ਵੀਡੀਓ ਕਾਨਫਰੰਸ ਰਾਹੀਂ ਚੰਡੀਗੜ੍ਹ ਵਿਚ ਪੀ.ਜੀ.ਆਈ. ਦੇ ਐਕਸਪਰਟ ਯੂ.ਟੀ. ਦੇ ਡਾਕਟਰਾਂ ਨੂੰ ਦੇਣਗੇ ਟਿਪਸ

ਚੰਡੀਗੜ੍ਹ- ਕੋਰੋਨਾ ਦਾ ਨਵਾਂ ਵੈਰੀਅੰਟ ਲਗਾਤਾਰ ਮਿਊਟੇਸ਼ਨ ਤੋਂ ਬਾਅਦ ਖਤਰਨਾਕ ਹੋ ਰਿਹਾ ਹੈ। ਜਿਸ ਕਾਰਣ ਇਸ ਦੇ ਇਲਾਜ ਲਈ ਵੀ ਲਗਾਤਾਰ ਬਦਲਾਅ ਦੀ ਲੋੜ ਹੈ।…

ਚੰਡੀਗੜ੍ਹ- ਕੋਰੋਨਾ ਦਾ ਨਵਾਂ ਵੈਰੀਅੰਟ ਲਗਾਤਾਰ ਮਿਊਟੇਸ਼ਨ ਤੋਂ ਬਾਅਦ ਖਤਰਨਾਕ ਹੋ ਰਿਹਾ ਹੈ। ਜਿਸ ਕਾਰਣ ਇਸ ਦੇ ਇਲਾਜ ਲਈ ਵੀ ਲਗਾਤਾਰ ਬਦਲਾਅ ਦੀ ਲੋੜ ਹੈ। ਇਹ ਬਦਲਾਅ ਐਕਸਪਰਟ ਆਪਣੇ ਤਜ਼ਰਬਿਆਂ ਦੇ ਆਧਾਰ ‘ਤੇ ਇਕ ਦੂਜੇ ਨਾਲ ਸਾਂਝਾ ਕਰ ਕੇ ਸ਼ੁਰੂ ਕਰ ਸਕਦੇ ਹਨ। ਇਸ ਨਾਲ ਕੋਰੋਨਾ ਮਹਾਮਾਰੀ ‘ਤੇ ਕਾਬੂ ਪਾਉਣ ਵਿਚ ਸਹਾਇਤਾ ਮਿਲੇਗੀ। ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕਿਹਾ ਕਿ ਕੋਰੋਨਾ ਨਵੇਂ ਵੈਰੀਅੰਟ ਅਤੇ ਮਿਊਟੇਸ਼ਨ ਦੇ ਨਾਲ ਨਵੀਂ ਬੀਮਾਰੀ ਹੈ ਇਹ ਤੱਥ ਧਿਆਨ ਵਿਚ ਰੱਖਦੇ ਹੋਏ ਟ੍ਰੀਟਮੈਂਟ ਨੂੰ ਰੋਜ਼ਾਨਾ ਅਪਡੇਟ ਕਰਨਾ ਜ਼ਰੂਰੀ ਹੈ। ਬਦਨੌਰ ਨੇ ਪੀ.ਜੀ. ਆਈ. ਜੀ.ਐੱਮ.ਸੀ.ਐੱਚ.-32 ਅਤੇ ਜੀ.ਐੱਮ.ਐੱਸ.ਐੱਚ.-16 ਤਿੰਨੋ ਦੇ ਟੌਪ ਡਾਕਟਰਾਂ ਨੂੰ ਰੋਜ਼ਾਨਾ ਵੀਡੀਓ ਕਾਨਫਰੰਸ ਕਰ ਕੇ ਚਰਚਾ ਕਰਨ ਦੇ ਹੁਕਮ ਦਿੱਤੇ ਹਨ। ਜਿਸ ਵਿਚ ਉਹ ਗੰਭੀਰ ਮਰੀਜ਼ਾਂ ਦੇ ਟ੍ਰੀਟਮੈਂਟ ਦਾ ਵਿਸ਼ਲੇਸ਼ਣ ਕਰਨ।


ਪੀ.ਜੀ.ਆਈ. ਦੇ ਸੀਨੀਅਰ ਡਾਕਟਰਾਂ ਨੂੰ ਦੂਜੇ ਹਸਪਤਾਲਾਂ ਨੂੰ ਨਿਊ ਮੈਡੀਕੇਸ਼ਨ ਅਤੇ ਅਪਡੇਟ ਪ੍ਰੋਟੋਕਾਲ ਦੀ ਜਾਣਕਾਰੀ ਦਿੱਤੀ। ਬਦਨੌਰ ਨੇ ਕਿਹਾ ਕਿ ਮੌਤ ਦੇ ਹਰ ਮਾਮਲੇ ਦਾ ਆਡਿਟ ਹੋਣਾ ਚਾਹੀਦਾ ਹੈ। ਜਿਸ ਨਾਲ ਇਲਾਜ ਨੂੰ ਬਿਹਤਰ ਕੀਤਾ ਜਾ ਸਕੇ ਅਤੇ ਜੇਕਰ ਕਿਤੇ ਕੋਈ ਕਮੀ ਰਹੀ ਉਸ ਨੂੰ ਦੂਰ ਕੀਤਾ ਜਾ ਸਕੇ। ਇਹ ਵੀਡੀਓ ਕਾਨਫਰੰਸਿੰਗ ਮੰਗਲਵਾਰ ਤੋਂ ਹੀ ਸ਼ੁਰੂ ਹੋ ਜਾਵੇਗੀ। ਜਿਸ ਵਿਚ ਉਹ ਇਕ ਦੂਜੇ ਨਾਲ ਤਜਰਬਾ ਸਾਂਝਾ ਕਰਨਗੇ। ਪੀ.ਜੀ.ਆਈ. ਚੰਡੀਗੜ੍ਹ ਵਿਚ ਇਸ ਸਮੇਂ ਪੰਜ ਤੋਂ ਵਧੇਰੇ ਸੂਬਿਆਂ ਦੇ ਮਰੀਜ਼ ਇਲਾਜ ਅਧੀਨ ਹਨ। ਪੀ.ਜੀ.ਆਈ. ਦੇ ਸੀਨੀਅਰ ਡਾਕਟਰ ਇਨ੍ਹਾਂ ਮਰੀਜ਼ਾਂ ਦੇ ਇਲਾਜ ਵਿਚ ਜੋ ਪ੍ਰੋਟੋਕਾਲ ਅਪਣਾ ਰਹੇ ਹਨ। ਜਿਵੇਂ ਬਦਲਾਅ ਕਰ ਰਹੇ ਹਨ ਉਹ ਯੂ.ਟੀ. ਹੈਲਥ ਡਿਪਾਰਟਮੈਂਟ ਦੇ ਸਾਰੇ ਹਸਪਤਾਲਾਂ ਦੇ ਨਾਲ ਸਾਂਝਾ ਕਰਨਗੇ।


ਨਾਲ ਹੀ ਯੂ.ਟੀ. ਹੈਲਥ ਡਿਪਾਰਟਮੈਂਟ ਦੇ ਸੀਨੀਅਰ ਡਾਕਟਰ ਵੀ ਆਪਣੀ ਰਾਏ ਰੱਖਣਗੇ। ਇਸ ਤੋਂ ਬਿਹਤਰ ਸਿੱਟਾ ਨਿਕਲੇਗਾ ਜੋ ਮਰੀਜ਼ਾਂ ਦੀ ਜਾਨ ਬਚਾਉਣ ਵਿਚ ਕੰਮ ਆਵੇਗਾ। ਚੰਡੀਗੜ੍ਹ ਵਿਚ ਵੀ ਯੂ.ਕੇ. ਵੈਰੀਅੰਟ ਦੀ ਪੁਸ਼ਟੀ ਪਹਿਲਾਂ ਹੀ ਹੋ ਚੁੱਕੀ ਹੈ ਪਰ ਹੁਣ ਮਿਊਟੇਸ਼ਨ ਤੋਂ ਬਾਅਦ ਜੋ ਇੰਡੀਅਨ ਵੈਰੀਅੰਟ ਸਾਹਮਣੇ ਆਇਆ ਹੈ ਉਹ ਜ਼ਿਆਦਾ ਖਤਰਨਾਕ ਦੱਸਿਆ ਜਾ ਰਿਹਾ ਹੈ। ਇਸ ਲਈ ਹੁਣ ਮਿਊਟੇਸ਼ਨ ਦਾ ਪਤਾ ਕਰਨ ਲਈ ਸੈਂਪਲ ਵਾਇਰੋਲਾਜੀ ਲੈਬ ਪੁਣੇ ਭੇਜੇ ਜਾਣਗੇ। ਜਿਸ ਨਾਲ ਵਾਇਰਸ ਦੇ ਬਦਲਾਅ ਦਾ ਪਤਾ ਲਗਾਇਆ ਜਾ ਸਕੇ।

Leave a Reply

Your email address will not be published. Required fields are marked *