰ ਆਕਸੀਜਨ ਸਿਲੰਡਰ ਚੈੱਕ ਕਰਨ ਲਈ ਕਿਹਾ। ਇਸ ਦੌਰਾਨ ਹੀ ਸਿਲੰਡਰ ਫਟਣ ਨਾਲ ਐਂਬੂਲੈਂਸ ਚਾਲਕ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਨਾਲ ਹੀ (Oxygen cylinder) ਆਕਸੀਜਨ ਸਿਲੰਡਰ ਫਟ ਗਿਆ। ਇਸ ਹਾਦਸੇ ਵਿਚ (AmbulanceDriver) ਐਂਬੂਲੈਂਸ ਚਾਲਕ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਹਸਪਤਾਲ ਵਿਚ ਇਲਾਜ ਦੌਰਾਨ ਡਰਾਈਵਰ ਦੀ ਮੌਤ ਹੋ ਗਈ। । ਘਟਨਾ ਦਾ ਪਤਾ ਚੱਲਦਿਆਂ ਹੀ ਅਜੀਤਵਾਲ ਥਾਣਾ ਦੇ ਸਹਾਇਕ ਅਫ਼ਸਰ ਸੁਖਦੇਵ ਸਿੰਘ ਮੌਕੇ ‘ਤੇ ਪਹੁੰਚੇ।
ਮੋਗਾ ਦੇ ਇੱਕ ਨਿੱਜੀ ਹਸਪਤਾਲ ਦਾ ਐਂਬੂਲੈਂਸ ਚਾਲਕ ਮਰੀਜ਼ ਨੂੰ ਪਿੰਡ ਛੱਡਣ ਗਿਆ ਸੀ। ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਪਰਿਵਾਰ ਨੇ ਚਾਲਕ ਨੂੰ ਆਕਸੀਜਨ ਸਿਲੰਡਰ ਲਗਾਉਣ ਲਈ ਆਖਿਆ ਸੀ। ਦੂਜੇ ਪਾਸੇ ਸਿਵਲ ਹਸਪਤਾਲ ਵਿਚ ਐਂਬੂਲੈਂਸ ਚਾਲਕ ਦੇ ਵਾਰਸਾਂ ਨੇ ਧਰਨਾ ਲਾ ਕੇ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜੋ: ਪੰਜਾਬ ਵਿਚ ਵੈਕਸੀਨ ਸੰਕਟ, ਇਸ ਕੰਪਨੀ ਨੇ ਟੀਕੇ ਦੇਣ ਤੋਂ ਕੀਤੀ ਨਾਂਹ