ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ਵਿਚ ਵਿਗੜਦੀ ਸਥਿਤੀ ਵਿਚਾਲੇ ਭਾਰਤ ਸਣੇ ਕਈ ਦੇਸ਼ਾਂ ਦਾ ਉਥੋਂ ਆਪਣੇ ਲੋਕਾਂ ਨੂੰ ਕੱਢਣਾ ਜ਼ਰੂਰੀ ਹੈ, ਭਾਰਤ ਨੇ ਬੀਤੇ ਦਿਨ ਕਈ ਲੋਕਾਂ ਨੂੰ ਕੱਢਿਆ। ਭਾਰਤ ਨੇ ਬੀਤੇ ਦਿਨ ਕਈ ਲੋਕਾਂ ਨੂੰ ਕੱਢਿਆ। ਅੱਗੇ ਵੀ ਇਹ ਮਿਸ਼ਨ ਜਾਰੀ ਰਹੇਗਾ। ਦੂਜੇ ਪਾਸੇ ਤਾਲਿਬਾਨ ਨੇ ਪ੍ਰੈੱਸ ਕਾਨਫਰੰਸ ਕਰਕੇ ਦੁਨੀਆ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਮਾਨਤਾ ਦਿੱਤੀ ਜਾਵੇ। ਅਫਗਾਨਿਸਤਾਨ ‘ਤੇ ਤਾਜ਼ਾ ਅਪਡੇਟ ਲਈ ਇਸ ਬਲਾਗ ਦੀ ਥਾਂ ਬਣੇ ਰਹਿਣ।
Read more- ਅਮਰੀਕਾ ਦੇ ਹਥਿਆਰ ਤੇ ਖਜ਼ਾਨਾ ਹੀ ਵਧਾ ਰਿਹੈ ਤਾਲਿਬਾਨ ਦੀ ਤਾਕਤ
ਕਾਬੁਲ ਵਿਚ ਹਾਮਿਦ ਕਰਜ਼ਈ ਨੂੰ ਮਿਲੇ ਤਾਲਿਬਾਨੀ ਨੇਤਾ
ਬੁੱਧਵਾਰ ਨੂੰ ਕਾਬੁਲ ਵਿਚ ਹੀ ਤਾਲਿਬਾਨੀ ਨੇਤਾਵਾਂ ਨੇ ਹਾਮਿਦ ਕਰਜ਼ਈ ਨਾਲ ਮੁਲਾਕਾਤ ਕੀਤੀ। ਤਾਲਿਬਾਨ ਵਲੋਂ ਅਨਸ ਹੱਕਾਨੀ ਨੇ ਇਸ ਮੀਟਿੰਗ ਦੀ ਅਗਵਾਈ ਕੀਤੀ। ਜਦੋਂ ਕਿ ਹਾਮਿਦ ਕਰਜ਼ਈ ਤੋਂ ਇਲਾਵਾ ਅਬਦੁੱਲਾਹ ਅਬਦੁੱਲਾਹ ਵੀ ਮੀਟਿੰਗ ਵਿਚ ਮੌਜੂਦ ਰਹੇ। ਤਾਲਿਬਾਨ ਨੇ ਹਾਮਿਦ ਕਰਜ਼ਈ ਨੂੰ ਦੋਹਾ ਵਿਚ ਹੋਣ ਵਾਲੀ ਮੀਟਿੰਗ ਵਿਚ ਬੁਲਾਇਆ ਹੈ। ਜਿੱਥੇ ਸਰਕਾਰ ਬਣਾਉਣ ਨੂੰ ਲੈ ਕੇ ਚਰਚਾ ਹੋਵੇਗੀ। ਅਫਗਾਨਿਸਤਾਨ ਨੇ ਜਲਾਲਾਬਾਦ ਵਿਚ ਤਾਲਿਬਾਨੀ ਲੜਾਕਿਆਂ ਵਲੋਂ ਸੜਕ ‘ਤੇ ਓਪਨ ਫਾਇਰਿੰਗ ਕੀਤੀ ਗਈ ਹੈ। ਇਥੇ ਲੋਕਾਂ ਵਲੋਂ ਅਫਗਾਨਿਸਤਾਨ ਦਾ ਰਾਸ਼ਟਰੀ ਝੰਡੇ ਦੇ ਦਫਤਰਾਂ ‘ਤੇ ਲਗਾਏ ਰੱਖਣ ਦੀ ਮੰਗ ਕੀਤੀ ਜਾ ਰਹੀ ਸੀ। ਇਸ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨ ਵਿਚ ਸੜਕ ‘ਤੇ ਭੀੜ ਇਕੱਠੀ ਹੋਈ ਅਤੇ ਇਨ੍ਹਾਂ ਨੂੰ ਖਿੰਡਾਉਣ ਲਈ ਤਾਲਿਬਾਨ ਨੇ ਲੋਕਾਂ ‘ਤੇ ਫਾਇਰਿੰਗ ਕਰ ਦਿੱਤੀ।