ਲੁਧਿਆਣਾ 2017 ਤੋਂ ਪੈਟਰੋਲ ਪੰਪ ਡੀਲਰ ਮਾਰਜਿਨ ‘ਚ ਵਾਧਾ ਨਾ ਕੀਤੇ ਜਾਣ ਦੇ ਵਿਰੋਧ ‘ਚ ਹਰ ਐਤਵਾਰ ਨੂੰ ਜ਼ਿਲ੍ਹੇ ਦੇ ਸਾਰੇ ਪੈਟਰੋਲ ਪੰਪ ਆਉਣ ਵਾਲੇ ਦਿਨਾਂ ‘ਚ ਪੂਰਾ ਦਿਨ ਬੰਦ ਰੱਖੇ ਜਾਣਗੇ। ਮਿਤੀ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਇਹ ਫੈਸਲਾ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਲੁਧਿਆਣਾ ਦੀ ਵਿਸ਼ੇਸ਼ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਿਆ ਗਿਆ। ਮੀਟਿੰਗ ਸਥਾਨਕ ਇਕ ਹੋਟਲ ਵਿਚ ਹੋਈ, ਜਿਸ ਵਿਚ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਸਚਦੇਵਾ, ਪ੍ਰਧਾਨ ਰਣਜੀਤ ਸਿੰਘ ਗਾਂਧੀ, ਸੀਨੀਅਰ ਕਾਰਜਕਾਰਨੀ ਮੈਂਬਰ ਡਾ.ਮਨਜੀਤ ਸਿੰਘ, ਜਨਰਲ ਸਕੱਤਰ ਅਸ਼ੀਸ਼ ਗਰਗ, ਕਮਲ ਸ਼ਰਮਾ, ਰਾਜਕੁਮਾਰ ਸ਼ਰਮਾ, ਵਿਨੋਦ ਸ਼ਰਮਾ, ਸੁਭਾਸ਼ ਜਿੰਦਲ, ਰਮਨ ਬਾਲਾ ਸੁਬਰਾਮਨੀਅਮ, ਪਾਲ. ਸਿੰਘ ਗਰੇਵਾਲ ਆਦਿ ਅਤੇ ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।
ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਹ ਪੈਟਰੋਲ ਪੰਪ ਬੰਦ ਕਰਵਾ ਕੇ ਕੇਂਦਰ ਸਰਕਾਰ ਅੱਗੇ ਰੋਸ ਪ੍ਰਗਟ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਸਮੇਤ ਅਧਿਕਾਰੀਆਂ ਨਾਲ ਮੀਟਿੰਗਾਂ ਦੇ ਬਾਵਜੂਦ ਡੀਲਰ ਮਾਰਜਿਨ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਡੀਲਰਾਂ ਪ੍ਰਤੀ ਤੇਲ ਕੰਪਨੀਆਂ ਦੇ ਰਵੱਈਏ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਹੈ ਕਿ ਨੇੜ ਭਵਿੱਖ ਵਿੱਚ ਡੀਲਰ ਮਾਰਜਿਨ ਵਿੱਚ ਸੋਧ ਦੀ ਉਮੀਦ ਨਹੀਂ ਹੈ। ਜਦੋਂ ਕਿ ਖਰਚੇ ਕਈ ਗੁਣਾ ਵਧ ਜਾਣ ਕਾਰਨ ਪੈਟਰੋਲ ਪੰਪ ਡੀਲਰਾਂ ਨੂੰ ਮਾਰਜਨ ਵਿੱਚ ਵਾਧਾ ਨਾ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਰ ਐਤਵਾਰ ਬੰਦ ਰਿਹਾ ਕਰਨਗੇ ਪੈਟਰੋਲ ਪੰਪ !
ਲੁਧਿਆਣਾ 2017 ਤੋਂ ਪੈਟਰੋਲ ਪੰਪ ਡੀਲਰ ਮਾਰਜਿਨ ‘ਚ ਵਾਧਾ ਨਾ ਕੀਤੇ ਜਾਣ ਦੇ ਵਿਰੋਧ ‘ਚ ਹਰ ਐਤਵਾਰ ਨੂੰ ਜ਼ਿਲ੍ਹੇ ਦੇ ਸਾਰੇ ਪੈਟਰੋਲ ਪੰਪ ਆਉਣ ਵਾਲੇ…
